ETV Bharat / city

ਵਿਜੈ ਕਾਲੜਾ ਦੀ ਕੇਂਦਰ ਤੇ ਕਾਂਗਰਸ ਨੂੰ ਸਿੱਧੀ ਚੁਣੌਤੀ - ਸਿਵਲ ਅਤੇ ਖੁਰਾਕ ਭਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆੜ੍ਹਤੀਆਂ ਸਣੇ ਸਿਵਲ ਅਤੇ ਖੁਰਾਕ ਭਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਬੈਠਕ ਕਰਨੀ ਸੀ, ਪਰ ਕੇਂਦਰੀ ਐਫਸੀਆਈ ਅਧਿਕਾਰੀਆਂ ਨਾਲ ਮੁਲਾਕਾਤ ਹੋਣ ਦੇ ਚਲਦਿਆਂ ਮੁੱਖ ਮੰਤਰੀ ਨਾਲ ਬੈਠਕ ਨਹੀਂ ਹੋ ਸਕੀ। 24 ਤਾਰੀਕ ਨੂੰ ਉਹ ਮੁੜ ਪੰਜਾਬ ਦੇ ਅਧਿਕਾਰੀਆਂ ਸਣੇ ਆੜ੍ਹਤੀਆਂ ਨਾਲ ਬੈਠਕ ਕਰਨਗੇ। ਬੈਠਕ ਤੋਂ ਬਾਅਦ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ
author img

By

Published : Mar 22, 2021, 10:49 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆੜ੍ਹਤੀਆਂ ਸਣੇ ਸਿਵਲ ਅਤੇ ਖੁਰਾਕ ਭਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਬੈਠਕ ਕਰਨੀ ਸੀ, ਪਰ ਕੇਂਦਰੀ ਐਫਸੀਆਈ ਅਧਿਕਾਰੀਆਂ ਨਾਲ ਮੁਲਾਕਾਤ ਹੋਣ ਦੇ ਚਲਦਿਆਂ ਮੁੱਖ ਮੰਤਰੀ ਨਾਲ ਬੈਠਕ ਨਹੀਂ ਹੋ ਸਕੀ। 24 ਤਾਰੀਕ ਨੂੰ ਉਹ ਮੁੜ ਪੰਜਾਬ ਦੇ ਅਧਿਕਾਰੀਆਂ ਸਣੇ ਆੜ੍ਹਤੀਆਂ ਨਾਲ ਬੈਠਕ ਕਰਨਗੇ। ਬੈਠਕ ਤੋਂ ਬਾਅਦ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਵੇਖੋ ਵੀਡੀਓ

ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਨਾਲ ਕੀਤੀ ਵੀਡੀਓ ਕਾਨਫ਼ਰੰਸ ਬੈਠਕ ਵਿਚ ਕੌਣ ਕੌਣ ਮੌਜੂਦ ਸੀ ?

ਜਵਾਬ : ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਜਵਾਬ ਦਿੰਦਿਆਂ ਕਿਹਾ ਕਿ ਅੱਜ ਕੇਂਦਰੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਬੈਠਕ ਕਰਨ ਜਾ ਰਹੇ ਹਨ ਅਤੇ ਉਸ ਤੋਂ ਬਾਅਦ 24 ਤਾਰੀਖ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਅਧਿਕਾਰੀਆਂ ਨਾਲ ਇਸ ਮਾਮਲੇ ਉੱਤੇ ਬੈਠਕ ਕਰਨਗੇ। ਜਿਸ ਵਿੱਚ ਉਹ ਵੀ ਸ਼ਾਮਲ ਰਹਿਣਗੇ ਲੇਕਿਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬੈਠਕ ਵਿੱਚ ਸ਼ਾਮਲ ਨਹੀਂ ਹੋਏ ਹਨ।

ਵੇਖੋ ਵੀਡੀਓ

ਆੜ੍ਹਤੀਆਂ ਦਾ ਡਾਇਰੈਕਟ ਪੇਮੇਂਟ ਨੂੰ ਲੈ ਕੇ ਇਤਰਾਜ਼ ਕੀ ਹੈ ?

ਜਵਾਬ : ਸੂਬੇ ਦੀ ਇਕੱਤੀ ਕਿਸਾਨ ਜਥੇਬੰਦੀਆਂ ਦੇ ਨਾਲ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਸਿੰਧੂ ਬਾਰਡਰ ਉੱਤੇ ਬੈਠਕ ਕੀਤੀ ਗਈ ਸੀ ਅਤੇ ਪੰਜਾਬ ਦਾ ਕਿਸਾਨ ਨਹੀਂ ਚਾਹੁੰਦਾ ਕਿ ਡਾਇਰੈਕਟ ਪੇਮੇਂਟ ਉਨ੍ਹਾਂ ਦੇ ਖਾਤੇ ਵਿੱਚ ਆਵੇ ਕਿਸਾਨ ਵੀ ਆੜ੍ਹਤੀਆਂ ਨਾਲ ਆਪਣਾ ਰਿਸ਼ਤਾ ਰੱਖਣਾ ਚਾਹੁੰਦਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਨੂੰ ਤੋੜਨ ਦੀ ਇਹ ਪਹਿਲੀ ਚਾਲ ਹੈ। ਪੂਰੇ ਦੇਸ਼ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਗੰਨਾ ਮਿੱਲ ਵਾਲੇ ਗੰਨਾ ਕਿਸਾਨਾਂ ਦਾ ਕਰੋੜਾਂ ਰੁਪਿਆ ਰੋਕ ਕੇ ਬੈਠੇ ਹਨ ਜਿਨ੍ਹਾਂ ਨੂੰ ਹੁਣ ਪੈਸੇ ਨਹੀਂ ਦਿੱਤੇ ਗਏ ਹਨ ਅਤੇ ਪੰਦਰਾਂ ਲੱਖ ਕਿਸਾਨਾਂ ਚੋਂ ਹੁਣ ਤੱਕ ਕਿਸੇ ਵੀ ਕਿਸਾਨ ਨੇ ਡਿਮਾਂਡ ਨਹੀਂ ਕੀਤੀ ਕਿ ਉਨ੍ਹਾਂ ਨੂੰ ਪੇਮੈਂਟ ਸਿੱਧੀ ਲੈਣੀ ਹੈ ਅਤੇ ਬਿਨਾਂ ਲੈਂਡ ਰਿਕਾਰਡ ਤੋਂ ਪੇਮੇਂਟ ਕਿਸਾਨ ਆੜ੍ਹਤੀਆਂ ਰਾਹੀਂ ਚਾਹੁੰਦੇ ਹਨ।

ਸਰਕਾਰ ਦਾਅਵਾ ਕਰਦੀ ਹੈ ਕਿ ਉਨ੍ਹਾਂ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ?

ਜਵਾਬ : ਵਿਜੈ ਕਾਲੜਾ ਮੁਤਾਬਕ ਬੈਂਕਾਂ ਵਾਲਾ ਕਿਸਾਨਾਂ ਦਾ ਕਰਜ਼ਾ ਕਿਸੇ ਵੀ ਸਰਕਾਰ ਨੇ ਮੁਆਫ਼ ਨਹੀਂ ਕੀਤਾ। 2014 ਵਿੱਚ ਮੋਦੀ ਨੇ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ ਪਰ ਐੱਨਡੀਏ ਸਰਕਾਰ ਵੱਲੋਂ ਹੁਣ ਤੱਕ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ।

ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ?

ਜਵਾਬ : ਮੋਦੀ ਸਰਕਾਰ ਨੂੰ ਘੇਰ ਰਹੇ ਵਿਜੈ ਕਾਲੜਾ ਨੇ ਜੁਆਬ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਰਹੀ ਹੈ ਅਤੇ ਦੋ ਤੋਂ ਢਾਈ ਏਕੜ ਵਾਲੇ ਕਿਸਾਨਾਂ ਦਾ ਤਿੰਨ ਲੱਖ ਤੱਕ ਦਾ ਕਰਜ਼ਾ ਸਰਕਾਰ ਨੇ ਮੁਆਫ਼ ਕੀਤਾ ਹੈ ਅਤੇ ਮਨਪ੍ਰੀਤ ਬਾਦਲ ਵੱਲੋਂ ਇਸ ਵਿੱਤ ਵਰ੍ਹੇ ਦੇ ਬਜਟ ਵਿੱਚ ਵੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਆਖੀ ਹੈ ਅਤੇ ਜਿਨ੍ਹਾਂ ਸਰਕਾਰ ਕੋਲ ਬਜਟ ਹੈ ਉਸ ਮੁਤਾਬਕ ਕਿਸਾਨਾਂ ਦਾ ਕਰਜ਼ਾ ਮੁਆਫ ਕਾਂਗਰਸ ਸਰਕਾਰ ਕਰ ਰਹੀ ਹੈ ਪਰ ਮੁੱਦਾ ਇਹ ਹੈ ਕਿ ਛੋਟੇ ਕਿਸਾਨਾਂ ਵੱਲੋਂ ਬੈਂਕਾਂ ਤੋਂ ਲਏ ਕਰਜ਼ੇ ਕਾਰਨ ਉਨ੍ਹਾਂ ਦੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ਅਤੇ ਬਾਅਦ ਵਿੱਚ ਕਿਸਾਨਾਂ ਨੂੰ ਕੰਟਰੈਕਟ ਫਾਰਮਿੰਗ ਵੱਲ ਧੱਕਿਆ ਜਾਵੇਗਾ।

ਜੋ ਆੜ੍ਹਤੀਏ ਅੱਜ 39 ਸੈਕਟਰ ਅਨਾਜ ਮੰਡੀ ਵਿਖੇ ਵਿਰੋਧ ਕਰ ਰਹੇ ਹਨ ਉਹ ਕੌਣ ਹਨ ?

ਜਵਾਬ: ਵਿਜੈ ਕਾਲੜਾ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ 131 ਕਰੋੜ ਰੁਪਏ ਦੀ ਮੰਗ ਕਰਨ ਵਾਲੇ ਉਹ ਆੜ੍ਹਤੀਏ ਨਹੀਂ ਅਕਾਉਂਟੈਂਟ ਅਤੇ ਕੁਝ ਇੱਕ ਮੁਨੀਮ ਹਨ ਅਤੇ ਪੀ ਐਮ ਐਸ ਪੋਰਟਲ ਉੱਪਰ ਆੜ੍ਹਤੀਆਂ ਨੂੰ ਕੁਝ ਵੀ ਅਪਡੇਟ ਨਾ ਕਰਨ ਬਾਰੇ ਗੁੰਮਰਾਹ ਵੀ ਚੀਮਾ ਵੱਲੋਂ ਕੀਤਾ ਗਿਆ ਅਤੇ ਰਵਿੰਦਰ ਚੀਮਾ ਸੁਨਾਮ ਮੰਡੀ ਤੋਂ ਆੜ੍ਹਤੀਏ ਹਨ ਅਤੇ ਇਹ ਅਕਾਲੀ ਦਲ ਨਾਲ ਸਬੰਧਤ ਹਨ ਅਤੇ 25 ਕਰੋੜ ਰੁਪਿਆ ਆੜ੍ਹਤੀਆਂ ਦਾ ਪੈਸਾ ਨਾ ਮਿਲਣ ਕਾਰਨ ਵਿਆਜ ਚੜ੍ਹਨ ਕਰਕੇ ਨੁਕਸਾਨ ਹੋ ਚੁੱਕਿਆ ਹੈ ਤੇ ਭਾਰਤ ਭੂਸ਼ਣ ਨਾਲ ਹੋਈ ਵੀਡਿਓ ਕਾਨਫਰੰਸ ਰਾਹੀਂ ਬੈਠਕ ਵਿਚ ਵਿਧਾਇਕ ਕਿੱਕੀ ਢਿੱਲੋਂ ਅਤੇ ਸਮਰਾਲਾ ਤੋਂ ਵਿਧਾਇਕ ਵੀ ਮੌਜੂਦ ਸਨ ਜਿਸ ਵਿੱਚ ਮੰਤਰੀ ਨੇ ਭਰੋਸਾ ਦਿੱਤਾ ਕਿ ਆਰਡੀਐਫ ਸਣੇ ਕੇਂਦਰ ਵੱਲੋਂ ਪੈਸੇ ਆਉਣ ਉੱਤੇ ਆੜ੍ਹਤੀਆਂ ਦੀ ਪੇਮੇਂਟ ਕਲੀਅਰ ਕਰ ਦਿੱਤੀ ਜਾਵੇਗੀ।

FCI ਦੇ ਮਸਲੇ ਉੱਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਨੂੰ ਕੋਈ ਚਿੱਠੀ ਲਿਖੀ ਗਈ ਹੈ ?

ਜਵਾਬ : ਵਿਜੈ ਕਾਲੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਤਾਰੀਖ਼ ਨੂੰ ਐਫਸੀਆਈ ਅਧਿਕਾਰੀਆਂ ਸਣੇ ਕੇਂਦਰ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਵੇ ਨਿਯਮਾਂ ਮੁਤਾਬਕ ਫ਼ਸਲ ਐਫਸੀਆਈ ਚੁੱਕੇਗੀ ਉਹ ਕਿਸੇ ਵੀ ਤਰੀਕੇ ਦੇ ਨਿਯਮ ਪੰਜਾਬ ਵਿੱਚ ਲਾਗੂ ਨਹੀਂ ਹੋਣਗੇ ਕਿਉਂਕਿ ਫਸਲ ਕੁਦਰਤੀ ਤੌਰ ਉੱਤੇ ਹੁੰਦੀ ਹੈ ਅਤੇ ਉਸ ਵਿੱਚ ਮੌਸਚਰਾਈਜ਼ਰ ਕਿੰਨਾ ਆਉਂਦਾ ਹੈ ਇਹ ਵੀ ਕੁਦਰਤ ਦੇ ਹੱਥ ਹੈ ਅਤੇ ਆੜ੍ਹਤੀਆਂ ਤੋਂ ਪਹਿਲਾਂ ਸੂਬੇ ਵਿਚ ਨਵਾਂ ਸਿਸਟਮ ਨਹੀਂ ਚੱਲ ਸਕਦਾ 135 ਪੈਂਤੀ ਲੱਖ ਮੀਟ੍ਰਿਕ ਟਨ ਕਣਕ ਅਤੇ 200 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾਂਦਾ ਹੈ ਵਿਜੈ ਕਾਲੜਾ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਤੇ ਦਬਾਅ ਵਿੱਚ ਕਾਂਗਰਸ ਪ੍ਰਕਿਓਰਮੈਂਟ ਨੂੰ ਲੈ ਕੇ ਕੋਈ ਫੈਸਲਾ ਕਰਦੀ ਹੈ ਤਾਂ ਆੜ੍ਹਤੀਆਂ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਇਜਲਾਸ ਬੁਲਾ ਕੇ ਕੋਈ ਵੀ ਕੰਮ ਨਾ ਕਰਨ ਦੀ ਚਿਤਾਵਨੀ ਦੇ ਦਿੱਤੀ ਜਾਵੇਗੀ।

ਤੁਸੀਂ ਸਰਕਾਰ ਉੱਪਰ ਦਬਾਅ ਬਣਾ ਰਹੇ ਹੋ ਲੇਕਿਨ ਨੁਕਸਾਨ ਕਿਸਾਨਾਂ ਸਣੇ ਉਨ੍ਹਾਂ ਦੀ ਫ਼ਸਲਾਂ ਦਾ ਹੋਰ ਹੈ ?

ਜਵਾਬ: ਵਿਜੈ ਕਾਲੜਾ ਨੇ ਜਵਾਬ ਦਿੰਦਿਆਂ ਕਿਹਾ ਕਿ ਹੁਣ ਤੱਕ ਕਿਸਾਨੀ ਸੰਘਰਸ਼ ਵਿਚ 300 ਤੋਂ ਵੱਧ ਕਿਸਾਨ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਅਤੇ ਆੜ੍ਹਤੀਆਂ ਨੂੰ ਵੀ ਕਿਸਾਨਾਂ ਨਾਲ ਕੁਰਬਾਨੀ ਦੇਣੀ ਪਵੇਗੀ ਅਤੇ ਇੱਕ ਲੱਖ ਤੋਂ ਵੱਧ ਮੰਡੀਆਂ ਵਿੱਚ ਕੰਮ ਕਰਨ ਵਾਲੇ ਮੂਨੀਮਾਂ ਦੀ ਨੌਕਰੀ ਵੀ ਖ਼ਤਰੇ ਵਿੱਚ ਹੈ ਅਤੇ ਜੋ ਲੋਕ ਅੱਜ ਆੜ੍ਹਤੀਆ ਬੰਨ੍ਹ ਹੜਤਾਲਾਂ ਕਰ ਰਹੇ ਹਨ ਇਹ ਸਿਰਫ਼ ਸਿਆਸੀ ਚਾਲਾਂ ਹਨ ਅਤੇ ਰਵਿੰਦਰ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਨ ਜਿਨ੍ਹਾਂ ਨੇ ਅੱਜ ਤੋਂ 5 ਮਹੀਨੇ ਪਹਿਲਾਂ ਸਿਰਸਾ ਵਿਖੇ ਆਲ ਇੰਡੀਆ ਆੜ੍ਹਤੀ ਐਸੋਸੀਏਸ਼ਨ ਦੀ ਹੋਈ ਬੈਠਕ ਵਿੱਚ ਤਿੰਨ ਖੇਤੀ ਕਾਨੂੰਨਾਂ ਉੱਤੇ ਸਹਿਮਤੀ ਜਤਾਈ ਸੀ ਅਤੇ ਕਿਹਾ ਸੀ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਆੜ੍ਹਤੀਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਅੱਜ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਗਿਰਗਿਟ ਵਾਂਗ ਰੰਗ ਬਦਲ ਰਹੇ ਹਨ ਅਤੇ ਪਹਿਲਾਂ ਕਰੋੜਾਂ ਰੁਪਏ ਸਰਕਾਰ ਤੋਂ ਲੈਣ ਵਾਲੇ ਮਾਮਲੇ ਵਿਚ ਕੋਰਟ ਦਾ ਰੁਖ ਵੀ ਰਵਿੰਦਰ ਚੀਮਾ ਵੱਲੋਂ ਕੀਤਾ ਗਿਆ ਸੀ ਲੇਕਿਨ ਹੁਣ ਤਿੰਨ ਦਿਨ ਪਹਿਲਾਂ ਖੁਦ ਬਿਆਨ ਦਿੱਤਾ ਹੈ ਕਿ ਕੋਰਟ ਵਿਚ ਕੋਈ ਫੈਸਲਾ ਨਹੀਂ ਹੋਵੇਗਾ ਤੇ ਉਹ ਹੜਤਾਲਾਂ ਕਰਨਗੇ।

ਜੇਕਰ ਆੜ੍ਹਤੀਆਂ ਦੇ ਪੈਸੇ ਨਹੀਂ ਆਉਂਦੇ ਤਾਂ ਤੁਸੀਂ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲੋਗੇ ?

ਜਵਾਬ : ਵਿਜੈ ਕਾਲੜਾ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਖ਼ਰ ਏ ਕੌਮ ਹਨ ਪਾਣੀਆਂ ਦੇ ਰਖਵਾਲੇ ਹਨ ਲੇਕਿਨ ਜਿੱਥੇ ਤੱਕ ਆਡ਼੍ਹਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਵਾਲ ਹੈ ਤਾਂ ਉਹ ਕਰਦੇ ਰਹਿਣਗੇ ਤੇ ਜਿਥੇ ਸਰਕਾਰ ਗਲਤ ਕਦਮ ਚੁੱਕੇਗੀ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਉਹ ਡਟਣਗੇ ਅਤੇ ਮੈਂ ਪਹਿਲਾਂ ਆੜ੍ਹਤੀਆਂ ਅਤੇ ਆੜ੍ਹਤੀਆਂ ਲਈ ਕੁਰਬਾਨੀ ਵੀ ਦੇ ਦਿਆਂਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.