ETV Bharat / city

ਬੇਨਾਮੀ ਪ੍ਰਾਪਰਟੀ ਦੇ ਮਾਮਲੇ 'ਚ ਸੁਮੇਧ ਸੈਣੀ 'ਤੇ ਵਿਜੀਲੈਂਸ ਦਾ ਸ਼ਿਕੰਜਾ

ਚੰਡੀਗੜ੍ਹ ਦੇ ਸੈਕਟਰ 20 ਸਥਿਤ ਜਿਸ ਕੋਠੀ ਨੰਬਰ 3048 ਵਿੱਚ ਸੈਣੀ ਰਹਿ ਰਹੇ ਹਨ। ਉਹ ਅਸਲ ਵਿੱਚ ਉਨ੍ਹਾਂ ਦੀ ਆਪਣੀ ਕੋਠੀ ਹੈ ਪਰ ਇਸ ਦੇ ਕਿਰਾਏ ਦੇ ਰੂਪ ਵਿੱਚ ਸੈਣੀ ਨੇ 6.40 ਕਰੋੜ ਰੁਪਿਆਂ ਦਾ ਭੁਗਤਾਨ ਦਿਖਾਇਆ ਹੈ। ਸੈਣੀ ਦੇ ਖ਼ਿਲਾਫ਼ ਵਿਜੀਲੈਂਸ ਦੀਆਂ ਅੱਠ ਟੀਮਾਂ ਚਾਰ ਸੂਬਿਆਂ ਵਿੱਚ ਰੇਡ ਕਰ ਰਹੀਆਂ ਹਨ ਪਰ ਸੈਣੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਪਾਈਆਂ।

author img

By

Published : Aug 4, 2021, 10:28 PM IST

ਚੰਡੀਗੜ੍ਹ : ਬੇਨਾਮੀ ਪ੍ਰਾਪਰਟੀ ਦੇ ਮਾਮਲੇ ਵਿੱਚ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ 'ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਮੁਹਾਲੀ ਚੰਡੀਗੜ੍ਹ ,ਲੁਧਿਆਣਾ ,ਦਿੱਲੀ, ਰਾਜਸਥਾਨ ਅਤੇ ਹਿਮਾਚਲ ਵਿੱਚ ਸੈਣੀ ਦੀ 77 ਪ੍ਰਾਪਰਟੀਜ਼ ਹਨ।

ਚੰਡੀਗੜ੍ਹ ਦੇ ਸੈਕਟਰ 20 ਸਥਿਤ ਜਿਸ ਕੋਠੀ ਨੰਬਰ 3048 ਵਿੱਚ ਸੈਣੀ ਰਹਿ ਰਹੇ ਹਨ। ਉਹ ਅਸਲ ਵਿੱਚ ਉਨ੍ਹਾਂ ਦੀ ਆਪਣੀ ਕੋਠੀ ਹੈ ਪਰ ਇਸ ਦੇ ਕਿਰਾਏ ਦੇ ਰੂਪ ਵਿੱਚ ਸੈਣੀ ਨੇ 6.40 ਕਰੋੜ ਰੁਪਿਆਂ ਦਾ ਭੁਗਤਾਨ ਦਿਖਾਇਆ ਹੈ। ਸੈਣੀ ਦੇ ਖ਼ਿਲਾਫ਼ ਵਿਜੀਲੈਂਸ ਦੀਆਂ ਅੱਠ ਟੀਮਾਂ ਚਾਰ ਸੂਬਿਆਂ ਵਿੱਚ ਰੇਡ ਕਰ ਰਹੀਆਂ ਹਨ ਪਰ ਸੈਣੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਪਾਈਆਂ।

ਸੁਮੇਧ ਸਿੰਘ ਸੈਣੀ ਦੇ ਘਰ ਚੱਲੀ ਰੇਡ ਵਿੱਚ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਜਦਕਿ ਇਹ ਰੇਡ 14 ਘੰਟੇ ਚੱਲੀ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਐਫ.ਆਈ.ਆਰ ਵੀ ਦਰਜ ਕੀਤੀ ਹੈ, ਜਦਕਿ ਸੈਣੀ ਦਾ ਦਾਅਵਾ ਹੈ ਕਿ ਪਹਿਲੀ ਫਲੋਰ ਢਾਈ ਲੱਖ ਰੁਪਏ ਦੇ ਵਿੱਚ ਉਨ੍ਹਾਂ ਨੇ ਹਰ ਮਹੀਨੇ ਕਿਰਾਏ 'ਤੇ ਦਿੱਤੀ ਸੀ। ਦਰਜ ਕੀਤੀ ਗਈ ਐਫ.ਆਈ.ਆਰ ਦੇ ਮੁਤਾਬਿਕ ਨਿਮਰਤ ਦੀਪ ਸਿੰਘ ਦੇ ਖਿਲਾਫ ਜਾਂਚ ਦੇ ਦੌਰਾਨ ਲੈਣ ਦੇਣ ਦਾ ਪਤਾ ਲੱਗਿਆ ਸੀ। ਐਫ.ਆਈ.ਆਰ ਵਿੱਚ ਨਾਮਜ਼ਦ ਹੋਰ ਲੋਕਾਂ ਵਿੱਚ ਨਿਮਰਤ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ, ਅਜੇ ਕੌਸ਼ਲ ,ਪ੍ਰਦੁਮਨ ਸਿੰਘ, ਪਰਮਜੀਤ ਸਿੰਘ ਅਤੇ ਅਮਿਤ ਸਿੰਗਲਾ ਸ਼ਾਮਲ ਹਨ। ਹਾਲਾਂਕਿ ਇਸ ਮਾਮਲੇ ਵਿੱਚ ਸੈਣੀ ਦੇ ਵਕੀਲ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਜਾਣੀ ਹੈ।

ਕੀ ਹੈ ਮਾਮਲਾ ?

ਦਰਅਸਲ ਇਹ ਮਾਮਲਾ ਹੈ ,ਸੁਰਿੰਦਰਜੀਤ ਸਿੰਘ ਜਸਪਾਲ ਨੇ ਸਤੰਬਰ 2017 ਵਿੱਚ ਸੈਕਟਰ 20 ਦੀ ਇਹ ਕੋਠੀ 6.40 ਕਰੋੜ ਰੁਪਏ ਵਿੱਚ ਖਰੀਦੀ ਸੀ। ਕੋਠੀ ਦੇ ਮਾਲਕ ਨੇ 2014 ਵਿੱਚ 7.85 ਕਰੋੜ ਰੁਪਏ ਵਿੱਚ ਖਰੀਦੀ ਸੀ ਬਾਅਦ ਵਿੱਚ ਇਸ ਨੂੰ ਵੇਚ ਦਿੱਤਾ। ਸੈਣੀ ਨੇ ਅਕਤੂਬਰ 2018 ਵਿੱਚ 2.5 ਲੱਖ ਰੁਪਏ ਹਰ ਮਹੀਨੇ ਦੇ ਕਿਰਾਏ' ਤੇ ਕੋਠੀ ਦੀ ਪਹਿਲੀ ਮੰਜ਼ਿਲ ਲਈ ਅਤੇ 11 ਮਹੀਨਿਆਂ ਦੇ ਕਿਰਾਏ ਦੇ ਰੂਪ ਵਿੱਚ ਮਾਲਕ ਨੂੰ 45 ਲੱਖ ਰੁਪਏ ਦਾ ਅਗਾਊਂ ਭੁਗਤਾਨ ਕੀਤਾ।ਬਾਅਦ ਵਿੱਚ ਬੈਂਕ ਲੈਣ-ਦੇਣ ਤੋਂ ਪਤਾ ਲੱਗਿਆ ਕਿ ਸੈਣੀ ਨੇ ਮਾਲਕ ਲਈ ਵੱਖ-ਵੱਖ ਤਰ੍ਹਾਂ ਤੋਂ 6.40 ਕਰੋੜ ਰੁਪਏ ਦਾ ਭੁਗਤਾਨ ਕੀਤਾ। ਸਤੰਬਰ 2019 ਵਿੱਚ ਸੈਣੀ ਅਤੇ ਮਾਲਕ ਦੇ ਵਿੱਚਕਾਰ ਇੱਕ ਗੈਰ ਰਜਿਸਟਰਡ ਸਮਝੌਤਾ ਦਾਅਵਾ ਕਰਦਾ ਹੈ ਕਿ ਉਨ੍ਹਾਂ ਨੇ ਸੈਣੀ ਨਾਲ ਘਰ ਵੇਚਣ ਦੇ ਲਈ ਇੱਕ ਸਮਝੌਤਾ ਕੀਤਾ ਹੈ।

ਇਹ ਵੀ ਪੜ੍ਹੋ:ਮੁੜ ਸੁਰਖੀਆਂ 'ਚ ਸ਼੍ਰੋਮਣੀ ਕਮੇਟੀ ਟਾਸਕ ਫੋਰਸ

ਐਫ.ਆਈ.ਆਰ ਦੇ ਮੁਤਾਬਿਕ ਇਹ ਦਸਤਾਵੇਜ਼ ਗ਼ੈਰਕਾਨੂੰਨੀ ਅਤੇ ਪਿਛਲੀ ਤਰੀਕ ਦੇ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਨਿਮਰੀਤ ਦੀਪ ਦੇ ਪਿਤਾ ਨੂੰ 2018 ਅਗਸਤ ਤੋਂ 2020 ਤੱਕ ਬਿਨਾਂ ਕਿਸੇ ਰਸੀਦ ਦੇ 6.4 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਇਸ ਗੱਲ ਨੂੰ ਸਮਝਾਉਣ ਦੇ ਲਈ ਜਦ ਨਿਮਰੀਤ ਦੀਪ ਦੇ ਪਿਤਾ ਨੂੰ ਸੱਦਿਆ ਗਿਆ ਤਾਂ ਇੱਕ ਫ਼ਰਜ਼ੀ ਕਰਾਰ ਸਾਹਮਣੇ ਆਇਆ, ਜਿਸ ਵਿੱਚ ਕਿਹਾ ਗਿਆ ਕਿ ਮਕਾਨ ਨੰਬਰ 3048 ਸੈਕਟਰ 20 D ਚੰਡੀਗੜ੍ਹ ਦੀ ਖਰੀਦ ਦੇ ਲਈ ਪੈਸੇ ਦਿੱਤੇ ਗਏ ਨੇ। ਇਹ ਇਸ ਤੱਥ ਦੇ ਬਾਵਜੂਦ ਕਿ ਸੁਮੇਧ ਸਿੰਘ ਸੈਣੀ ਨੂੰ ਪਹਿਲਾਂ ਇੱਕ ਕਿਰਾਏਦਾਰ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਤਰੀਕੇ ਦੇ ਨਾਲ ਅਪਰਾਧਿਕ ਸਾਜ਼ਿਸ਼ਾਂ ਰਚਦੇ ਹੋਏ ਨਿਮਰੀਤ ਦੀਪ ਦੇ ਪਿਤਾ ਦੇ ਖਾਤੇ ਵਿੱਚ ਪੈਸੇ ਆਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.