ETV Bharat / city

ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਵਾਪਰ ਰਹੀਆਂ ਅਣਸੁਖਾਵੀਂ ਘਟਨਾਵਾਂ - ਪੰਜਾਬ ਵਿਧਾਨ ਸਭਾ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ (Punjab assembly election) ਨੇੜੇ ਆਉਂਦਿਆਂ ਹੀ ਸੂਬੇ ਵਿੱਚ ਅਣਸੁਖਾਵੀਂ ਘਟਨਾਵਾਂ ਵਾਪਰਨ ਲੱਗ ਪਈਆਂ ਹਨ (Unexpected incidents start occurring)। ਪਿਛਲੇ 10-15 ਦਿਨਾਂ ਦੀਆਂ ਘਟਨਾਵਾਂ ’ਤੇ ਝਾਤ (Punjab incidents at a glance) ਮਾਰ ਲਈ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਘਟਨਾਵਾਂ ਨਾਲ ਪੰਜਾਬ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਾਪਰ ਰਹੀਆਂ ਅਣਸੁਖਾਵੀਂ ਘਟਨਾਵਾਂ
ਵਾਪਰ ਰਹੀਆਂ ਅਣਸੁਖਾਵੀਂ ਘਟਨਾਵਾਂ
author img

By

Published : Dec 23, 2021, 5:53 PM IST

Updated : Dec 23, 2021, 8:12 PM IST

ਚੰਡੀਗੜ੍ਹ: ਚੋਣਾਂ (Punjab assembly election) ਦੇ ਮਹੌਲ ਵਿੱਚ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ (Unexpected incidents start occurring), ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਂਜ ਹੁਣ ਤੱਕ 250 ਤੋਂ ਉੱਤੇ ਬੇਅਦਬੀ ਦੀਆਂ ਘਟਨਾਵਾਂ ਜਾਂ ਬੇਅਦਬੀ ਦੀ ਕੋਸ਼ਿਸ਼ ਦੀਆਂ ਘਟਨਾਵਾਂ ਹੋਈਆਂ ਦੱਸੀਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਦਿਨਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਵੀ ਹੈਰਾਨ ਕਰਨ ਵਾਲੀਆਂ ਵਾਪਰੀਆਂ (Punjab incidents at a glance) ਹਨ।

ਚੋਣਾਂ ਦੌਰਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼:ਆਗੂ

ਰਾਜਸੀ ਆਗੂ ਇਸ ਨੂੰ ਚੋਣਾਂ ਦੌਰਾਨ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਕੀਤੀ ਜਾ ਰਹੀ ਵਾਰਦਾਤਾਂ ਦੱਸ ਰਹੇ ਹਨ ਤੇ ਨਾਲ ਹੀ ਆਮ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਕੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕਰ ਰਹੇ ਹਨ। ਇਹ ਵੀ ਨਾਲ ਕਹਿ ਰਹੇ ਹਨ ਕਿ ਪੰਜਾਬ ਵਿੱਚ ਸਾਰੀਆਂ ਸ਼੍ਰੇਣੀਆਂ ਤੇ ਧਰਮ ਇੱਕ ਹਨ ਤੇ ਇਸ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ।

ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਕੋਸ਼ਿਸ਼

ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਹੋਈ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਇੱਕ ਅਣਪਛਾਤੇ ਨੌਜਵਾਨ ਨੇ ਇਥੇ ਬੇਅਦਬੀ ਦੀ ਕੋਸ਼ਿਸ਼ ਕੀਤੀ। ਇਥੇ ਜੰਗਲਾ ਟੱਪ ਕੇ ਉਹ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਕੋਲ ਜਾ ਪੁੱਜਾ। ਉਸ ਦੀ ਫੁਰਤੀ ਇੰਨੀ ਸੀ ਕਿ ਉਸ ਨੇ ਸਭ ਤੋਂ ਪਹਿਲਾਂ ਸ੍ਰੀ ਸਾਹਿਬ ਚੁੱਕੀ ਤੇ ਫੇਰ ਜਿਵੇਂ ਹੀ ਪ੍ਰਕਾਸ਼ ਅਸਥਾਨ ਵੱਲ ਵਧਣ ਲੱਗਾ, ਸੇਵਾਦਾਰ ਚੌਕਸ ਹੋ ਗਏ ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਘਟਨਾ ਦੇ ਤੁਰੰਤ ਬਾਅਦ ਇਸ ਨੌਜਵਾਨ ਨੂੰ ਮਾਰ ਦਿੱਤਾ ਗਿਆ। ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਉਹ ਨੌਜਵਾਨ ਕੌਣ ਸੀ, ਦਰਬਾਰ ਸਾਹਿਬ ਵਿਚ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੁਸਤਾਖੀ ਉਹ ਕਿਵੇਂ ਕਰ ਗਿਆ।

ਆਗੂਆਂ ਨੇ ਕੀਤੀ ਨਿੰਦਾ

ਇਸ ਘਟਨਾ ਉਪਰੰਤ ਸਾਰੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਨਾਲ ਹੀ ਇਸ ਨੂੰ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਕੋਝੀ ਕੋਸ਼ਿਸ਼ ਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ ਕੁਝ ਰਾਜਸੀ ਆਗੂਆਂ ਨੇ ਇਸ ਨੂੰ ਘਟਨਾ ਨੂੰ ਪੰਜਾਬ ਵਿੱਚ ਮਹੌਲ ਖਰਾਬ ਕਰਨ ਲਈ ਸਰਹੱਦੋਂ ਪਾਰ ਹੋ ਰਹੀਆਂ ਕੋਸ਼ਿਸ਼ਾਂ ਦੱਸਿਆ ਤੇ ਸਚੇਤ ਰਹਿਣ ਦਾ ਸੁਨੇਹਾ ਦਿੱਤਾ।

ਕਪੂਰਥਲਾ ਵਿਖੇ ਹੋਈ ਬੇਅਦਬੀ

ਦਰਬਾਰ ਸਾਹਿਬ ਵਿਖੇ ਹੋਈ ਇਸ ਹੈਰਾਨੀਜਨਕ ਘਟਨਾ ਅਜੇ ਚਰਚਾ ਵਿੱਚ ਹੀ ਸੀ ਕਿ ਕਪੂਰਥਲਾ (Kapurthala Punjab) ਦੇ ਨਿਜ਼ਾਮਪੁਰ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ (sacrilege at Nizampur Gurdwara) ਦੀ ਕੋਸ਼ਿਸ਼ ਕੀਤੀ ਗਈ। ਇਥੇ ਇੱਕ ਨੌਜਵਾਨ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ। ਉਸ ਨੂੰ ਲੋਕਾਂ ਨੇ ਮਾਰ ਮੁਕਾਇਆ।

ਔਰਤ ਨੇ ਕੀਤਾ ਪੁਲਿਸ ਨਾਲ ਸੰਪਰਕ

ਇਕ ਔਰਤ ਨੇ ਕਪੂਰਥਲਾ ਪੁਲਿਸ (Kapurthala Police) ਨਾਲ ਸੰਪਰਕ ਕੀਤਾ ਕਿ ਉਹ ਮੁਲਜਮ ਨੂੰ ਜਾਣਦੀ ਹੈ। ਮਹਿਲਾ ਵੱਲੋਂ ਕਪੂਰਥਲਾ ਪੁਲਿਸ ਨੂੰ ਕੁਝ ਦਸਤਾਵੇਜ਼ ਵੀ ਭੇਜੇ ਜਾਣ ਦੀ ਸੂਚਨਾ ਹੈ ਪਰ ਕਪੂਰਥਲਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਪੂਰਥਲਾ ਜ਼ਿਲ੍ਹੇ 'ਚ ਬੇਅਦਬੀ ਦੇ ਮਾਮਲੇ 'ਚ ਸਥਾਨਕ ਲੋਕਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਉਸ ਨੂੰ ਲਟਕਦੀ ਹਾਲਤ 'ਚ ਹਸਪਤਾਲ ਲੈ ਗਈ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੰਮ੍ਰਿਤਸਰ ਵਿੱਚ ਬੇਅਦਬੀ ਕਾਂਡ ਤੋਂ ਬਾਅਦ ਪੰਜਾਬ ਵਿੱਚ ਮੌਬ ਲਿੰਚਿੰਗ ਦੀ ਇਹ ਦੂਜੀ ਘਟਨਾ ਹੋਈ।

ਨਿਜਾਮਪੁਰ ਵਿਖੇ ਨਿਸ਼ਾਨ ਸਾਹਿਬ ਨਾਲ ਹੋਈ ਛੇੜਛਾੜ

ਪਿੰਡ ਨਿਜ਼ਾਮਪੁਰ ਦੇ ਵਸਨੀਕਾਂ ਨੇ ਨੌਜਵਾਨ ਨੂੰ ਬੀਤੇ ਐਤਵਾਰ ਤੜਕੇ ਇੱਕ ਗੁਰਦੁਆਰੇ ਤੋਂ ਫੜਿਆ ਸੀ ਅਤੇ ਦੋਸ਼ ਲਾਇਆ ਸੀ ਕਿ ਉਹ ਸਵੇਰੇ 4 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦਾ ਦੇਖਿਆ ਗਿਆ ਸੀ। ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਨੇ ਫੇਸਬੁੱਕ 'ਤੇ ਲਾਈਵ ਹੋਈ ਵੀਡੀਓ 'ਚ ਦੱਸਿਆ ਕਿ ਜਦੋਂ ਉਹ ਸਵੇਰੇ 4 ਵਜੇ ਨਿਤਨੇਮ ਲਈ ਨਿਕਲੇ ਤਾਂ ਉਨ੍ਹਾਂ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਦਾ ਅਪਮਾਨ ਕਰਦੇ ਦੇਖਿਆ।

ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਬੇਅਦਬੀ (Amritsar’s Golden Temple) ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਗੁੱਸੇ 'ਚ ਆਈ ਭੀੜ ਨੇ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਵਿਅਕਤੀ ਪਵਿੱਤਰ ਅਸਥਾਨ 'ਤੇ ਸੁਨਹਿਰੀ ਗਰਿੱਲ 'ਤੇ ਚੜ੍ਹ ਕੇ ਕਿਰਪਾਨ ਚੁੱਕ ਕੇ ਉਸ ਸਥਾਨ ਦੇ ਨੇੜੇ ਪਹੁੰਚਿਆ, ਜਿੱਥੇ ਸਿੱਖ ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਸਨ। ਇਸ ਵਿਅਕਤੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟਾਸਕ ਫੋਰਸ ਦੇ ਮੈਂਬਰਾਂ ਨੇ ਫੜਿਆ ਸੀ। ਜਦੋਂ ਉਸ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਲਿਜਾਇਆ ਜਾ ਰਿਹਾ ਸੀ ਤਾਂ ਗੁੱਸੇ ਵਿਚ ਆਈ ਭੀੜ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਇਸ ਨੌਜਵਾਨ ਦੀ ਪਛਾਣ ਕਰਨ ਵਿੱਚ ਨਾਕਾਮ ਰਹੀ ਹੈ।

ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹੋਇਆ ਧਮਾਕਾ

ਅਜਿਹੀਆਂ ਘਟਨਾਵਾਂ ਅਜੇ ਵਾਪਰ ਹੀ ਰਹੀਆਂ ਸੀ ਕਿ ਵੀਰਵਾਰ ਸਵੇਰੇ ਲੁਧਿਆਣਾ ਕੋਰਟ ਕੰਪਲੈਕਸ ਵਿਖੇ ਧਮਾਕਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਜਖਮੀ ਹੋ ਗਏ। ਇਸ ਨਾਲ ਜਿਥੇ ਦਹਿਸ਼ਤ ਦਾ ਮਹੌਲ ਬਣ ਗਿਆ ਹੈ, ਉਥੇ ਰਾਜਨੀਤੀ ਵੀ ਗਰਮਾ ਗਈ ਹੈ। ਹਾਲਾਂਕਿ ਧਮਾਕੇ ਬਾਰੇ ਪਤਾ ਨਹੀਂ ਚੱਲ ਸਕਿਆ ਹੈ ਕਿ ਇਸ ਪਿੱਛੇ ਕੀ ਕਾਰਣ ਰਿਹਾ ਤੇ ਧਮਾਕਾ ਕਿਵੇਂ ਹੋਇਆ ਪਰ ਪੰਜਾਬ ਪੁਲਿਸ ਚੌਕੰਨੀ ਹੋ ਗਈ ਹੈ ਤੇ ਗ੍ਰਹਿ ਮੰਤਰੀ ਨੇ ਡੀਜੀਪੀ ਨੂੰ ਮੁਲਾਕਾਤ ਲਈ ਬੁਲਾਇਆ ਹੈ। ਇਸ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਹਨ। ਰਾਜਸੀ ਆਗੂਆਂ ਦਾ ਇਹੋ ਕਹਿਣਾ ਹੈ ਕਿ ਇਹ ਘਟਨਾ ਪੰਜਾਬ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ।

ਡਰੋਨ ਵੀ ਵੇਖੇ ਜਾ ਰਹੇ ਹਨ

ਉਕਤ ਘਟਨਾਵਾਂ ਤੋਂ ਪਹਿਲਾਂ ਕੁਝ ਸਮਾਂ ਪਿਛੇ ਵੇਖਿਆ ਜਾਵੇ ਤਾਂ ਡਰੋਨ ਵੇਖੇ ਜਾਣੇ ਆਮ ਗੱਲ ਹੋ ਗਈ ਹੈ ਤੇ ਜਿਥੇ ਮੋਗਾ ਵਿਖੇ ਇੱਕ ਟੈਂਕਰ ਵਿਚ ਧਮਾਕਾ ਹੋਇਆ ਸੀ, ਉਥੇ ਹੀ ਪੰਜਾਬ ਵਿੱਚ ਟਿਫਿਨ ਬੰਬ ਮਿਲਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸੀ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਜਿਥੇ ਪੰਜਾਬ ਪੁਲਿਸ ਅਲਰਟ ਕਰਦੀ ਰਹੀ, ਉਥੇ ਆਗੂ ਇਸ ਨੂੰ ਸਰਹੱਦੋਂ ਪਾਰ ਦੀਆਂ ਕੋਸ਼ਿਸ਼ਾਂ ਦੱਸਦੇ ਰਹੇ। ਜਿਕਰਯੋਗ ਹੈ ਕਿ ਚੋਣਾਂ ਦੇ ਨੇਰੇ ਆਉਂਦਿਆਂ ਹੀ ਅਜਿਹੀਆਂ ਘਟਨਾਵਾਂ ਵਾਪਰਨੀਆਂ ਕੋਈ ਨਵੀਂ ਗੱਲ ਨਹੀਂ ਹੈ। ਵਿਧਾਨਸਭਾ ਚੋਣਾਂ 2017 ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸੀ। ਮੌੜ ਵਿਖੇ ਅਕਾਲੀ ਦਲ ਦੀ ਰੈਲੀ ਤੋਂ ਪਹਿਲਾਂ ਵੱਡਾ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਪਰ ਅੱਜ ਤੱਕ ਇਸ ਦੇ ਦੋਸ਼ੀ ਪੁਲਿਸ ਦੀ ਪਕੜ ਵਿੱਚ ਨਹੀਂ ਆ ਸਕੇ।

ਇਹ ਵੀ ਪੜ੍ਹੋ:ਲੁਧਿਆਣਾ ਧਮਾਕਾ: CM ਚੰਨੀ ਨੇ ਜਤਾਈ ਫਿਦਾਈਨ ਹਮਲੇ ਦਾ ਆਸ਼ੰਕਾ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ

Last Updated : Dec 23, 2021, 8:12 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.