ETV Bharat / city

ਛੱਪੜ 'ਚੋਂ ਮਿਲੀ ਦੋ ਲਾਪਤਾ ਫ਼ੌਜੀਆਂ ਦੀ ਲਾਸ਼ - ਲਾਸ਼

ਬੀਤੇ ਦਿਨੀਂ ਜਲੰਧਰ ਛਾਉਣੀ ਤੋਂ ਲਾਪਤਾ ਹੋਏ ਦੋ ਫ਼ੌਜੀਆਂ ਦੀਆਂ ਲਾਸ਼ਾਂ ਅੱਜ ਉਨ੍ਹਾਂ ਦੇ ਪਿੰਡ ਦੇ ਛੱਪੜ 'ਚੋਂ ਹੋਈਆਂ ਬਰਾਮਦ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ।

ਮ੍ਰਿਤਕ ਫ਼ੌਜੀ
author img

By

Published : Mar 7, 2019, 10:33 PM IST

ਚੰਡੀਗੜ੍ਹ: ਬੀਤੇ ਦਿਨੀਂ ਜਲੰਧਰ ਛਾਉਣੀ ਤੋਂ ਲਾਪਤਾ ਹੋਏ ਦੋ ਫ਼ੌਜੀਆਂ ਦੀਆਂ ਲਾਸ਼ਾਂ ਅੱਜ ਉਨ੍ਹਾਂ ਦੇ ਪਿੰਡ ਦੇ ਛੱਪੜ 'ਚੋਂ ਬਰਾਮਦ ਹੋਈਆਂ ਹਨ।
ਦਰਅਸਲ, ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਖ਼ੁਰਦ ਦੇ ਰਹਿਣ ਵਾਲੇ ਫ਼ੌਜੀ ਸੁਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਤਿੰਨ ਮਾਰਚ ਨੂੰ ਆਪਣੀ ਗੱਡੀ ਵਿੱਚ ਜਲੰਧਰ ਛਾਉਣੀ ਤੋਂ ਲਾਪਤਾ ਹੋ ਗਏ ਸਨ।

ਮ੍ਰਿਤਕ ਫ਼ੌਜੀ
ਜ਼ਿਕਰਯੋਗ ਹੈ ਕਿ ਨਾਇਬ ਸੂਬੇਦਾਰ ਸੁਰਜੀਤ ਸਿੰਘ ਜਲੰਧਰ ਛਾਉਣੀ ਵਿਖੇ 14 ਮੀਡੀਅਮ ਰੈਜੀਮੈਂਟ ਅਤੇ ਹੌਲਦਾਰ ਹਰਪ੍ਰੀਤ ਸਿੰਘ ਜਲੰਧਰ ਛਾਉਣੀ ਵਿਖੇ 14 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸਨ। ਇਹ ਦੋਵੇਂ ਤਿੰਨ ਮਾਰਚ ਤੋਂ ਆਪਣੀ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਹੇ ਸਨ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਸਵਿਫਟ ਕਾਰ ਵਿੱਚ ਜਲੰਧਰ ਛਾਉਣੀ ਤੋਂ ਪਿੰਡ ਵੱਲ ਨਿਕਲੇ ਸਨ ਤੇ ਅੱਜ ਚਿੱਟੇ ਰੰਗ ਦੀ ਸਵਿਫਟ ਕਾਰ ਇਨ੍ਹਾਂ ਦੇ ਪਿੰਡ ਦੇ ਛੱਪੜ 'ਚੋਂ ਮਿਲੀ ਹੈ।ਦੱਸਿਆ ਜਾ ਰਿਹਾ ਸੀ ਕਿ ਦੋਹਾਂ ਫ਼ੌਜੀਆਂ ਦੇ ਫ਼ੋਨ ਦੀ ਆਖ਼ਰੀ ਲੋਕੇਸ਼ਨ ਪਿੰਡ ਭਿੰਡਰ ਦੀ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਉਨ੍ਹਾਂ ਦੀ ਕਾਰ ਪਿੰਡ ਭਿੰਡਰ ਦੇ ਛੱਪੜ 'ਚੋਂ ਲਾਸ਼ਾਂ ਸਹਿਤ ਮਿਲੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:Body:

Jasvir 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.