ETV Bharat / city

ਸਿੱਧੂ ਨੂੰ ਅਹੁਦਾ ਮਿਲਣ ਤੋਂ ਟਵੀਟ 'ਤੇ 'ਧਰਮ ਯੁੱਧ'

ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀਆਂ ਸੁਖਜਿੰਦਰ ਰੰਧਾਵਾ, ਬਲਬੀਰ ਸਿੱਧੂ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਮੁਲਾਕਾਤ ਕੀਤੀ ਗਈ।

ਸਿੱਧੂ ਨੂੰ ਅਹੁਦਾ ਮਿਲਣ ਤੋਂ ਟਵੀਟ 'ਤੇ 'ਧਰਮ ਯੁੱਧ'
ਸਿੱਧੂ ਨੂੰ ਅਹੁਦਾ ਮਿਲਣ ਤੋਂ ਟਵੀਟ 'ਤੇ 'ਧਰਮ ਯੁੱਧ'
author img

By

Published : Jul 18, 2021, 10:18 AM IST

Updated : Jul 18, 2021, 11:28 AM IST

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਚ ਦੇਣ ਦੀ ਚਰਚਾਵਾਂ ਨੇ ਸੂਬੇ ’ਚ ਰਾਜਨੀਤੀ ਗਲੀਆਰਾ ਨੂੰ ਕਾਫੀ ਗਰਮਾਇਆ ਹੋਇਆ ਹੈ। ਪੰਜਾਬ ਕਾਂਗਰਸ ’ਚ ਚਲ ਰਹੇ ਕਲੇਸ਼ ਦੌਰਾਨ ਜਿੱਥੇ ਇਕ ਪਾਸੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀਆਂ ਸੁਖਜਿੰਦਰ ਰੰਧਾਵਾ, ਬਲਬੀਰ ਸਿੱਧੂ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਮੁਲਾਕਾਤ ਕੀਤੀ ਗਈ।

ਜਦਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤਾਂ ਤੋਂ ਬਾਅਦ ਸੁਬਾਈ ਕਾਂਗਰਸ ਦੀ ਲੜਾਈ ਟਵਿੱਟਰ ’ਤੇ ਮੁੜ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਸੀਨੀਅਰ ਪੱਤਰਕਾਰ ਵੀਰ ਸੰਘਵੀ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਪੋਸਟਾਂ ਜੱਟ ਸਿੱਖਾਂ ਨੂੰ ਹੀ ਦੇਣੀਆਂ ਸਨ ਤਾਂ ਨਵਜੋਤ ਸਿੰਘ ਸਿੱਧੂ ਨੂੰ ਹੀ ਪ੍ਰਧਾਨ ਬਣਾਉਣਾ ਸੀ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਅੜਣਾ ਚਾਹੀਦਾ ਸੀ ਜਿਨ੍ਹਾਂ ਨੂੰ ਕਿਸੇ ਸਮੇਂ ਰਾਹੁਲ ਗਾਂਧੀ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ।

  • I wonder how @Partap_Sbajwa feels about the imminent Sidhu accession. If they were going to give the job to a Jat Sikh then he was the obvious choice (RG once tried to make him CM) & that unlike Capt and Sidhu he is at least from a different clan.
    Man proposes. Family disposes. https://t.co/ezJDToZFaK

    — vir sanghvi (@virsanghvi) July 17, 2021 " class="align-text-top noRightClick twitterSection" data=" ">

ਇਹ ਵੀ ਪੜੋ: 'ਗੁਰੂ' ਤਾਂ ਹੋ ਗਏ ਸ਼ੁਰੂ, ਹੁਣ 'ਕੈਪਟਨ ਕੀ ਕਰੂ' ?

ਦੱਸ ਦਈਏ ਕਿ ਵੀਰ ਸੰਘਵੀ ਦੇ ਇਸ ਟਵਿਟ ’ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸਹੀ ਠਹਿਰਾਇਆ। ਇਸ ਤੋਂ ਇਲਾਵਾ ਕਾਂਗਰਸੀ ਆਗੂ ਪਵਨ ਦੀਵਾਨ ਨੇ ਇੱਕ ਜਿਲ੍ਹੇ ਦੇ ਦੋ ਆਗੂਆਂ ਨੂੰ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਤੇ ਸਵਾਲ ਚੁੱਕੇ ਸੀ। ਕੁਝ ਸਮਾਂ ਪਹਿਲਾਂ ਹੀ ਪਵਨ ਦੀਵਾਨ ਨੇ ਸਾਰੀਆਂ ਪ੍ਰਮੁੱਖ ਪੋਸਟਾਂ ਜੱਟ ਸਿੱਖਾਂ ਨੂੰ ਦੇਣ ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਹਿੰਦੂ ਕਿੱਥੇ ਜਾਣ।

ਇਹ ਵੀ ਪੜੋ: ਕੀ ਕੈਪਟਨ ਅਮਰਿੰਦਰ ਸਿੰਘ 2022 ’ਚ ਬਣਵਾ ਦੇਣਗੇ ਅਕਾਲੀ ਦਲ ਦੀ ਸਰਕਾਰ ?

ਕਾਬਿਲੇਗੌਰ ਹੈ ਕਿ ਵੱਖ-ਵੱਖ ਵਰਗਾਂ ਨੂੰ ਲੈ ਕੇ ਗਰਮਾਈ ਇਹ ਸਿਆਸਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਵਰਗਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ।

Last Updated : Jul 18, 2021, 11:28 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.