ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਦੇ ਤਿੰਨ ਸਾਲਾ ਦੇ ਕਾਰਜਕਾਲ ਬਾਰੇ ਕਿਹਾ ਕਿ ਲੋਕਾਂ ਨੇ ਜੋ ਉਮੀਦ ਰੱਖੀ ਸੀ ਉਸ ਉੱਤੇ ਖਰਾ ਉੱਤਰਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿੰਨ੍ਹਾਂ ਹਲਾਤਾਂ ਵਿੱਚ ਪੰਜਾਬ ਨੂੰ ਕੱਢਿਆ ਹੈ ਉਹ ਇੱਕ ਵੱਡੀ ਪ੍ਰਾਪਤੀ ਹੈ।
ਕਿਸਨਾ ਕਰਜ਼ ਮਾਫੀ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਉਦੋਂ ਮੁਆਫ਼ ਕੀਤਾ ਜਦੋਂ ਸੂਬੇ ਕੋਲ ਜ਼ਿਆਦਾ ਪੈਸਾ ਨਹੀਂ ਸੀ।
ਇਸ ਦੇ ਨਾਲ ਹੀ ਇਸ ਵੇਲੇ ਸਭ ਤੋਂ ਵੱਡੇ ਮੁੱਦੇ, ਨਸ਼ੇ ਅਤੇ ਬੇਅਦਬੀ ਮਾਮਲੇ ਬਾਰੇ ਕਿਹਾ ਕਿ ਕਿਸੇ ਨੂੰ ਸਿੱਧਾ ਹੀ ਫੜ੍ਹ ਕੇ ਅੰਦਰ ਨਹੀਂ ਕੀਤਾ ਜਾ ਸਕਦਾ, ਇਹ ਸਭ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੋ ਰਿਹਾ ਹੈ।