ETV Bharat / city

ਪੰਜਾਬ ਨੂੰ ਨਿਵੇਸ਼ ਤੇ ਉਦਯੋਗੀਕਰਨ ਲਈ ਪਸੰਦੀਦਾ ਸਥਾਨ ‘ਚ ਬਦਲਣਾ ਮਕਸਦ-ਚੰਨੀ - ਉਦਯੋਗ ਦੀ ਪੁਨਰ ਸੁਰਜੀਤੀ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਰੁਜ਼ਗਾਰ (Employment) ਪੈਦਾ ਕਰਨ ਅਤੇ ਉਦਯੋਗ ਦੀ ਪੁਨਰ ਸੁਰਜੀਤੀ ਨੂੰ ਲੈਕੇ ਲਗਾਤਾਰ ਇਤਿਹਾਸਿਕ ਫੈਸਲੇ ਲੈ ਰਹੀ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮਕਸਦ ਸੂਬੇ ਨੂੰ ਨਿਵੇਸ਼ ਤੇ ਉਦਯੋਗੀਕਰਨ ਦੇ ਲਈ ਸਭ ਤੋਂ ਪਸੰਦੀਦਾ ਸਥਾਨ ਵਿੱਚ ਬਦਲਣਾ ਹੈ।

ਪੰਜਾਬ ਨੂੰ ਨਿਵੇਸ਼ ਤੇ ਉਦਯੋਗੀਕਰਨ ਲਈ ਪੰਸਦੀਦਾ ਸਥਾਨ ‘ਚ ਬਦਲਣਾ ਮਕਸਦ-ਚੰਨੀ

author img

By

Published : Oct 27, 2021, 9:20 PM IST

Updated : Oct 27, 2021, 9:45 PM IST

ਚੰਡੀਗੜ੍ਹ: ਚੰਨੀ ਸਰਕਾਰ (Channi government) ਦੇ ਵੱਲੋਂ ਸੂਬੇ ਦੇ ਵਿੱਚ ਉਦਯੋਗਿਕ ਢਾਂਚੇ (Industrial structures) ਨੂੰ ਮਜਬੂਤ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸੀਐਮ ਚੰਨੀ ਨੇ ਕਿਹਾ ਕਿ ਸਰਕਾਰ ਸੂਬੇ ਦੇ ਵਿਚ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਪੈਦਾ ਕਰਨ ਅਤੇ ਸੂਬੇ ਦੀ ਖੁਸ਼ਹਾਲੀ ਦੇ ਲਈ ਉਦਯੋਗ ਦੀ ਪੁਨਰ ਸੁਰਜੀਤੀ ਅਤੇ ਸਸ਼ਕਤੀਕਰਨ ਬੁਨਿਆਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਿਵੇਸ਼ ਦੇ ਲਈ ਅਤੇ ਉਦਯੋਗੀਕਰਨ ਦੇ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਬਦਲਣਾ ਹੀ ਉਨ੍ਹਾਂ ਦਾ ਮਕਸਦ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਦੇ ਚੱਲਦੇ ਹੀ ਉਨ੍ਹਾਂ ਦੀ ਸਰਕਾਰ ਨੇ ਕਈ ਇਤਿਹਾਸਿਕ ਫੈਸਲੇ ਲਏ ਹਨ।

  • Revival and empowerment of Industry is fundamental for employment generation & prosperity of State. We are determined to transform Punjab as most favoured destination for investment and industrialization. In this context, My Govt. has taken landmark decisions. 1/2

    — Charanjit S Channi (@CHARANJITCHANNI) October 27, 2021 " class="align-text-top noRightClick twitterSection" data=" ">

ਇਸਦੇ ਨਾਲ ਹੀ ਉਨ੍ਹਾਂ ਸਰਕਾਰ ਵੱਲੋਂ ਕਈ ਲਏ ਫੈਸਲਿਆਂ ਬਾਰੇ ਵੀ ਦੱਸਿਆ ਹੈ ਜਿਵੇਂ ਕਿ ਸੰਸਥਾਗਤ ਟੈਕਸ ਨੂੰ ਖਤਮ ਕਰਨ, PSIEC ਦੇ ਪਲਾਟ ਧਾਰਕਾਂ ਲਈ ਇਕਮੁਸ਼ਤ ਨਿਪਟਾਰਾ ਸਕੀਮ, ਛੋਟੇ ਉਦਯੋਗ ਲਈ ਬਿਜਲੀ ਦੀ ਖਪਤ 'ਤੇ ਲਾਗੂ ਫਿਕਸਡ ਚਾਰਜਿਜ਼ 50 ਪ੍ਰਤੀਸ਼ਤ ਤੱਕ ਮੁਆਫ ਕੀਤੇ ਜਾਣ ਦਾ ਫੈਸਲਾ ਅਤੇ ਚੰਡੀਗੜ੍ਹ ਵਿੱਚ ਬਣਨ ਵਾਲੀ ਫਿਲਮ ਸਿਟੀ ਦਾ ਵੀ ਮੁੱਖ ਮੰਤਰੀ ਵੱਲੋਂ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਮੈਂ ਖੁਦ ਪਟਾਕੇ ਵੇਚ ਪੜ੍ਹਾਈ ਦਾ ਖਰਚਾ ਕੱਢਿਆ-CM ਚੰਨੀ

Last Updated : Oct 27, 2021, 9:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.