ETV Bharat / city

ਰਿਲਾਇੰਸ ਪੈਟਰੌਲ ਪੰਪਾਂ ਦੇ ਮਾਲਕਾਂ ਵੱਲੋਂ ਕਿਸਾਨ ਭਵਨ 'ਚ ਹੰਗਾਮਾ

ਪੰਜਾਬ ਕਿਸਾਨ ਭਵਨ ਵਿੱਚ ਬੁੱਧਵਾਰ ਉਦੋਂ ਹੰਗਾਮਾ ਹੋ ਗਿਆ, ਜਦੋਂ ਸੂਬੇ ਭਰ ਦੇ ਰਿਲਾਇੰਸ ਪੈਟਰੌਲ ਪੰਪਾਂ ਦੇ ਮਾਲਕਾਂ ਵੱਲੋਂ ਦਿੱਤੇ ਮੈਮੋਰੰਡਮ 'ਤੇ ਕਿਸਾਨਾਂ ਵੱਲੋਂ ਫ਼ੈਸਲਾ 4 ਨਵੰਬਰ ਨੂੰ ਕਰਨ ਬਾਰੇ ਕਿਹਾ ਗਿਆ। ਇਸ ਮੌਕੇ ਵਪਾਰੀਆਂ ਦਾ ਕਹਿਣਾ ਸੀ ਕਿ ਜੇ ਕਿਸਾਨ ਪੰਪਾਂ ਨੂੰ ਆਜ਼ਾਦ ਨਹੀਂ ਕਰਦੇ ਤਾਂ ਉਹ ਵੀ ਕਿਸਾਨ ਭਵਨ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ।

ਰਿਲਾਇੰਸ ਪੈਟਰੌਲ ਪੰਪ ਦੇ ਵਪਾਰੀਆਂ ਵੱਲੋਂ ਕਿਸਾਨ ਭਵਨ 'ਚ ਹੰਗਾਮਾ

author img

By

Published : Oct 21, 2020, 9:48 PM IST

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਪੈਟਰੌਲ ਪੰਪਾਂ ਦਾ ਘਿਰਾਉ ਕੀਤਾ ਹੋਇਆ ਹੈ, ਜਿਸ ਨੂੰ ਲੈ ਕੇ ਬੁੱਧਵਾਰ ਕਿਸਾਨ ਭਵਨ ਵਿੱਚ ਵਪਾਰੀਆਂ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ। ਪਰੰਤੂ ਮਸਲੇ ਦਾ ਕੋਈ ਹੱਲ ਨਿਕਲਦਾ ਨਾ ਵੇਖ ਵਪਾਰੀਆਂ ਨੇ ਮੀਟਿੰਗ ਦੌਰਾਨ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਭਰਵੀਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਹੰਗਾਮੇ ਦੌਰਾਨ ਇੱਕ ਰਿਲਾਇੰਸ ਪੰਪ ਦੇ ਵਪਾਰੀ ਅਤੇ ਸਾਬਕਾ ਕਾਂਗਰਸੀ ਆਗੂ ਰਮਨ ਭੱਲਾ ਨੇ ਦੱਸਿਆ ਕਿ ਪੰਜਾਬ ਵਿੱਚ ਰਿਲਾਇੰਸ ਦੇ 58 ਪੰਪ ਹਨ, ਜਿਹੜੇ ਇੱਕ ਮਹੀਨੇ ਤੋਂ ਬੰਦ ਹਨ। ਨਤੀਜੇ ਵੱਜੋਂ ਇੱਕ ਪੈਟਰੌਲ ਪੰਪ ਉੱਤੇ 15 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਭਾਵੇਂ ਪੰਪਾਂ ਦਾ ਕਿਸਾਨਾਂ ਵੱਲੋਂ ਘਿਰਾਉ ਕਰਕੇ ਬੰਦ ਕੀਤਾ ਹੋਇਆ ਹੈ ਪਰੰਤੂ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ ਪੈ ਰਹੀਆਂ ਹਨ, ਉਹ ਕਿੱਥੋਂ ਦੇਣ?

ਵੇਖੋ ਵੀਡੀਓ।

ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਸਬੰਧੀ ਕਿਸਾਨਾਂ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਸੀ, ਪਰੰਤੂ ਉਨ੍ਹਾਂ ਵੱਲੋਂ 4 ਨਵੰਬਰ ਨੂੰ ਫ਼ੈਸਲਾ ਕਰਨ ਬਾਰੇ ਕਿਹਾ ਗਿਆ ਹੈ, ਜੋ ਕਿ ਵਪਾਰੀਆਂ ਨੂੰ ਜਾਤੀ ਤੌਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਪੰਪਾਂ ਵਿੱਚ ਉਨ੍ਹਾਂ ਦੀ ਨਿੱਜੀ ਇਨਵੈਸਟਮੈਂਟ ਹੈ ਨਾ ਕਿ ਰਿਲਾਇੰਸ ਕੰਪਨੀ ਦੇ ਮਾਲਕਾਂ ਦੀ, ਇਸ ਲਈ ਨੁਕਸਾਨ ਵਪਾਰੀਆਂ ਦਾ ਹੋ ਰਿਹਾ ਹੈ ਨਾ ਕਿ ਰਿਲਾਇੰਸ ਕੰਪਨੀ ਦੇ ਮਾਲਕਾਂ ਦਾ।

ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਨੂੰ ਆਜ਼ਾਦ ਕਰਨ ਅਤੇ ਆਪਣਾ ਸੰਘਰਸ਼ ਜਾਰੀ ਰੱਖਣ, ਜਿਸ ਵਿੱਚ ਉਹ ਵੀ ਇਨ੍ਹਾਂ ਨਾਲ ਹਨ। ਪਰੰਤੂ ਜੇਕਰ ਕਿਸਾਨ ਉਨ੍ਹਾਂ ਬਾਰੇ ਨਹੀਂ ਸੋਚਣਗੇ ਤਾਂ ਉਹ ਵੀ ਕਿਸਾਨ ਭਵਨ ਦੇ ਬਾਹਰ ਧਰਨਾ ਲਾਉਣਗੇ ਕਿ ਕਿਸਾਨਾਂ ਦਾ ਇਹ ਅੰਦੋਲਨ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.