ਚੰਡੀਗੜ੍ਹ: ਲੰਘੀ ਸ਼ਾਮ ਨੂੰ ਮੰਤਰੀ ਮੰਡਲ ਦੀ ਬੈਠਕ ਵਿੱਚ ਬੇਅਦਬੀ ਅਤੇ ਬਹਿਬਲਾ ਕਲਾਂ ਗੋਲੀਕਾਂਡ ਦੇ ਮਾਮਲੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਸਤੀਫਾ ਦਿੱਤੇ ਜਾਣ ਨਾਲ ਇੱਥੇ ਸਿਆਸਤ ਭੱਖ ਚੁੱਕੀ ਹੈ। ਅੱਜ ਸਿਸਵਾ ਫਾਰਸ ਵਾਉਸ ਸਥਿਤ 40 ਕਾਂਗਰਸ ਦੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਕਰਨਗੇ ਅਤੇ ਪਹਿਲੀ ਬੈਠਕ 12.00 ਵਜੇ ਦੇ ਬਾਅਦ ਹੋਵੇਗੀ ਅਤੇ ਉੱਥੇ ਹੀ ਦੂਜੀ ਬੈਠਕ 3.00 ਵਜੇ ਦੇ ਬਾਅਦ ਦਸੀ ਜਾ ਰਹੀ ਹੈ।
ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਜਿੱਥੇ ਅਫਸਰ ਸ਼ਾਹੀ ਤੋਂ ਕਾਫੀ ਪਰੇਸ਼ਾਨ ਅਤੇ ਉਨ੍ਹਾਂ ਦੇ ਕੰਮ ਨਾ ਹੋਣ ਦਾ ਮੁੱਦਾ ਪਹਿਲੇ ਵੀ ਕਈ ਵਾਰ ਉੱਠ ਚੁੱਕਿਆ ਹੈ ਤਾਂ ਉੱਥੇ ਹੁਣ ਬੇਅਦਬਦੀ ਵੀ ਅਤੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ ਤਾਂ ਉੱਥੇ ਵਿਧਾਇਕ ਆਪਣੇ ਖੇਤਰ ਵਿੱਚ ਲੋਕਾਂ ਵਿਚਾਲੇ ਕਿਵੇਂ ਪ੍ਰਚਾਰ ਕਰਨਗੇ ਉਸ ਨੂੰ ਲੈ ਕੇ ਵੀ ਸੰਦੇਹਵਾਦ ਬਰਕਰਾਰ ਹੈ।
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਉਨ੍ਹਾਂ ਨੂੰ ਆ ਰਹੀ ਮੁਸ਼ਕਲਾਂ ਦੇ ਹਲ ਕਰਨਗੇ, ਉਥੇ ਹੀ ਚਲ ਰਹੇ ਪ੍ਰਦੇਸ਼ ਦੇ ਮੁੱਦੇ ਉੱਤੇ ਵੀ ਗੱਲਬਾਤ ਕਰਨਗੇ।