ਚੰਡੀਗੜ੍ਹ: ਖੇਤੀ ਕਾਨੂੰਨ (Agricultural laws) ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦ ’ਤੇ ਡਟੀਆਂ ਦੇਸ਼ ਦੀਆਂ 32 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਭਲਕੇ ਭਾਜਪਾ ਨੂੰ ਛੱਡ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਬੈਠਕ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਬੈਠਕ ਚੰਡੀਗੜ੍ਹ ਦੇ ਸੈਕਟਰ 36 (Behind ISKON Temple) ’ਚ ਸਵੇਰੇ 11 ਵਜੇ ਰੱਖੀ ਗਈ ਹੈ। ਉਥੇ ਹੀ ਅਕਾਲੀ ਦੀ ਕੋਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਉਹਨਾਂ ਨੇ 4 ਆਗੂ ਕਿਸਾਨ ਜਥੇਬੰਦੀਆਂ (Agricultural laws) ਨਾਲ ਮੀਟਿੰਗ ਕਰਨਗੇ।
ਇਹ ਵੀ ਪੜੋ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਛੱਡ ਬਾਕੀ ਸਿਆਸੀਆਂ ਪਾਰਟੀਆਂ ਨਾਲ ਮੀਟਿੰਗ
ਇਹ ਆਗੂ ਕਰਨਗੇ ਕਿਸਾਨ ਜਥੇਬੰਦੀਆਂ (Farmers' organizations) ਨਾਲ ਮੀਟਿੰਗ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ (Shiromani Akali Dal) ਦੀ ਕੋਰ ਕਮੇਟੀ ਨੇ 4 ਆਗੂਆਂ ਨੇ ਨਾਂ ਕਿਸਾਨ ਜਥੇਬੰਦੀਆਂ (Farmers' organizations) ਨੂੰ ਭੇਜ ਦਿੱਤੇ ਹਨ ਤੇ ਇਹਨਾਂ ਵਿੱਚ ਬਲਵਿੰਦਰ ਸਿੰਘ ਭੂਦੜ (S Balwinder Singh Bhundar), ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Prof Prem Singh Chandumajra), ਮਹੇਸ਼ਇੰਦਰ ਗਰੇਵਾਲ (Mahesh Inder Singh Grewal) ਤੇ ਡਾ. ਦਲਜੀਤ ਚੀਮਾ (Dr Daljit Singh Cheema) ਸ਼ਾਮਲ ਹਨ ਜੋ ਭਲਕੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਗੇ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਨੂੰ ਲਿਖੀ ਸੀ ਚਿੱਠੀ
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਮੋਗਾ ’ਚ ਵਿਰੋਧ ਹੋਇਆ ਸੀ ਤੇ ਇਸ ਮੌਕੇ ਸਥਿਤੀ ਤਣਾਅ ਪੂਰਨ ਬਣ ਗਈ ਸੀ ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ ਸੀ ਤੇ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਸੀ, ਜਿਸ ਤੋਂ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਸਨ। ਜਿਸ ਤੋਂ ਮਗਰੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਨੂੰ ਚਿੱਠੀ ਲਿਖੀ ਸੀ।
ਬੈਠਕ ਦਾ ਇਹ ਰਹੇਗਾ ਮੁੱਦਾ
ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਬੈਠਕ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜਦੋਂ ਤਕ ਪੰਜਾਬ ਦੀਆਂ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤਕ ਕੋਈ ਵੀ ਸਿਆਸੀ ਰੈਲੀ ਨਾ ਕੀਤੀ ਜਾਵੇ।
ਇਹ ਵੀ ਪੜੋ: ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਸਰਕਾਰ ਦੇ ਨੋਟਿਸ ਦਾ ਦਿੱਤਾ ਇਹ ਜਵਾਬ