ਚੰਡੀਗੜ੍ਹ: ਪੂਰੀ ਦੁਨੀਆ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ 'ਚ ਲੱਗੀ ਹੋਈ ਹੈ ਉਥੇ ਹੀ ਸਾਈਬਰ ਕ੍ਰਾਈਮ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਸਾਈਬਰ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਦਾ ਕੰਮ ਲੌਕਡਾਊਨ ਤੇ ਕਰਫਿਊ ਦੌਰਾਨ ਵੱਧ ਹੋ ਗਿਆ ਹੈ। ਇਨ੍ਹਾਂ ਸਾਈਬਰ ਮੁਲਜ਼ਮਾਂ ਦੀ ਲਪੇਟ 'ਚ ਗਰੀਬ ਤੇ ਘੱਟ ਜਾਣਕਾਰੀ ਵਾਲਾ ਵਿਅਕਤੀ ਛੇਤੀ ਆਉਂਦਾ ਹੈ। ਅਜਿਹਾ ਹੀ ਇੱਕ ਸਾਈਬਰ ਕ੍ਰਾਈਮ ਦਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਆਟੋ ਚਾਲਕ ਰਾਮਨਾਥ ਨਾਲ ਸਾਈਵਰ ਰਾਹੀਂ 45 ਹਜ਼ਾਰ ਦੀ ਧੋਖਾਧੜੀ ਹੋਈ ਹੈ।
ਰਾਮਨਾਥ ਨੇ ਦੱਸਿਆ ਕਿ ਉਸ ਦੇ ਨਾਲ ਲੋਨ ਦੇ ਨਾਂਅ 'ਤੇ ਠੱਗੀ ਕੀਤੀ ਗਈ ਹੈ। ਰਾਮਨਾਥ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜਮ੍ਹਾ ਪੂੰਜੀ ਲੋਨ ਦੇ ਲਾਲਚ 'ਚ ਉਨ੍ਹਾਂ ਲੋਕਾਂ ਨੂੰ ਦੇ ਦਿੱਤੀ। ਦੱਸਣਯੋਗ ਹੈ ਕਿ ਉਸ ਤੋਂ 1.5 ਲੱਖ ਦੀ ਐਵਰੇਜ ਵਿੱਚ 45 ਹਜ਼ਾਰ ਰੁਪਏ ਲਏ ਗਏ ਹਨ। ਰਾਮਨਾਥ ਨੇ ਦੱਸਿਆ ਕਿ ਉਸ ਨੇ ਐੱਫਆਈਆਰ ਦਰਜ ਕਰਵਾ ਦਿੱਤੀ ਹੈ।
ਚੰਡੀਗੜ੍ਹ ਸਾਈਬਰ ਸੈੱਲ ਦੇ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਉਨ੍ਹਾਂ ਦੇ ਕੋਲ ਕਈ ਸ਼ਿਕਾਇਤਾਂ ਆ ਰਹੀਆਂ ਹਨ, ਜਿੱਥੇ ਲੋਕਾਂ ਦੇ ਨਾਲ ਸਾਈਬਰ ਰਾਹੀਂ ਧੋਖਾਧੜੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਲੋਕਾਂ ਦੀ ਉਨ੍ਹਾਂ ਦੇ ਕੋਲ ਸ਼ਿਕਾਇਤ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਰਚ 23.3.2020 ਤੋਂ ਲੈ ਕੇ 05.05.2020 ਤੱਕ ਚੰਡੀਗੜ੍ਹ ਸਾਈਬਰ ਸੈੱਲ ਦੇ ਕੋਲ 594 ਫੋਨ ਆਏ ਹਨ ਜਿਸ ਵਿੱਚ 8 ਫੋਨਾਂ ਦੇ ਆਧਾਰ 'ਤੇ ਮਾਮਲੇ ਦਰਜ ਕੀਤੇ ਗਏ ਹਨ।
ਉੱਥੇ ਹੀ ਸਾਈਬਰ ਐਕਸਪਰਟ ਪ੍ਰਵੀਨ ਨੇ ਦੱਸਿਆ ਕਿ ਲੌਕਡਾਊਨ ਤੇ ਕਰਫਿਊ ਦੇ ਦੌਰਾਨ ਸਾਈਬਰ ਕ੍ਰਿਮਿਨਲ ਅਲਰਟ ਹੋ ਗਏ ਹਨ, ਕਿਉਂਕਿ ਇਹ ਭਾਰਤ ਦੀ ਹੀ ਗੱਲ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਸਾਈਬਰ ਅਟੈਕ ਲਗਾਤਾਰ ਵੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਰਹਿਣ ਦੀ ਲੋੜ ਹੈ ਤਾਂ ਜੋ ਉਹ ਇਸ ਸਾਈਬਰ ਕ੍ਰਿਮਿਨਲ ਤੋਂ ਬੱਚ ਸਕਣ।