ETV Bharat / city

ਚੰਡੀਗੜ੍ਹ ਦੇ ਸੈਕਟਰ 24 ’ਚ ਸ਼ੁਰੂ ਹੋਇਆ ਥੈਰੇਪੀ ਕਲੀਨਿਕ, ਮੁਫ਼ਤ ਹੋਵੇਗਾ ਇਲਾਜ

ਜੇਕਰ ਤੁਸੀਂ ਸਟ੍ਰੈੱਸ, ਸਾਈਨੋਸਾਈਟਿਸ, ਗੋਡਿਆਂ ਦੀ ਬੀਮਾਰੀ, ਵਾਲਾਂ ਦਾ ਝੜਨਾ ਜਿਹੀਆਂ ਦਿੱਕਤਾ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਗੌਰਮਿੰਟ ਆਯੁਰਵੈਦਿਕ ਸੈਕਟਰ 24 ਵਿੱਚ ਬਿਨਾਂ ਕਿਸੀ ਦਵਾਈ ਦੇ ਇਲਾਜ ਕਰਵਾ ਸਕਦੇ ਹੋ।

ਤਸਵੀਰ
ਤਸਵੀਰ
author img

By

Published : Mar 4, 2021, 2:21 PM IST

ਚੰਡੀਗੜ੍ਹ: ਜੇਕਰ ਤੁਸੀਂ ਸਟ੍ਰੈੱਸ, ਸਾਈਨੋਸਾਈਟਿਸ, ਗੋਡਿਆਂ ਦੀ ਬੀਮਾਰੀ, ਵਾਲਾਂ ਦਾ ਝੜਨਾ ਜਿਹੀਆਂ ਦਿੱਕਤਾ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਗੌਰਮਿੰਟ ਆਯੁਰਵੈਦਿਕ ਸੈਕਟਰ 24 ਵਿੱਚ ਬਿਨਾਂ ਕਿਸੀ ਦਵਾਈ ਦੇ ਇਲਾਜ ਕਰਵਾ ਸਕਦੇ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਮਰੀਜ਼ਾਂ ਤੋਂ ਇਸ ਥੈਰੇਪੀ ਤੇ ਇਲਾਜ ਕਰਵਾਉਣ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ। ਕਲੀਨਿਕ ਵਿੱਚ ਸਵੇਰੇ 9:30 ਤੋਂ ਦੁਪਹਿਰ 1:30 ਵਜੇ ਤਕ ਥੈਰੇਪੀ ਦਿੱਤੀ ਜਾਂਦੀ ਹੈ।

ਦਰਅਸਲ ਕੋਰੋਨਾ ਤੋਂ ਬਾਅਦ ਇਸ ਤਰ੍ਹਾਂ ਦੀ ਬੀਮਾਰੀਆਂ ਦਾ ਵਧਣਾ ਲਗਾਤਾਰ ਜਾਰੀ ਹੈ, ਜਿਨ੍ਹਾਂ ਵਿੱਚ ਤਣਾਓ ਸਭ ਤੋਂ ਜ਼ਿਆਦਾ ਪਾਇਆ ਜਾ ਰਿਹਾ ਹੈ, ਤਣਾਅ ਮੁਕਤ ਕਰਨ ਦੇ ਲਈ ਆਯੂਰਵੇਦ ਵਿਭਾਗ ਵੱਲੋਂ, ਥੈਰੇਪੀ ਕਲੀਨਿਕ ਸ਼ੁਰੂ ਕੀਤਾ ਹੈ। ਹਾਲਾਂਕਿ ਸੈਂਟਰ ਪਹਿਲਾਂ ਵੀ ਚੱਲ ਰਿਹਾ ਸੀ ਪਰ ਕੋਰੋਨਾ ਕਾਲ ਤੋਂ ਬਾਅਦ ਇਸ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਹੈ ।

ਚੰਡੀਗੜ੍ਹ ’ਚ ਸ਼ੁਰੂ ਹੋਇਆ ਥੈਰੇਪੀ ਕਲੀਨਿਕ
ਸ਼ੀਰੋ ਧਾਰਾ ਥੈਰੇਪੀ: ਇਸ ਥੈਰੇਪੀ ਦੌਰਾਨ ਮਰੀਜ਼ ਨੂੰ ਥੈਰੇਪੀ ਟੇਬਲ ਤੇ ਲਿਟਾ ਕੇ ਮਰੀਜ਼ ਦੇ ਮੱਥੇ ਤੇ ਕਈ ਤਰ੍ਹਾਂ ਦੇ ਆਯੁਰਵੈਦਿਕ ਤੇਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਮਰੀਜ਼ ਨੂੰ ਦੋ ਜਾਂ ਤਿੰਨ ਜਾਂ ਚਾਰ ਵਾਰ ਦੇ ਇਲਾਜ ਤੋਂ ਬਾਅਦ ਤਣਾਅ ਦੇ ਨਾਲ ਨਾਲ ਨੀਂਦ ਨਾ ਆਉਣ ਦੀ ਦਿੱਕਤ ਵੀ ਦੂਰ ਹੋ ਜਾਂਦੀ ਹੈ ।
ਚੰਡੀਗੜ੍ਹ ਦਾ ਆਯੂਰਵੈਦਿਕ ਹਸਪਤਾਲ
ਚੰਡੀਗੜ੍ਹ ਦਾ ਆਯੂਰਵੈਦਿਕ ਹਸਪਤਾਲ
ਨਸਿਆ ਥੈਰੇਪੀ: ਇਸ ਥੈਰੇਪੀ ਵਿੱਚ ਜਿਨ੍ਹਾਂ ਲੋਕਾਂ ਨੂੰ ਸਾਈਨੋਸਾਈਟਿਸ ਦੇ ਨਾਲ ਨਾਲ ਨਕ ਦੀ ਹੱਡੀ ਵਧਣ ਦੀ ਦਿੱਕਤ ਹੈ, ਉਨ੍ਹਾਂ ਦਾ ਮੈਡੀਕੇਟਿਡ ਆਇਲ ਦੇ ਨਾਲ ਇਲਾਜ ਕੀਤਾ ਜਾਂਦਾ ਹੈ। ਕੋਰੋਨਾ ਕਾਲ ਵਿਚ ਅਣੂ ਤੇਲ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਉਹ ਤੇਲ ਵੀ ਇਸ ਥੈਰੇਪੀ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਸਾਇੰਨਸ ਸੰਬੰਧੀ ਬੀਮਾਰੀਆਂ ਠੀਕ ਹੋ ਜਾਂਦੀ ਹੈ। ਨੱਕ, ਕੰਨ , ਗਲਾ ਤੇ ਹੋਰ ਦਿੱਕਤਾਂ ਪੁਰਾਣਾ ਜ਼ੁਕਾਮ ਹੋਵੇ ਜਾਂ ਨੇਜ਼ਲ ਐਲਰਜੀ ਵੀ ਹੋਵੇ ਉਹ ਇਸ ਤੋਂ ਠੀਕ ਹੋ ਜਾਂਦੀ ਹੈ।
ਆਯੂਰਵੈਦਿਕ ਹਸਪਤਾਲ ਦੀ ਤਸਵੀਰ
ਆਯੂਰਵੈਦਿਕ ਹਸਪਤਾਲ ਦੀ ਤਸਵੀਰ
ਗਰੀਵਾ ਬਸਤੀ ਥੈਰੇਪੀ: ਅੱਜਕੱਲ੍ਹ ਸਰਵਾਈਕਲ ਦੀ ਦਿੱਕਤ ਜ਼ਿਆਦਾ ਹੋ ਗਈ ਹੈ । ਖਾਸਤੌਰ ਤੇ ਕਰੋਨਾ ਕਾਲ ਵਿੱਚ ਲੋਕੀਂ ਕੰਪਿਊਟਰ ਜਾਂ ਮੋਬਾਇਲ ਜਾਂ ਆਨਲਾਈਨ ਕੰਮ ਕਰ ਰਹੇ ਹਨ, ਜਿਸ ਦੀ ਵਜ੍ਹਾ ਨਾਲ ਸਰਵਾਈਕਲ ਦੇ ਮਰੀਜ਼ ਵਧ ਰਹੇ ਹੈ। ਗਰੀਵਾ ਬਸਤੀ ਥੈਰੇਪੀ ਵਿੱਚ ਮਰੀਜ਼ ਦੀ ਗਰਦਨ ‘ਤੇ ਮੈਡੀਕੇਟਿਡ ਆਇਲ ਪਾਇਆ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਕਰੀਬ 20 ਤੋਂ 25 ਮਿੰਟ ਦਾ ਸਮਾਂ ਲੱਗਦਾ ਹੈ ।ਥੈਰੇਪੀ ਕਰਵਾਉਣ ਆਏ ਮਰੀਜ਼ ਸੰਜੀਵ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਟ੍ਰੈੱਸ ਦੀ ਪ੍ਰਾਬਲਮ ਸੀ ਤੇ ਉਹ ਕਈ ਦਵਾਈਆਂ ਵੀ ਖਾ ਰਿਹਾ ਸੀ, ਪਰ ਅੱਜ ਉਨ੍ਹਾਂ ਨੇ ਥੈਰੇਪੀ ਕਰਵਾਈ ਹੈ ਤੇ ਉਨ੍ਹਾਂ ਨੂੰ ਕਾਫ਼ੀ ਸੁਕੂਨ ਮਿਲਿਆ ਤੇ ਉਹ ਹੋਰ ਲੋਕਾਂ ਨੂੰ ਵੀ ਇਸ ਇਲਾਜ ਲਈ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਆਯੁਰਵੈਦਿਕ ਵੱਲ ਲੋਕਾਂ ਦਾ ਰੁਝਾਨ ਹੁਣ ਵਧ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.