ETV Bharat / city

2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਲਾਈ ਵਾਅਦਿਆਂ ਦੀ ਝੜੀ - ਸ਼੍ਰੋਮਣੀ ਅਕਾਲੀ ਦਲ ਪ੍ਰਧਾਨ

ਸੁਖਬੀਰ ਬਾਦਲ ਦਾ ਕਹਿਣਾ ਕਿ ਅਕਾਲੀ ਦਲ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਲਈ ਡੱਟ ਕੇ ਖੜਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਹੀ ਮੌਡਰਨ ਪੰਜਾਬ ਦੀ ਨੀਂਹ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜਿੰਨਾਂ ਵਿਕਾਸ ਅਕਾਲੀ ਦਲ ਦੀ ਸਰਕਾਰ ਵਲੋਂ ਕੀਤਾ ਗਿਆ, ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਉਸ ਦੀ ਸਾਂਭ ਸੰਭਾਲ ਵੀ ਨਹੀਂ ਕੀਤੀ ਗਈ।

ਵਾਅਦਿਆਂ ਦੀ ਝੜੀ
ਵਾਅਦਿਆਂ ਦੀ ਝੜੀ
author img

By

Published : Aug 3, 2021, 5:27 PM IST

ਚੰਡੀਗੜ੍ਹ: ਪੰਜਾਬ ਦੀਆਂ ਅਗਾਮੀ ਵਿਧਾਨਸਭਾ ਚੋਣਾਂ ਦੇ ਚੱਲਦਿਆਂ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਹਰ ਕੋਈ ਵੱਡੇ-ਵੱਡੇ ਚੋਣ ਵਾਅਦੇ ਕਰਨ ਲੱਗੇ ਨੇ। ਜਾਂ ਇਹ ਕਹਿ ਲਓ ਕਿ ਹਰ ਪਾਰਟੀ ਪੰਜਾਬ ਦੇ ਲੋਕਾਂ ਨੂੰ ਲੋਲੀਪਾਪ ਦੇਣ ਚ ਜੁਟ ਗਈਆਂ ਨੇ। ਫੇਰ ਉਹ ਭਾਵੇ ਆਮ ਆਦਮ ਪਾਰਟੀ ਹੋਵੇ, ਅਕਾਲੀ ਦਲ ਹੋਵੇ ਜਾਂ ਫੇਰ ਸੱਤਾ ਧਿਰ ਕਾਂਗਰਸ। ਮੰਗਲਵਾਰ ਨੂੰ ਇੱਕ ਵਾਰ ਫੇਰ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪ੍ਰੈਸ ਕਾਨਫਰੰਸ਼ ਕੀਤੀ ਗਈ। ਸੁਖਬੀਰ ਬਾਦਲ ਨੇ ਇਸ ਦੌਰਾਨ ਚੋਣ ਵਾਦਿਆਂ ਦੀ ਝੜੀ ਹੀ ਲਾ ਦਿੱਤੀ।

ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਹੀ ਮੌਡਰਨ ਪੰਜਾਬ ਦੀ ਨੀਂਹ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜਿੰਨਾਂ ਵਿਕਾਸ ਅਕਾਲੀ ਦਲ ਦੀ ਸਰਕਾਰ ਵਲੋਂ ਕੀਤਾ ਗਿਆ, ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਉਸ ਦੀ ਸਾਂਭ ਸੰਭਾਲ ਵੀ ਨਹੀਂ ਕੀਤੀ ਗਈ। ਸੁਖਬੀਰ ਬਾਦਲ ਮੁਤਾਬਕ ਹੁਣ ਪੰਜਾਬੀਆਂ ਨੂੰ ਚੰਗਾ ਮੁੱਖ ਮੰਤਰੀ ਚੁਣਨ ਦੀ ਲੋੜ ਹੈ। ਤਾਂ ਜੋ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਉਤੇ ਆ ਸਕੇ। ਸੁਖਬੀਰ ਬਾਦਲ ਨੇ ਇਸ ਦੌਰਾਨ ਐਲਾਨ ਕੀਤਾ ਕਿ ਅਕਾਲੀ ਦਲ ਅਤੇ ਬਸਪਾ ਅਗਾਮੀ ਚੋਣਾਂ ਦੇ ਚੱਲਦਿਆਂ 13 ਮੁੱਖ ਚੀਜਾਂ 'ਤੇ ਕੰਮ ਕਰਨਗੇ। ਦੇਖੋ ਵਾਅਦਿਆਂ ਦੀ ਪੂਰੀ ਲਿਸਟ

ਨੀਲਾ ਕਾਰਡ ਧਾਰਕਾਂ ਲਈ ਵੱਡਾ ਐਲਾਨ

ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਆਉਣ 'ਤੇ ਨੀਲਾ ਕਾਰਡ ਧਾਰਕ ਹੋਲਡਰਾਂ ਲਈ ਹੋਰ ਲਾਭ ਦਿੱਤਾ ਜਾਵੇਗਾ। ਜਿਸ ਦੇ ਤਹਿਤ ਮਾਤਾ ਖੀਵੀ ਜੀ ਸਕੀਮ ਚਲਾਈ ਜਾਵੇਗੀ, ਇਸ 'ਚ ਰਸੋਈ ਚਲਾਉਣ ਵਾਲੀ ਮਹਿਲਾ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦਿੱਤੇ ਜਾਣਗੇ।

ਸਰਕਾਰ ਬਣੀ ਤਾਂ 400 ਬਿਜਲੀ ਯੂਨਿਟ ਕੀਤੇ ਜਾਣਗੇ ਮੁਆਫ਼

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਕਿ 2022 ਚ ਉਨਾਂ ਦੀ ਸਰਕਾਰ ਆਉਣ 'ਤੇ ਉਨ੍ਹਾਂ ਵਲੋਂ 400 ਯੂਨਿਟ ਹਰ ਮਹੀਨੇ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਅਤੇ ਜਿੰਨਾਂ ਗਰੀਬਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਦੇ ਬਿੱਲ ਮੁਆਫ਼ ਕਰਕੇ ਮੁੜ ਕੁਨੈਕਸ਼ਨ ਦਿੱਤੇ ਜਾਣਗੇ।

ਨੌਜਵਾਨਾਂ ਨੂੰ ਰੁਜ਼ਗਾਰ

ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਨੌਜਵਾਨਾਂ ਦੇ ਰੁਜ਼ਗਾਰ ਲਈ ਵਚਨਵਬੱਧ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜ ਸਾਲਾਂ 'ਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ। ਇਸ ਦੇ ਨਾਲ ਹੀ ਪੰਜਾਬ ਨੂੰ ਇੰਡਸਟਰੀ ਦਾ ਹੱਬ ਬਣਾਉਣ ਲਈ ਯਤਨ ਕੀਤੇ ਜਾਣਗੇ।

ਸਕਾਲਰਸ਼ਿਪ ਅਤੇ ਸਟੂਡੈਂਟ ਲੋਨ

ਅਕਾਲੀ ਦਲ ਦਾ ਕਹਿਣਾ ਕਿ ਐਸ.ਸੀ ਸਕਾਲਰਸ਼ਿਪ ਸਕੀਮ ਮੁੜ ਲਾਗੂ ਕੀਤੀ ਜਾਵੇਗੀ। ਹਰ ਬੱਚੇ ਨੂੰ ਸਕੂਲ ਅਤੇ ਕਾਲਜ 'ਚ ਦਾਖਲਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ 10 ਲੱਖ ਦਾ ਸਟੂਡੈਂਟ ਲੋਨ ਵੀ ਦਿੱਤਾ ਜਾਵੇਗਾ। ਜਿਸ ਦਾ ਬਿਆਜ਼ ਸਰਕਾਰ ਦੇਵੇਗੀ ਅਤੇ ਜਦੋਂ ਵਿਦਿਆਰਥੀ ਨੌਕਰੀ ਲੱਗਦਾ ਤਾਂ ਦਸ ਸਾਲਾਂ 'ਚ ਉਸ ਨੂੰ ਮੂਲ ਹੀ ਚਕਾਉਣਾ ਪਵੇਗਾ।

ਸਿੱਖਿਆ ਅਤੇ ਸਿਹਤ ਨੂੰ ਪਹਿਲ

ਸੁਖਬੀਰ ਬਾਦਲ ਦਾ ਕਹਿਣਾ ਕਿ ਉਨ੍ਹਾਂ ਵਲੋਂ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇ ਅਧਾਰ 'ਤੇ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ 10 ਲੱਖ ਤੱਕ ਦਾ ਮੈਡੀਕਲ ਬੀਮਾ ਕੀਤਾ ਜਾਵੇਗਾ।

ਸਬਜ਼ੀਆਂ ਅਤੇ ਫਲਾਂ 'ਤੇ ਐਮ.ਐਸ.ਪੀ

ਉਨ੍ਹਾਂ ਕਿਹਾ ਕਿ ਸਬਜ਼ੀਆਂ, ਫਲਾਂ ਅਤੇ ਦੁੱਧ ਦੇ ਐਮ.ਐਸ.ਪੀ ਘੋਸ਼ਿਤ ਕਰਾਂਗੇ। ਉਨ੍ਹਾਂ ਕਿਹਾ ਕਿ ਖੇਤੀ ਦੇ ਕਾਨੂੰਨ ਅਕਾਲੀ ਸਰਕਾਰ ਬਣਨ 'ਤੇ ਰੱਦ ਕੀਤੇ ਜਾਣਗੇ।

ਵੈਟ ਕੀਤਾ ਜਾਵੇਗਾ ਘੱਟ

ਉਨ੍ਹਾਂ ਕਿਹਾ ਕਿ ਵੱਧ ਰਹੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਾਰਨ ਕਈ ਮੁਸ਼ਕਿਲਾਂ ਕਿਸਾਨਾਂ ਨੂੰ ਆ ਰਹੀਆਂ ਹਨ।ਜਿਸ ਕਾਰਨ ਅਕਾਲੀ ਦਲ ਵਲੋਂ ਕਿਸਾਨੀ ਨੂੰ ਬਚਾਉਣ ਲਈ 10 ਰੁਪਏ ਵੈਟ ਘੱਟ ਕੀਤਾ ਜਾਵੇਗਾ।

ਮੈਡੀਕਲ ਕਾਲਜ ਬਣਾਇਆ ਜਾਵੇਗਾ

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਲੋਂ 500 ਬੈਡਾਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ, ਅਤੇ ਨਾਲ ਸਾਰੇ ਪ੍ਰੋਫੈਸ਼ਨਲ ਕਾਲਜਾਂ 'ਚ ਸਰਕਾਰੀ ਸਕੂਲਾਂ ਤੋਂ ਪੜ੍ਹਨ ਵਾਲੇ ਬੱਚਿਆਂ ਲਈ 33 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ।

ਮਹਿਲਾਵਾਂ ਅਤੇ ਨੌਜਵਾਨਾਂ ਲਈ ਮੌਕੇ

ਸੁਖਬੀਰ ਬਾਦਲ ਨੇ ਕਿਹਾ ਕਿ ਮਹਿਲਾਵਾਂ ਲਈ ਸਰਕਾਰੀ ਨੌਕਰੀ 'ਚ ਪੰਜਾਹ ਫੀਸਦੀ ਰਾਖਵਾਂਕਰਨ ਹੋਵੇਗਾ। ਜਨਤਕ ਅਤੇ ਨਿੱਜੀ ਖੇਤਰ 'ਚ ਪੰਜਾਬੀ ਨੌਜਵਾਨਾਂ ਲਈ 75 ਫੀਸਦੀ ਨੌਕਰੀਆਂ ਰਾਖਵੀਆਂ ਹੋਣਗੀਆਂ।

ਉਦਯੋਗਾਂ ਲਈ ਬਿਜਲੀ ਤੋਹਫ਼ਾ

ਉਨ੍ਹਾਂ ਕਿਹਾ ਕਿ ਮੱਧਮ ਅਤੇ ਛੋਟੇ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ ਅਤੇ ਨਾਲ ਹੀ ਵੱਡੇ ਉਦਯੋਗਾਂ ਨੂੰ ਸੋਲਰ ਪਾਵਰ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਲਈ ਸੂਬੇ 'ਚ ਟ੍ਰਾਂਸ ਮਿਸ਼ਨ ਖਰਚਾ ਮੁਆਫ਼ ਹੋਵੇਗਾ।

ਠੇਕਾ ਮੁਲਾਜ਼ਮਾਂ ਨੂੰ ਰਾਹਤ

ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਠੇਕਾ ਮੁਲਾਜ਼ਮਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ 'ਤੇ ਠੇਕਾ ਪ੍ਰਣਾਲੀ ਤਹਿਤ ਭਰਤੀ ਮੁਲਾਜ਼ਮਾਂ ਅਤੇ ਸਫ਼ਾਈ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਰਾਹੁਲ ਗਾਂਧੀ ਸਾਈਕਲ 'ਤੇ ਪਹੁੰਚੇ ਸੰਸਦ, ਵੇਖੋ ਵੀਡਿਓ

ETV Bharat Logo

Copyright © 2025 Ushodaya Enterprises Pvt. Ltd., All Rights Reserved.