ਚੰਡੀਗੜ੍ਹ: ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸਤ ਦਾ ਬਾਜ਼ਾਰ ਗਰਮਾਉਂਦਾ ਜਾ ਰਿਹਾ ਹੈ, ਹਰ ਸਿਆਸੀ ਪਾਰਟੀ ਲੋਕਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਤਾਂ ਜੋ ਸੱਤਾ ਦੀ ਕੁਰਸੀ ਦਾ ਨਿੱਘ ਮਾਣ ਸਕਣ। ਇਸੇ ਲੜ੍ਹੀ ਦੇ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ, 2 ਦਿਨ ਪੰਜਾਬ ਦੇ ਦੌਰੇ 'ਤੇ ਪਹੁੰਚੇ ਕੇਜਰੀਵਾਲ ਨੇ ਵਾਅਦਿਆਂ ਦੀ ਝੜੀ ਲਗਾ ਦਿੱਤੀ।
ਕੇਜਰੀਵਾਲ ਦਾ ਔਰਤਾਂ ਲਈ ਵੱਡਾ ਐਲਾਨ
ਕੇਜਰੀਵਾਲ (Arvind Kejriwal) ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦਾ ਬਹੁਤ ਯੋਗਦਾਨ ਰਿਹਾ ਹੈ, ਜਿਸ ਕਾਰਨ ਮੈਂ ਮਹਿਲਾਵਾਂ ਦੇ ਲਈ ਐਲਾਨ ਕਰਨ ਆਇਆ ਹਾਂ। ਮਹਿਲਾ ਸਸ਼ਕਤੀਕਰਨ (Women empowerment) ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਇਨ੍ਹਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਂਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
3 ਸਾਲਾਂ 'ਚ ਸਭ ਨੂੰ ਬਿਜਲੀ ਮਿਲੇਗੀ
ਕੇਜਰੀਵਾਲ (Arvind Kejriwal) ਨੇ ਬਿਜਲੀ ਦੇ ਕੱਟਾਂ ਬਾਰੇ ਕਿਹਾ ਕਿ ਪੰਜਾਬ 'ਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਸਿਰਫ਼ ਬੁਨਿਆਦੀ ਢਾਂਚਾ ਖਰਾਬ ਹੈ। ਇਸ ਨੂੰ ਠੀਕ ਕੀਤਾ ਜਾਵੇਗਾ। ਜੋ ਹੁਣ ਤੱਕ ਹੋਇਆ ਹੈ ਹੁਣ ਅਜਿਹਾ ਨਹੀਂ ਹੋਵੇਗਾ, 3 ਸਾਲਾਂ 'ਚ ਸਭ ਨੂੰ ਬਿਜਲੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੰਡੀ ਦੇ ਨਾਂ 'ਤੇ ਪੋਰਟਲ ਬਣਾਇਆ ਜਾਵੇਗਾ ਜਿਸ ਨਾਲ ਅਮਰੀਕਾ ਵਿੱਚ ਬੈਠੇ ਲੋਕ ਤੁਹਾਡਾ ਮਾਲ ਖਰੀਦਣਗੇ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।
ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ
ਕੇਜਰੀਵਾਲ ਨੇ ਅੰਮ੍ਰਿਤਸਰ ਪਹੁੰਚ ਕੇ ਅਤੇ ਪਵਾਰੀਆਂ ਨਾਲ ਗੱਲਬਾਤ ਕੀਤੀ ਹੈ। ਇਸੇ ਦੌਰਨਾ ਆਮ ਆਦਮੀ ਪਾਰਟੀ (Aam Aadmi Party) ਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਵਿਰੋਧੀਆਂ ਤੋਂ ਨਿਰਾਸ਼ ਹਨ ਅਤੇ ਇੱਥੇ ਸਕਾਰਾਤਮਕ ਊਰਜਾ ਦੀ ਘਾਟ ਹੈ, ਜਿਸ ਨੂੰ ਅਸੀਂ ਲੈ ਕੇ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਯੂਥ ਜੋ ਵਿਦੇਸ਼ਾਂ ਵਿੱਚ ਬੈਠ ਹੈ, ਉਸਨੂੰ ਅਸੀਂ ਬਾਹਰੋਂ ਲੈ ਕੇ ਆਉਣਾ ਹੈ ਅਤੇ ਆਪਣਾ ਪਾਰਟਨਰ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਫੋਕਲ ਪੁਆਇੰਟ ਐਂਗਲ ਵਧਾਇਆ ਜਾਵੇਗਾ, ਐਗਰੋਵ ਇੰਡਸਟਰੀ ਲਗਾਈ ਜਾਵੇਗੀ, ਸਾਡੀ ਇੰਡਸਟਰੀ ਪੰਜਾਬ ਤੋਂ ਚਲੀ ਗਈ ਹੈ, ਉਸ ਨੂੰ ਵਾਪਿਸ ਲੈ ਕੇ ਆਉਣਾ ਹੈ।
ਕੇਜਰੀਵਾਲ ਨੇ ਆਟੋ ਡ੍ਰਾਈਵਰਾਂ ਅਤੇ ਟਰੱਕ ਯੂਨੀਅਨਾਂ ਨਾਲ ਕੀਤੀ ਮੁਲਾਕਾਤ
ਮੋਗਾ ਤੋਂ ਬਾਅਦ ਲੁਧਿਆਣਾ ਪਹੁੰਚੇ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਟੋ ਡ੍ਰਾਈਵਰਾਂ ਅਤੇ ਟਰੱਕ ਯੂਨੀਅਨਾਂ (Auto drivers and truck unions) ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਆਟੋਆਂ ਉੱਤੇ ਪੋਸਟਰ ਵੀ ਲਗਵਾਏ, ਜਿਨ੍ਹਾਂ ਉੱਤੇ 'ਇੱਕ ਮੌਕਾ ਕੇਜਰੀਵਾਲ ਨੂੰ' ਲਿਖਿਆ ਗਿਆ ਸੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਆਟੋਆਂ ਵਾਲਿਆਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਆਟੋ ਤੇ ਪੋਸਟਰ ਲਗਾਏ ਹਨ ਕਿਉਂਕਿ ਆਟੋ 'ਚ ਸਵਾਰੀਆਂ ਅੱਧਾ ਘੰਟਾ ਬੈਠਦੀਆਂ ਹਨ ਅਤੇ ਉਹ 'ਆਪ' ਨੂੰ ਵੋਟ ਪਾਉਣ ਲਈ ਅਪੀਲ ਕਰਨਗੇ।
ਅਰਵਿੰਦ ਕੇਜਰੀਵਾਲ ਨੇ ਆਟੋ ਚਾਲਕ ਦੇ ਘਰ ਖਾਧੀ ਰੋਟੀ
ਆਟੋ ਅਤੇ ਟੈਕਸੀ ਯੂਨੀਅਨਾਂ ਨਾਲ ਮੁਲਾਕਾਤ ਦੌਰਾਨ ਦਿਲੀਪ ਤਿਵਾਰੀ ਨਾਂਅ ਦੇ ਆਟੋ ਡ੍ਰਾਈਵਰ ਨੇ ਕੇਜਰੀਵਾਲ (Arvind Kejriwal) ਨੂੰ ਆਪਣੇ ਘਰ ਖਾਣੇ ਦਾ ਸੱਦਾ ਦਿੱਤਾ, ਜਿਸ ਨੂੰ ਸਵੀਕਾਰ ਕਰਦਿਆਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹਰਪਾਲ ਚੀਮਾ ਨਾਲ ਆਟੋ 'ਚ ਬੈਠ ਕੇ ਆਟੋ ਵਾਲੇ ਦੇ ਘਰ ਆਏ ਤੇ ਉਥੇ ਰੋਟੀ ਖਾਧੀ। ਡਿਨਰ ਮਗਰੋਂ ਮੁੱਖ ਮੰਤਰੀ ਨੇ ਦਿਲੀਪ ਨੂੰ ਪੂਰੇ ਪਰਿਵਾਰ ਦੇ ਨਾਲ ਦਿੱਲੀ ਆ ਕੇ ਖਾਣੇ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਦਿਲੀਪ ਦੇ ਪਰਿਵਾਰ ਨੇ ਬਹੁਤ ਵਧੀਆ ਖਾਣਾ ਉਨ੍ਹਾਂ ਨੂੰ ਖਵਾਇਆ ਹੈ।
ਕਾਂਗਰਸ ਤੋਂ ਪਹਿਲਾਂ ਕਰਾਂਗੇ ਸੀਐਮ ਚਹਿਰੇ ਦਾ ਐਲਾਨ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ 'ਚ ਸੀ ਐਮ ਚੇਹਰੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (AAM AADMI PARTY) ਕਾਂਗਰਸ ਤੋਂ ਪਹਿਲਾਂ ਇਹ ਐਲਾਨ ਕਰਨਗੇ।
ਕਿਸਾਨ ਅੰਦੋਲਨ ਲਈ ਦਿੱਤੀ ਮੁਬਾਰਕਬਾਦ
ਸੋਮਵਾਰ ਨੂੰ ਅਰਵਿੰਦ ਕੇਜਰੀਵਾਲ (Arvind Kejriwal) ਸਭ ਤੋਂ ਪਹਿਲਾਂ ਮੋਗਾ ਪੰਹੁਚੇ ਤੇ ਪੰਜਾਬ ਵਾਸੀਆਂ ਨੂੰ ਸਫ਼ਲ ਕਿਸਾਨ ਅੰਦੋਲਨ (Farmer's Protest) ਲਈ ਮੁਬਾਰਕਬਾਦ ਦਿੱਤੀ।
ਕੇਜਰੀਵਾਲ ਨੇ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ
ਕੇਜਰੀਵਾਲ ਨੇ ਅਕਾਲੀ ਸਰਕਾਰ (The Akali government) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਕੇਬਲ ਨੈੱਟਵਰਕ ਦਾ ਮਾਫੀਆ ਚਲਾ ਰਿਹਾ ਹੈ। ਉਨ੍ਹਾਂ ਵਪਾਰੀਆਂ ਨੂੰ ਪੈਨਸ਼ਨ ਦੇਣ ਸਬੰਧੀ ਕਿਹਾ ਕਿ ਇਸ ਨੂੰ ਮੈਂ ਦੇਖਦਾ ਹਾਂ 'ਤੇ ਪੰਜਾਬ ਦੇ ਨਾਲ-ਨਾਲ ਇਹ ਮੈਂ ਦਿੱਲੀ ਵਿੱਚ ਵੀ ਕਰਾਂਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵਿੱਚ ਇੱਕ ਕਮਿਸ਼ਨ ਬਣਾਇਆ ਜਾਵੇਗਾ ਜਿਸ ਵਿੱਚ ਕੋਈ ਆਗੂ ਨਹੀਂ ਹੋਵੇਗਾ, ਸਿਰਫ਼ ਵਪਾਰੀ ਹੀ ਕਮਿਸ਼ਨ ਦੇ ਮੈਂਬਰ ਹੋਣਗੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਰੇਡ ਰਾਜ ਖ਼ਤਮ ਹੋਵੇਗਾ, ਇੰਸਪੈਕਟਰ ਰਾਜ ਬੰਦ ਹੋਵੇਗਾ, ਲੋਕ ਆਰਾਮ ਨਾਲ ਕੰਮ ਕਰਨਗੇ ਅਤੇ ਮਸਤੀ ਨਾਲ ਆਪਣਾ-ਆਪਣਾ ਕੰਮ ਕਰਨਗੇ ਅਤੇ ਆਰਾਮਦਾਇਕ ਜੀਵਨ ਬਤੀਤ ਕਰਨਗੇ। ਵੈਟ ਦੇ ਹਜ਼ਾਰਾਂ ਕਰੋੜਾਂ ਦਾ ਬਕਾਇਆ ਸਭ ਨੂੰ ਵਾਪਿਸ ਦਿਖਾਇਆ ਲਿਆਂਦਾ ਜਾਵੇਗਾ।
'ਪੰਜਾਬ 'ਚ ਘੁੰਮ ਰਿਹਾ ਨਕਲੀ ਕੇਜਰੀਵਾਲ'
ਇਸੇ ਦੌਰੇ ਦੌਰਾਨ ਕੇਜਰੀਵਾਲ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਉਹ ਸਿਰਫ ਉਹੀ ਬੋਲਦਾ ਹੈ ਜੋ ਮੈਂ ਬੋਲਦਾ ਹਾਂ, ਉਨ੍ਹਾਂ ਨੇ ਕਿਹਾ ਕਿ ਮੇਰੀ ਆਟੋ ਵਾਲਿਆਂ ਨਾਲ ਮੀਟਿੰਗ ਹੋਈ ਸੀ, ਫਿਰ ਅੱਜ ਉਸ ਨਕਲੀ ਕੇਜਰੀਵਾਲ ਨੇ ਵੀ ਸਵੇਰੇ ਆਟੋ ਵਾਲਿਆਂ ਨਾਲ ਕੀਤੀ ਮੀਟਿੰਗ ਕੀਤੀ ਹੈ। ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਦਾ ਬਿੱਲ 0 ਨਹੀਂ ਹੋਇਆ ਅਤੇ ਨਾ ਹੀ ਘਟਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਆਮ ਆਦਮੀ ਪਾਰਟੀ (Aam Aadmi Party) ਨੂੰ ਦਿਓ ਤਾਂ ਤੁਸੀਂ ਦੂਜੀ ਪਾਰਟੀ ਭੁੱਲ ਜਾਵੋਗੇ।
ਕੇਜਰੀਵਾਲ ਦੇ ਬਿਆਨ 'ਤੇ ਸੁਰਜੇਵਾਲ ਦਾ ਪਲਟਵਾਰ
ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਨਕਲੀ ਕੇਜਰੀਵਾਲ ਕਹਿਣ ਅਤੇ ਉਨ੍ਹਾਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਐਲਾਨਾਂ ਦੇ ਜਵਾਬ ਵਿੱਚ ਸੁਰਜੇਵਾਲਾ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਦੇ ਢਿੱਡ ਵਿੱਚ ਬਹੁਤ ਦਰਦ ਹੈ ਅਤੇ ਇਹ ਸੁਭਾਵਿਕ ਵੀ ਹੈ। ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਗਰੀਬਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਦਲੇਰੀ ਭਰੇ ਕਦਮ ਚੁੱਕੇ ਹਨ। ਇਹ ਨਾ ਭਾਜਪਾ ਨੂੰ ਹਜ਼ਮ ਹੋ ਰਿਹਾ ਹੈ, ਨਾ ਅਕਾਲੀ ਦਲ ਨੂੰ, ਨਾ ਹੀ ਕੇਜਰੀਵਾਲ ਨੂੰ ਹਜ਼ਮ ਹੋ ਰਿਹਾ ਹੈ। ਮੈਂ ਅਰਵਿੰਦ ਕੇਜਰੀਵਾਲ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਅਤੇ ਉਹ ਜਲਦੀ ਠੀਕ ਹੋ ਜਾਣ। ਸਾਨੂੰ ਪੰਜਾਬ ਵਿੱਚ ਵੀ ਚੰਗੇ ਵਿਰੋਧੀ ਧਿਰ ਦੀ ਲੋੜ ਹੈ ਅਤੇ ਜੋ ਉਹ ਫਰਜ਼ੀ ਐਲਾਨ ਕਰ ਰਹੇ ਹਨ, ਉਸ ਨੂੰ ਪਹਿਲਾਂ ਦਿੱਲੀ ਵਿੱਚ ਲਾਗੂ ਕਰੋ।
ਕੇਜਰੀਵਾਲ ਦੇ ਬਿਆਨ 'ਤੇ ਰਾਜਾ ਵੜਿੰਗ ਦਾ ਪਲਟਵਾਰ
ਪੰਜਾਬ ਦੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਕੇਜਰੀਵਾਲ ਦੇ ਦਾਅਵੇ ਦੇ ਉਲਟ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਵੀ 4 ਤੋਂ 5 ਵਿਧਾਇਕ ਸਾਡੀ ਪਾਰਟੀ ਵਿੱਚ ਆ ਰਹੇ ਹਨ। ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਦੇ 24 ਵਿਧਾਇਕ ਸਾਡੀ ਪਾਰਟੀ 'ਚ ਆ ਰਹੇ ਹਨ। ਇਸ ਦੇ ਨਾਲ ਹੀ ਵੜਿੰਗ ਨੇ ਕੇਜਰੀਵਾਲ ਦੇ ਦਾਅਵੇ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦਿੱਲੀ 'ਚ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰ ਸੁਪਰੀਮ ਕੋਰਟ (Supreme Court) ਨੇ ਇਹ ਵੀ ਕਿਹਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ 'ਚ ਪੰਜਾਬ ਦਾ ਕੋਈ ਹੱਥ ਨਹੀਂ ਹੈ। ਦੂਜੇ ਪਾਸੇ ਅਧਿਆਪਕਾਂ ਨੂੰ ਲੈ ਕੇ ਕੀਤੇ ਗਏ ਐਲਾਨ 'ਤੇ ਵੜਿੰਗ ਨੇ ਕਿਹਾ ਕਿ ਪਹਿਲਾਂ ਤਾਂ ਕੇਜਰੀਵਾਲ ਕਹਿੰਦੇ ਸੀ ਕਿ ਸਾਡੇ ਵਿਧਾਇਕ ਕਾਰ ਨਹੀਂ ਲੈਣਗੇ, ਸੁਰੱਖਿਆ ਨਹੀਂ ਲੈਣਗੇ, ਲੋਕਾਂ ਵਿਚਕਾਰ ਰਹਿਣਗੇ, ਉਨ੍ਹਾਂ ਦੇ ਸਾਰੇ ਵਾਅਦੇ ਖੋਖਲੇ ਸਾਬਿਤ ਹੋਏ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜਿੰਨੀਆਂ ਸੀਟਾਂ ਜਿੱਤੀਆਂ ਸਨ, ਉਨ੍ਹਾਂ ਨੂੰ ਇਕ ਵੀ ਸੀਟ ਵਾਪਸ ਨਹੀਂ ਮਿਲੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਡਰਾਮੇਬਾਜ਼
ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP president Ashwani Sharma) ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਡਰਾਮੇਬਾਜ਼ ਕਿਹਾ ਹੈ। ਉਨ੍ਹਾਂ ਨੇ ਦੋਵਾਂ ਦੇ ਸੰਦਰਭ ਵਿੱਚ ਕਿਹਾ ਕਿ ਉਹ ਜੋ ਐਲਾਨ ਕਰ ਰਹੇ ਹਨ, ਉਹ ਸਾਰੇ ਗੱਪ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ, ਉਨ੍ਹਾਂ ਦਾ ਬਜਟ ਕਿੱਥੋਂ ਆਵੇਗਾ? ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਮੁਕੰਮਲ ਕਰਜ਼ਾ ਮੁਆਫੀ ਦਾ ਝੰਡਾ ਕਦੋਂ ਬੁਲੰਦ ਹੋਵੇਗਾ।
ਪਵਨ ਕੁਮਾਰ ਟੀਨੂੰ ਨੇ ਕਿਹਾ ਕੇਜਰੀਵਾਲ ਪੰਜਾਬ ਆ ਕੇ ਕਰ ਰਹੇ ਹਨ ਸਿਰਫ ਦਿਖਾਵਾ
ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ (Pawan Kumar Tinu) ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੋਰੋਨਾ ਦਾ ਦੌਰ ਸੀ ਤਾਂ ਕੇਜਰੀਵਾਲ ਦਾ ਸਾਰਾ ਡਰਾਮਾ ਬੇਨਕਾਬ ਹੋ ਗਿਆ ਸੀ। ਕੋਰੋਨਾ ਦੇ ਦੌਰ ਵਿੱਚ ਦਿੱਲੀ ਵਿੱਚ ਉਸਦੇ ਸਾਰੇ ਮਾਡਲ ਫੇਲ ਹੋ ਗਏ ਸਨ ਅਤੇ ਹੁਣ ਪੰਜਾਬ ਆ ਕੇ ਸਿਰਫ ਦਿਖਾਵਾ ਕਰ ਰਹੇ ਹਨ। ਕੇਜਰੀਵਾਲ ਪਾਰਟੀ ਨੂੰ ਚਲਾਉਣ ਦੇ ਕਾਬਿਲ ਹੀ ਨਹੀਂ ਹਨ ਤਾਂ ਉਹ ਪੰਜਾਬ ਦੀ ਸਰਕਾਰ ਕਿਵੇਂ ਚਲਾਉਣਗੇ
ਸੁਖਬੀਰ ਸਿੰਘ ਬਾਜਵਾ ਨੇ ਕਿਹਾ ਕਿ ਦੋ ਧੜਿਆਂ ਵਿੱਚ ਵੰਡੀ ਹੋਈ ਸਾਫ਼ ਨਜ਼ਰ ਆ ਰਹੀ ਹੈ ਆਪ ਪਾਰਟੀ
ਉਨ੍ਹਾਂ ਦਾ ਮੰਨਣਾ ਹੈ ਕਿ ਜੋ ਸਥਿਤੀ ਬਣੀ ਹੋਈ ਹੈ, ਉਸ ਨੂੰ ਡੈਮੇਜ ਕੰਟਰੋਲ ਕਰਨ ਵਿੱਚ ਆਮ ਆਦਮੀ ਪਾਰਟੀ ਸ਼ਾਮਿਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਹਨ। ਪਰ ਜਿਸ ਤਰ੍ਹਾਂ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰ ਪਾ ਰਹੀ ਹੈ, ਉਹ ਭਾਗਵਤ ਮਾਨ ਦੇ ਨਾਂ ਦਾ ਐਲਾਨ ਨਹੀਂ ਕਰ ਪਾ ਰਹੀ। ਅਜਿਹੇ ਵਿੱਚ ਪਾਰਟੀ ਦੋ ਧੜਿਆਂ ਵਿੱਚ ਵੰਡੀ ਹੋਈ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਲੋਕ-ਲੁਭਾਊ ਵਾਅਦੇ ਕਰਕੇ ਆਪਣੀਆਂ ਜ਼ਮੀਨਾਂ ਦੀ ਭਾਲ ਕਰ ਰਹੇ ਹਨ, ਜੋ ਹੁਣ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਜ਼ਮੀਨੀ ਪੱਧਰ 'ਤੇ ਆਮ ਆਦਮੀ ਪਾਰਟੀ (Aam Aadmi Party) ਦਾ ਗ੍ਰਾਫ ਬਹੁਤ ਹੇਠਾਂ ਡਿੱਗ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਲਈ ਹਾਲਾਤ ਅਜਿਹੇ ਹਨ ਕਿ ਜੇਕਰ ਉਨ੍ਹਾਂ ਦਾ ਇੱਕ ਵੀ ਮੌਜੂਦਾ ਵਿਧਾਇਕ ਜਿੱਤਦਾ ਹੈ ਤਾਂ ਇਹ ਵੱਡੀ ਗੱਲ ਹੋਵੇਗੀ। ਇੰਨ੍ਹਾਂ ਹੀ ਨਹੀਂ ਇਕ ਸੀਟ 'ਤੇ ਤਿੰਨ ਦਾਅਵੇਦਾਰ ਹਨ। ਅਜਿਹੇ 'ਚ ਪਾਰਟੀ ਦੇ ਦੋਫਾੜ ਹੋਣ ਦੇ ਜ਼ਿਆਦਾ ਮੌਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਡੈਮੇਜ ਕੰਟਰੋਲ ਹੈ ਅਤੇ ਉਹ ਯਾਨੀ ਅਰਵਿੰਦ ਕੇਜਰੀਵਾਲ (Arvind Kejriwal) ਵੀ ਸੀਐਮ ਦਾ ਚਿਹਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਲਈ ਸਭ ਤੋਂ ਵੱਡੀ ਚੁਣੌਤੀ ਹੈ ਆਪਣੇ ਹੀ ਪਰਿਵਾਰ ਨੂੰ ਇਕੱਠਾ ਕਰਨਾ ਹੈ।
ਇਹ ਵੀ ਪੜ੍ਹੋ: ਅਮਰਿੰਦਰ ਨੇ ਅਕਾਲੀਆਂ ਤੇ ਭਾਜਪਾ ਨਾਲ ਮਿਲ ਕੇ ਸੂਬੇ ਨੂੰ ਬਰਬਾਦ ਕੀਤਾ: ਸੀਐਮ
ਕਾਬਿਲ-ਏ-ਗੌਰ ਹੈ ਕੇ ਦਿੱਲੀ 'ਚ ਵੀ ਸਰਕਾਰ ਬਨਾਉਣ ਤੋਂ ਪਹਿਲਾਂ ਕੇਜਰੀਵਾਲ (Arvind Kejriwal) ਨੇ ਆਟੋ ਚਾਲਕਾਂ (Auto Drivers) ਦਾ ਸਮਰਥਣ ਹਾਸਿਲ ਕੀਤਾ ਸੀ ਅਤੇ ਕੇਜਰੀਵਾਲ (Arvind Kejriwal) ਨੇ ਦਿੱਲੀ ਦੇ ਸਾਰੇ ਆਟੋ ਚਾਲਕਾਂ ਨੂੰ ਉਨ੍ਹਾਂ ਦੇ ਪ੍ਰਚਾਰ ਦੀ ਬੇਨਤੀ ਕੀਤੀ ਸੀ। ਉਸ ਦੌਰਾਨ ਦਿੱਲੀ ਦੇ ਆਟੋ ਚਾਲਕਾਂ ਨੇ ਵੀ ਕੇਜਰੀਵਾਲ ਦਾ ਖੂਬ ਪ੍ਰਚਾਰ ਕੀਤਾ ਅਤੇ 'ਆਪ' ਦੀ ਦਿੱਲੀ 'ਚ ਸਰਕਾਰ ਬਣੀ ਸੀ। ਇਸੇ ਤਰਾਂ ਹੁਣ ਪੰਜਾਬ 'ਚ ਵੀ ਆਪਣੀ ਸਰਕਾਰ ਬਨਾਉਣ ਲਈ ਕੇਜਰੀਵਾਲ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਕੇਜਰੀਵਾਲ (Arvind Kejriwal) ਨੇ ਅੱਜ ਲੁਧਿਆਣਾ ਦੇ ਆਟੋ ਚਾਲਕਾਂ ਦੀ ਨਾ ਸਿਰਫ ਮੁਸ਼ਕਿਲਾਂ ਸੁਣੀਆਂ ਸਗੋਂ ਉਨ੍ਹਾਂ ਦੇ ਘਰ ਜਾ ਕੇ ਡਿਨਰ ਵੀ ਕੀਤਾ ਉਹ ਵੀ ਆਟੋ 'ਚ ਸਵਾਰ ਹੋ ਕੇ। ਇਸਦਾ ਚੋਣਾਂ 'ਚ ਫਾਇਦਾ ਤਾਂ ਆਉਂਦੇ ਸਮੇਂ 'ਚ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ: ਕੌਂਸਲਰ ਤੋਂ ਲੈਕੇ ਮੁੱਖ ਮੰਤਰੀ ਤੱਕ 'ਚੰਨੀ' ਦਾ ਸਿਆਸੀ ਸਫ਼ਰ