ਚੰਡੀਗੜ੍ਹ :ਚੰਡੀਗੜ੍ਹ ਦਾ ਰੌਕ ਗਾਰਡਨ ਅਤੇ ਇਸ ਦੀ ਖੂਬਸੂਰਤੀ ਹਰ ਕਿਸੇ ਨੇ ਦੇਖੀ ਹੈ ਅਤੇ ਇਸੇ ਤੋਂ ਪ੍ਰੇਰਨਾ ਲੈ ਕੇ ਹੁਣ ਹੈਲਥ ਵਰਕਰ ਨੇ ਆਪਣੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਾਸਤੇ ਆਪਣੇ ਘਰ ਵਿਚ ਮਿੰਨੀ ਰੌਕ ਗਾਰਡਨ ਤਿਆਰ ਕਰਦੇ ਨਜ਼ਰ ਆ ਰਹੇ ਹਨ।
ਚੰਡੀਗੜ੍ਹ ਦੇ ਸੈਕਟਰ 23 ਵਿਖੇ ਸਪਨਾ ਚੌਧਰੀ ਜੋ ਪੇਸ਼ੇ ਤੋਂ ਨਰਸਿੰਗ ਅਫ਼ਸਰ ਹਨ ਅਤੇ ਕੋਰੋਨਾ ਮਰੀਜ਼ਾਂ ਦੀ ਸੇਵਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਨਿਭਾ ਰਹੇ ਹਨ।ਉਨ੍ਹਾਂ ਵੱਲੋਂ ਆਪਣੇ ਘਰ ਵਿੱਚ ਮੌਜ਼ੂਦ ਕਬਾੜ ਤੋਂ ਗਾਰਡਨ ਤਿਆਰ ਕੀਤਾ ਹੈ ।
ਨਰਸਿੰਗ ਅਫ਼ਸਰ ਨੇ ਕਬਾੜ ਤੋਂ ਘਰ ‘ਚ ਤਿਆਰ ਕੀਤਾ ਸ਼ਾਨਦਾਰ ਮਿੰਨੀ ਰੌਕ ਗਾਰਡਨ ਸਪਨਾ ਚੌਧਰੀ ਨੇ ਦੱਸਿਆ ਕਿ ਕੋਰੋਨਾ ਦੌਰਾਨ ਇਸ ਤੋਂ ਵਧੀਆ ਤਰੀਕਾ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਕੋਈ ਨਹੀਂ ਸੀ ਅਤੇ ਉਨ੍ਹਾਂ ਨੂੰ ਇਸ ਦੀ ਪ੍ਰੇਰਨਾ ਵੀ ਕੰਮ ਕਰਦੇ ਹੋਏ ਹੀ ਮਿਲੀ ਜਦੋਂ ਉਨ੍ਹਾਂ ਦੀ ਡਿਊਟੀ ਯੂਨੀਵਰਸਿਟੀ ਲੱਗੀ ਅਤੇ ਉਨ੍ਹਾਂ ਨੇ ਬੜੇ ਹੀ ਖ਼ੂਬਸੂਰਤ ਪਾਰਕ ਦੇਖੇ ,ਉਸ ਵੇਲੇ ਉਨ੍ਹਾਂ ਲੱਗਿਆ ਕਿ ਉਹ ਖੁਦ ਵੀ ਆਪਣੇ ਘਰ ਵਿਚ ਇਸ ਤਰੀਕੇ ਦਾ ਪਾਰਕ ਬਣਾ ਕੇ ਜਿੱਥੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਖੋਜ ਸਕਦੇ ਹਨ ਉੱਥੇ ਹੀ ਕੰਮ ਦਾ ਸਟ੍ਰੈਸ ਦੂਰ ਕਰ ਸਕਦੇ ਹਨ ।ਉਨ੍ਹਾਂ ਕਿਹਾ ਕਿ ਇਸ ਪਾਰਕ ਨੂੰ ਬਣਾਉਣ ਵਿਚ ਉਨ੍ਹਾਂ ਨੂੰ ਤਕਰੀਬਨ 7 ਤੋ 8 ਮਹੀਨੇ ਦਾ ਸਮਾਂ ਲੱਗਿਆ ਅਤੇ ਇਹ ਸਭ ਕੁਝ ਉਨ੍ਹਾਂ ਨੇ ਕਬਾੜ ਦੇ ਜ਼ਰੀਏ ਬਣਾਇਆ ਹੈ । ਉਨ੍ਹਾਂ ਕਿਹਾ ਕਿ ਇਸ ਵਿੱਚ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਮਿੱਤਰ ਦੋਸਤਾਂ ਨੇ ਬਹੁਤ ਮੱਦਦ ਕੀਤੀ ਅਤੇ ਹਰ ਵੇਲੇ ਉਨ੍ਹਾਂ ਵੱਲੋਂ ਹੌਸਲਾ ਅਫਜ਼ਾਈ ਕੀਤੀ ਜਾਂਦੀ ਰਹੀ ਜਿਸ ਕਾਰਨ ਇਹ ਸੰਭਵ ਹੋ ਸਕਿਆ ।
ਇਹ ਵੀ ਪੜੋ:Congress Clash:ਕਾਂਗਰਸ ਦਾ ਦਿੱਲੀ ਦਰਬਾਰ, ਆਪਣਿਆਂ ਨੇ ਹੀ ਘੇਰੀ ਕੈਪਟਨ ਸਰਕਾਰ