ETV Bharat / city

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 989, ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ

ਪੰਜਾਬ ਵਿੱਚ ਐਤਵਾਰ ਨੂੰ ਹੁਣ ਤੱਕ ਦੇ ਸਭ ਵੱਧ ਕੋਰੋਨਾ ਵਾਇਰਸ ਦੇ 154 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 989 ਹੋ ਗਈ ਹੈ। ਹੁਣ ਤੱਕ 20 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 989, ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ
ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 989, ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ
author img

By

Published : May 3, 2020, 10:05 AM IST

ਚੰਡੀਗੜ੍ਹ: ਪੰਜਾਬ ਵਿੱਚ ਐਤਵਾਰ ਨੂੰ ਹੁਣ ਤੱਕ ਦੇ ਸਭ ਵੱਧ ਕੋਰੋਨਾ ਵਾਇਰਸ ਦੇ 154 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 989 ਹੋ ਗਈ ਹੈ। ਇਨ੍ਹਾਂ 154 ਮਾਮਲਿਆਂ ਵਿੱਚੋਂ 2 ਮੋਹਾਲੀ, 6 ਫ਼ਤਿਹਗੜ੍ਹ ਸਾਹਿਬ, 21 ਪਟਿਆਲਾ, ਬਠਿੰਡਾ 33, ਨਵਾਂਸ਼ਹਿਰ 57, ਰੋਪੜ 9, 15 ਜਲੰਧਰ, 15 ਲੁਧਿਆਣਾ, 4 ਫ਼ਾਜ਼ਿਲਕਾ, 9 ਫ਼ਿਰੋਜ਼ਪੁਰ, 3 ਮੋਗਾ, 1 ਸੰਗਰੂਰ, 9 ਰੂਪਨਗਰ, 3 ਸ੍ਰੀ ਮੁਕਤਸਰ ਸਾਹਿਬ, 40 ਹੁਸ਼ਿਆਰਪੁਰ, 1 ਗੁਰਦਾਸਪਰ, 1 ਕਪੂਰਥਲਾ ਅਤੇ 116 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ 989 ਮਰੀਜ਼ਾਂ ਵਿੱਚੋਂ 112 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 877 ਐਕਟਿਵ ਮਾਮਲੇ ਹਨ। ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 119, ਮੋਹਾਲੀ ਵਿੱਚ 93, ਪਟਿਆਲਾ ਵਿੱਚ 89, ਪਠਾਨਕੋਟ ਵਿੱਚ 25, ਨਵਾਂ ਸ਼ਹਿਰ ਵਿੱਚ 80, ਲੁਧਿਆਣਾ ਵਿੱਚ 113, ਅੰਮ੍ਰਿਤਸਰ ਵਿੱਚ 206, ਮਾਨਸਾ ਵਿੱਚ 13, ਹੁਸ਼ਿਆਰਪੁਰ ਵਿੱਚ 90, ਤਰਨ ਤਾਰਨ ਵਿੱਚ 14, ਮੋਗਾ ਵਿੱਚ 28, ਰੋਪੜ ਵਿੱਚ 14, ਕਪੂਰਥਲਾ ਵਿੱਚ 13, ਸੰਗਰੂਰ ਵਿੱਚ 6, ਫ਼ਰੀਦਕੋਟ ਵਿੱਚ 6, ਫ਼ਤਿਹਗੜ੍ਹ ਸਾਹਿਬ ਵਿੱਚ 12, ਬਰਨਾਲਾ ਵਿੱਚ 2, ਬਠਿੰਡਾ ਵਿੱਚ 35, ਮੁਕਤਸਰ ਸਾਹਿਬ ਵਿੱਚ 7, ਗੁਰਦਾਸਪੁਰ ਵਿੱਚ 5, ਫਾਜ਼ਿਲਕਾ ਵਿੱਚ 4 ਅਤੇ ਫ਼ਿਰੋਜ਼ਪੁਰ ਵਿੱਚ 27 ਕੋਰੋਨਾ ਪੌਜ਼ੀਟਿਵ ਕੇਸ ਹਨ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 4 ਨਵੇਂ ਮਾਮਲਿਆਂ ਨਾਲ ਚੰਡੀਗੜ੍ਹ ਵਿੱਚ ਕੁੱਲ ਪੀੜਤਾਂ ਦੀ ਗਿਣਤੀ 92 ਹੋ ਚੁੱਕੀ ਹੈ ,ਸ਼ਹਿਰ ਵਿੱਚ ਇੱਕ ਮੌਤ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.