ਚੰਡੀਗੜ੍ਹ: ਇਹ ਮਾਮਲਾ ਪ੍ਰੇਮੀ ਜੋੜੇ ਨਾਲ ਸਬੰਧਤ ਹੈ, ਜਿੱਥੇ ਇੱਕ 14 ਸਾਲਾਂ ਲੜਕੀ ਦੇ ਜਾਅਲੀ ਦਸਤਾਵੇਜ਼ ਬਣਾਏ ਗਏ ਸਨ। ਅਤੇ ਉਸ ਨੂੰ 19 ਸਾਲ ਦਾ ਦਿਖਾਇਆ ਗਿਆ ਸੀ, ਅਤੇ ਹਾਈ ਕਰੋਟ ਤੋਂ ਸੁਰੱਖਿਆ ਵੀ ਲਈ ਗਈ ਸੀ, ਪਰ ਬਾਅਦ ਵਿੱਚ ਲੜਕੀ ਦੇ ਪਿਤਾ ਨੇ ਪਟੀਸ਼ਨ ਦਾਇਰ ਕੀਤੀ, ਹਾਈ ਕੋਰਟ ਨੇ ਕਿਹਾ, ਕਿ ਉਸ ਦੀ ਧੀ ਨਾਬਾਲਗ ਹੈ। ਅਤੇ ਲੜਕੇ ਨੇ ਬੇਟੀ ਨੂੰ ਆਪਣੀ ਹਿਰਾਸਤ ਵਿੱਚ ਗੈਰ ਕਾਨੂੰਨੀ ਢੰਗ ਨਾਲ ਰੱਖਿਆ ਹੈ। ਇਸ ਲਈ ਲੜਕੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਜਦੋਂ ਹਾਈ ਕੋਰਟ ਨੇ ਦਸਤਾਵੇਜ਼ ਵੇਖੇ, ਤਾਂ ਉਹ ਜਾਅਲੀ ਪਾਏ ਗਏ, ਅਤੇ ਲੜਕੀ ਦੀ ਉਮਰ ਵਧਾਈ ਗਈ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਕੁੜੀ ਨੂੰ ਬਾਲ ਘਰ ਵਿੱਚ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਬਾਵਜੂਦ ਮੁੰਡਾ-ਕੁੜੀ ਨੂੰ ਬਾਲ ਘਰ ਤੋਂ ਭਜਾ ਲੈ ਗਿਆ। ਪਿਤਾ ਦੀ ਸ਼ਿਕਾਇਤ ਦੇ ਬਾਵਜ਼ੂਦ ਵੀ ਹਰਿਆਣਾ ਪੁਲਿਸ ਕੁੜੀ ਨੂੰ ਲੱਭਣ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਜਿਸ ਲਈ ਹਾਈ ਕੋਰਟ ਨੇ ਹਰਿਆਣਾ ਪੁਲਿਸ ਨੂੰ ਫਟਕਾਰ ਲਗਾਈ।
ਕੁੜੀ ਨੂੰ ਪੁਲਿਸ ਨੇ ਪੇਸ਼ ਕੀਤਾ ਅਤੇ ਲੜਕੀ ਨੇ ਦੱਸਿਆ, ਕਿ ਉਸ ਨੇ ਮੁੰਡੇ ਨਾਲ ਵਿਆਹ ਕਰ ਲਿਆ ਹੈ, ਪਰ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਰਹਿਣਾ ਚਾਹੁੰਦੀ ਹੈ। ਹਰਿਆਣਾ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ, ਕਿ ਮੁੰਡੇ ਦੇ ਖ਼ਿਲਾਫ਼ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੂਰੇ ਮਾਮਲੇ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ, ਕੋਰਟ ਨੇ ਮੁੰਡੇ ਖ਼ਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ:ਹੁਣ ਔਰਤਾਂ ਵੀ ਦੇ ਸਕਣਗੀਆਂ NDA ਦੀ ਪ੍ਰੀਖਿਆ