ETV Bharat / city

ਦਲੇਰ ਸਿੰਘ ਮਹਿੰਦੀ ਨੂੰ 19 ਸਾਲ ਪੁਰਾਣੇ ਕੇਸ 'ਚ ਮਿਲੀ ਜਮਾਨਤ - Daler Mehndi pigeon case news

ਦਲੇਰ ਸਿੰਘ ਮਹਿੰਦੀ ਨੂੰ ਹਾਈਕੋਰਟ ਨੇ 19 ਸਾਲ ਪੁਰਾਣੇ ਕਬੂਤਰ ਬਾਜ਼ੀ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਪੁਲਿਸ ਨੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਈਤ 'ਤੇ 2003 ਵਿੱਚ ਦਲੇਰ ਮਹਿੰਦੀ ਖਿਲਾਫ ਕੇਸ ਦਰਜ ਕੀਤਾ ਸੀ। Daler Singh Mehndi got bail in a 19-year-old case. Daler Singh Mehndi in the 19 year old pigeon case.

Daler Singh Mehndi
Daler Singh Mehndi
author img

By

Published : Sep 15, 2022, 3:52 PM IST

Updated : Sep 15, 2022, 5:22 PM IST

ਚੰਡੀਗੜ੍ਹ: ਦਲੇਰ ਸਿੰਘ ਮਹਿੰਦੀ ਨੂੰ ਹਾਈਕੋਰਟ ਨੇ 19 ਸਾਲ ਪੁਰਾਣੇ ਕਬੂਤਰ ਬਾਜ਼ੀ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਪੁਲਿਸ ਨੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਈਤ 'ਤੇ 2003 ਵਿੱਚ ਦਲੇਰ ਮਹਿੰਦੀ ਖਿਲਾਫ ਕੇਸ ਦਰਜ ਕੀਤਾ ਸੀ। Daler Singh Mehndi in the 19 year old pigeon case.

ਦਲੇਰ ਸਿੰਘ ਮਹਿੰਦੀ ਨੂੰ 19 ਸਾਲ ਪੁਰਾਣੇ ਕੇਸ 'ਚ ਮਿਲੀ ਜਮਾਨਤ

ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੀ ਦਲੇਰ ਮਹਿੰਦੀ ਪਟਿਆਲਾ ਜੇਲ੍ਹ ਵਿੱਚ ਹੈ। ਇਸ ਮਾਮਲੇ ਵਿੱਚ ਦਲੇਰ ਮਹਿੰਦੀ ਦਾ ਭਰਾ ਸ਼ਮਸ਼ੇਰ ਸਿੰਘ ਵੀ ਸਹਿ ਮੁਲਜ਼ਮ ਸੀ ਪਰ 2017 ਵਿੱਚ ਉਸਦੀ ਮੌਤ ਹੋ ਗਈ।

ਦੱਸ ਦਈਏ ਕਿ ਦਲੇਰ ਮਹਿੰਦੀ ਨੇ ਸਜ਼ਾ ਨੂੰ ਰੱਦ ਕਰਨ ਦੇ ਲਈ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਸੀ।

ਨਹੀਂ ਮਿਲੀ ਸੀ ਦਲੇਰ ਮਹਿੰਦੀ ਨੂੰ ਰਾਹਤ: ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਕਰਕੇ 15 ਸਤੰਬਰ ਤੱਕ ਜਵਾਬ ਦੇਣ ਦੇ ਲਈ ਕਿਹਾ ਗਿਆ ਸੀ। ਸੁਣਵਾਈ ਦੌਰਾਨ ਹਾਈਕੋਰਟ ਨੇ ਦਲੇਰ ਮਹਿੰਦੀ ਦੇ ਵਕੀਲ ਕੋਲੋਂ ਸਵਾਲ ਪੁੱਛਿਆ ਕਿ ਕਿੰਨ੍ਹੇ ਸਮੇਂ ਤੋਂ ਦਲੇਰ ਮਹਿੰਦੀ ਜੇਲ੍ਹ ’ਚ ਹਨ ਤਾਂ ਵਕੀਲ ਨੇ ਕਿਹਾ ਕਿ ਜਿਆਦਾ ਸਮੇਂ ਤੋਂ ਨਹੀਂ। ਉਨ੍ਹਾਂ ਕਿਹਾ ਕਿ 15 ਸਤੰਬਰ ਤੱਕ ਜੇਲ੍ਹ ਵਿੱਚ ਰਹਿਣਾ ਹੋਵੇਗਾ।

ਪਟਿਆਲਾ ਜੇਲ੍ਹ ਵਿੱਚ ਬੰਦ ਸਨ ਦਲੇਰ ਮਹਿੰਦੀ: ਦੱਸ ਦਈਏ ਕਿ ਸਜ਼ਾ ਮਿਲਣ ਤੋਂ ਬਾਅਦ ਇਸ ਸਮੇਂ ਦਲੇਰ ਮਹਿੰਦੀ ਪਟਿਆਲਾ ਦੀ ਜੇਲ੍ਹ ’ਚ ਬੰਦ ਹਨ। ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਇਸ ਮਾਮਲੇ ’ਚ ਗ੍ਰਿਫਤਾਰ ਹੋਏ ਦਲੇਰ ਮਹਿੰਦੀ: ਦੱਸ ਦਈਏ ਕਿ ਮਾਮਲਾ 2003 ਦਾ ਹੈ, ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਦੇ ਭਰਾ ਸਮਸ਼ੇਰ ਸਿੰਘ ਨੂੰ ਵੀ 2 ਸਾਲ ਦਾ ਸਜ਼ਾ ਸੁਣਾਈ ਗਈ ਸੀ, ਇਸ ਦੇ ਨਾਲ ਹੀ ਉਸ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਸੀ। ਦੱਸ ਦਈਏ ਕਿ ਇਹ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਬੀਜੇਪੀ ਆਗੂ ਵੇਰਕਾ ਦਾ ਸੀਐੱਮ ਮਾਨ ਉੱਤੇ ਤੰਜ਼, ਕਿਹਾ- 'CM ਜਰਮਨੀ ਗਏ ਪਿਕਨਿਕ ਮਨਾਉਣ'

Last Updated : Sep 15, 2022, 5:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.