ETV Bharat / city

ਟੋਲ ਪਲਾਜ਼ਾ ਵਿਵਾਦ ’ਤੇ ਗ੍ਰੇਟ ਖਲੀ ਦਾ ਵੱਡਾ ਬਿਆਨ, ਕਿਹਾ...

author img

By

Published : Jul 12, 2022, 3:37 PM IST

ਟੋਲ ਪਲਾਜ਼ਾ ਵਿਵਾਦ ਮਾਮਲੇ ਵਿੱਚ ਦ ਗ੍ਰੇਟ ਖਲੀ ਨੇ ਟੋਲ ਟੈਕਸ ਦੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਟੋਲ ਮੁਲਾਜ਼ਮਾਂ ’ਤੇ ਲਗਾਇਆ ਹੈ ਕਿ ਉਨ੍ਹਾ ਨੇ ਉਸ ਨਾਲ ਬਦਸਲੂਕੀ ਕੀਤੀ ਹੈ।

ਟੋਲ ਪਲਾਜ਼ਾ ਵਿਵਾਦ ’ ਤੇ ਦ ਗ੍ਰੇਟ ਖਲੀ ਦਾ ਬਿਆਨ

ਚੰਡੀਗੜ੍ਹ: ਪਿਛਲੇ ਦਿਨੀਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਮੁਲਾਜ਼ਮਾਂ ਨਾਲ ਹੋਏ ਵਿਵਾਦ ’ਤੇ ਦ ਗ੍ਰੇਟ ਖਲੀ ਦਾ ਬਿਆਨ ਸਾਹਮਣੇ ਆਇਆ ਹੈ। ਖਲੀ ਨੇ ਦੱਸਿਆ ਕਿ ਉਨ੍ਹਾਂ ਨਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਦੁਰਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਆ ਕੇ ਤਸਵੀਰਾਂ ਖਿਚਵਾਉਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨਾਲ ਤਸਵੀਰਾਂ ਨਾ ਖਿਚਵਾਈਆਂ ਤਾ ਉਹ ਉਨ੍ਹਾਂ ਨੂੰ ਅੱਗੇ ਜਾਣ ਨਹੀਂ ਦੇਣਗੇ।

ਗ੍ਰੇਟ ਖਲੀ ਦਾ ਅਹਿਮ ਬਿਆਨ: ਖਲੀ ਨੇ ਕਿਹਾ ਇਸੇ ਗੱਲ ਤੋਂ ਵਿਵਾਦ ਸ਼ੁਰੂ ਹੋਇਆ ਹੈ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਹੈ ਅਤੇ ਲੋਕ ਵੱਖ ਵੱਖ ਤਰੀਕਿਆਂ ਨੂੰ ਇਸ ਵਿਵਾਦ ਨੂੰ ਲੈ ਰਹੇ ਹਨ। ਇਸ ਮੌਕੇ ਖਲੀ ਨੇ ਟੋਲ ਟੈਕਸ ਦੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਸੈਲੀਬ੍ਰਿਟੀ ਨਾਲ ਅਜਿਹਾ ਵਤੀਰਾ ਟੋਲ ਪਲਾਜ਼ਾ ’ਤੇ ਨਾ ਹੋਵੇ।

ਖਲੀ 'ਤੇ ਥੱਪੜ ਮਾਰਨ ਦੇ ਇਲਜ਼ਾਮ: ਮਸ਼ਹੂਰ ਰੈਸਲਰ ਦ ਗ੍ਰੇਟ ਖਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਟੋਲ ਪਲਾਜ਼ਾ ਵਿਖੇ ਟੋਲ ਮੁਲਾਜ਼ਮਾਂ ਅਤੇ ਉਨ੍ਹਾਂ ਵਿਚਾਲੇ ਬਹਿਸ ਹੋ ਰਹੀ ਹੈ। ਇਹ ਟੋਲ ਪਲਾਜ਼ਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਟੋਲ ਕਰਮੀ ਵੱਲੋਂ ਖਲੀ ’ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਇਆ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਖਲੀ ਇਸ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ ’ਚ ਟੋਲ ਕਰਮੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੇ ਉਨ੍ਹਾਂ ਤੋਂ ਆਈਕਾਰਡ ਦਿਖਾਉਣ ਨੂੰ ਕਿਹਾ ਸੀ ਜਿਸ ਤੋਂ ਬਾਅਦ ਖਲੀ ਨੇ ਉਸ ਨੂੰ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਖਲੀ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕਿਆ। ਦੂਜੇ ਪਾਸੇ ਵੀਡੀਓ ਚ ਖਲੀ ਇਹ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਖਲੀ ਨੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸੀ। ਇਸ ਦੌਰਾਨ ਫਿਲੌਰ ਦੇ ਨੇੜੇ ਲਾਡੋਵਾਲ ਟੋਲ ਪਲਾਜਾ ’ਤੇ ਕਰਮਚਾਰੀਆਂ ਨੇ ਉਨ੍ਹਾਂ ਦੇ ਨਾਲ ਗੱਡੀ ਦੇ ਅੰਦਰ ਬੈਠ ਕੇ ਫੋਟੋ ਖਿਚਾਉਣ ਦੀ ਮੰਗ ਕੀਤੀ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਉਨ੍ਹਾਂ ਦੇ ਉਹ ਗਲਤ ਵਤੀਰਾ ਕਰਨ ਲੱਗੇ।

ਇਹ ਵੀ ਪੜ੍ਹੋ: ਟੋਲ ਕਰਮਚਾਰੀਆਂ ਨਾਲ ਉਲਝੇ ਦਿ ਗ੍ਰੇਟ ਖਲੀ, ਕਰਮਚਾਰੀ ਨੇ ਲਗਾਇਆ ਥੱਪੜ ਮਾਰਨ ਦਾ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.