ETV Bharat / city

ਸਾਬਕਾ DGP ਸੁਮੇਧ ਸੈਣੀ ਦੀ ਕੋਠੀ ਦਾ ਮਾਮਲਾ

ਚੰਡੀਗੜ੍ਹ ਸੈਕਟਰ 20 ਸਥਿਤ ਕੋਠੀ ਦੇ ਕਿਰਾਏ ਨੂੰ ਲੈ ਕੇ 16 ਜੁਲਾਈ ਨੂੰ ਡੀ.ਸੀ. ਮੋਹਾਲੀ ਨੂੰ ਇਸ ਮਾਮਲੇ ਵਿੱਚ ਕੁਲੈਕਟਰ ਕਮ ਰਿਸੀਵਰ ਬਣ ਕੇ ਕਿਰਾਇਆ ਵਸੂਲ ਉਸ ਨੂੰ ਰੈਵੇਨਿਊ ਡਿਪਾਰਟਮੈਂਟ (Revenue Department) ਵਿੱਚ ਜਮ੍ਹਾਂ ਕਰਵਾਉਣ ਅਤੇ ਉਸ ਦੀ ਪੂਰੀ compliance ਰਿਪੋਰਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਸੀ।

EX. DGP ਸੈਣੀ ਦੀ ਕੋਠੀ ਦਾ ਮਾਮਲਾ
EX. DGP ਸੈਣੀ ਦੀ ਕੋਠੀ ਦਾ ਮਾਮਲਾ
author img

By

Published : Sep 30, 2021, 6:25 PM IST

ਚੰਡੀਗੜ੍ਹ: ਡਿਸਟ੍ਰਿਕਟ ਸੈਸ਼ਨ ਕੋਰਟ (District Sessions Court) ਵਿੱਚ ਬੁੱਧਵਾਰ ਨੂੰ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ (Former DGP Sumedh Singh Saini) ਦੇ ਕੇਸ ਦੀ ਸੁਣਵਾਈ ਹੋਈ ਇਸ ਦੌਰਾਨ ਕੋਰਟ ਨੇ ਚੰਡੀਗੜ੍ਹ ਸੈਕਟਰ 20 ਸਥਿਤ ਕੋਠੀ ਦੇ ਕਿਰਾਏ ਨੂੰ ਲੈ ਕੇ 16 ਜੁਲਾਈ ਨੂੰ ਡੀ.ਸੀ. ਮੋਹਾਲੀ ਨੂੰ ਇਸ ਮਾਮਲੇ ਵਿੱਚ ਕੁਲੈਕਟਰ ਕਮ ਰਿਸੀਵਰ ਬਣ ਕੇ ਕਿਰਾਇਆ ਵਸੂਲ ਉਸ ਨੂੰ ਰੈਵੇਨਿਊ ਡਿਪਾਰਟਮੈਂਟ (Revenue Department) ਵਿੱਚ ਜਮ੍ਹਾਂ ਕਰਵਾਉਣ ਅਤੇ ਉਸ ਦੀ ਪੂਰੀ compliance ਰਿਪੋਰਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਸੀ। ਪਰ ਬਾਵਜੂਦ ਇਸ ਦੇ ਰਿਸੀਵਰ ਨੇ ਇਹ ਰਿਪੋਰਟ ਜਮ੍ਹਾਂ ਨਹੀਂ ਕਰਵਾਈ। ਇਸ ਨੂੰ ਲੈ ਕੇ ਹੁਣ ਕੋਰਟ ਨੇ ਕੁਲੈਕਟਰ ਕਮ ਰਿਸੀਵਰ ਨੂੰ 22 ਅਕਤੂਬਰ ਤੋਂ ਪਹਿਲਾਂ compliance ਰਿਪੋਰਟ ਕੋਰਟ ਵਿਚ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਪੁੱਛਿਆ ਹੈ ਕਿ ਸੈਣੀ ਨੇ ਸੈਕਟਰ 20 ਦੀ ਕੋਠੀ ਦੇ ਲਈ ਨਿਰਧਾਰਤ ਢਾਈ ਲੱਖ ਹਰ ਮਹੀਨੇ ਕਿਰਾਇਆ ਜਮ੍ਹਾ ਕਰਵਾਇਆ ਜਾਂ ਨਹੀਂ।

ਕੋਰਟ ਨੇ ਕਲੈਕਟਰ ਕਮ ਰਿਸੀਵਰ ਨੂੰ ਆਦੇਸ਼ ਦਿੱਤੇ ਹਨ ਕਿ ਪੂਰੀ ਜਾਣਕਾਰੀ ਭਾਵ ਕਿ ਰਿਪੋਰਟ ਆਦੇਸ਼ਾਂ ਤੋਂ ਪਹਿਲਾਂ ਹੀ ਪੇਸ਼ ਕਰਨੀ ਚਾਹੀਦੀ ਸੀ। ਉੱਥੇ ਜ਼ਿਲ੍ਹਾ ਰੈਵੇਨਿਊ ਆਫਿਸ (Revenue Office) ਤੋਂ ਪੁੱਛਿਆ ਗਿਆ ਹੈ ਕਿ ਕਲੈਕਟਰ ਕਮ ਰਿਸੀਵਰ ਨੇ ਇਸ ਕੋਠੀ ਦਾ ਕਿੰਨਾ ਕਿਰਾਇਆ ਹਾਲੇ ਤੱਕ ਵਸੂਲਿਆ ਜਾ ਚੁੱਕਿਆ ਹੈ, ਅਤੇ ਕਿੰਨਾਂ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਗਿਆ ਹੈ ਇਸ ਬਾਰੇ ਵੀ ਜਾਣਕਾਰੀ ਮੰਗੀ ਹੈ।
ਵਿਜੀਲੈਂਸ ਵੱਲੋਂ ਸੈਣੀ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਕੋਰਟ ਨੇ ਇਸ ਕੋਠੀ ਨੂੰ ਟੈਂਪਰੇਰੀ ਤੌਰ ‘ਤੇ ਅਟੈਚ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਜਿਸ ਵਿੱਚ ਸੈਣੀ ਮੌਜੂਦਾ ਸਮੇਂ ਵਿੱਚ ਰਹਿ ਰਹੇ ਹਨ।
ਵਿਜੀਲੈਂਸ ਨੇ ਆਪਣੀ ਰਿਪੋਰਟ ਵਿੱਚ ਇਹ ਦੱਸਿਆ ਹੈ ਕਿ ਪੂਰੇ ਮਾਮਲੇ ਦੀ ਜਾਂਚ ਸਟੇਟ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੀ ਸੀ। ਸੈਣੀ ਨੂੰ ਕੇਸ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਵਿਜੀਲੈਂਸ ਨੇ ਇਹ ਪ੍ਰਾਪਰਟੀ ਅਟੈਚ ਕਰਨ ਦੇ ਲਈ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ।

ਵਿਜੀਲੈਂਸ ਦਾ ਇਲਜ਼ਾਮ ਸੀ ਕਿ ਪੰਜਾਬ ਸਰਕਾਰ ਦੇ ਐਕਸੀਅਨ ਨਿਰਮਿਤ ਦੀਪ ਸਿੰਘ ਨੇ ਆਪਣੇ ਪਿਤਾ ਦੇ ਨਾਮ ‘ਤੇ ਦੋ ਨੰਬਰ ਦੇ ਰੁਪਿਆਂ ਤੋਂ ਜਸਪਾਲ ਸਿੰਘ ਦੇ ਨਾਲ ਮਿਲ ਕੇ ਸੈਕਟਰ 20 ਦੀ ਇੱਕ ਕੋਠੀ ਖਰੀਦੀ ਸੀ, ਪਰ ਹਕੀਕਤ ਇਹ ਹੈ ਕਿ ਇਹ ਕੋਠੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਲਈ ਖ਼ਰੀਦੀ ਗਈ ਸੀ।
ਇਹ ਵੀ ਪੜ੍ਹੋ:ਰੈਨੋਵੇਟ ਕਰਵਾਉਣ ਦੇ ਬਾਵਜੂਦ ਬੇਟਾ ਨਹੀਂ ਪਿਤਾ ਦੇ ਘਰ ਦਾ ਹੱਕਦਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.