ETV Bharat / city

ਬਦਜ਼ੁਬਾਨੀ ਹੈ ਚੰਨੀ ਵੱਲੋਂ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹਿਣਾ: ਰਾਘਵ ਚੱਢਾ - ਮੁੱਖ ਮੰਤਰੀ ਚੰਨੀ ਨੂੰ ਪੰਜਾਬ ਦੇ ਹਲਾਤ ਕਿਉਂ ਨਹੀਂ ਨਜ਼ਰ ਆ ਰਹੇ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਕਾਲ਼ਾ ਅੰਗਰੇਜ਼’ ਕਹੇ ਜਾਣ ਦਾ ਸਖ਼ਤ ਨੋਟਿਸ (Raghav Chada took serious note on Channi) ਲੈਂਦੇ ਹੋਏ ਕਿਹਾ ਕਿ ਇੱਕ ਜ਼ਿੰਮੇਵਾਰ ਕੁਰਸੀ ’ਤੇ ਬੈਠ ਕੇ ਮੁੱਖ ਮੰਤਰੀ ਚੰਨੀ ਨੇ ਬਦਜ਼ੁਬਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ (CM Channi had crossed of language) ਹਨ, ਜੋ ਸ਼ਰਮ ਵਾਲੀ ਗੱਲ ਹੈ।

ਬਦਜ਼ੁਬਾਨੀ ਹੈ ਚੰਨੀ ਵੱਲੋਂ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹਿਣਾ: ਰਾਘਵ ਚੱਢਾ

author img

By

Published : Dec 1, 2021, 7:48 PM IST

ਚੰਡੀਗੜ੍ਹ: ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਇਥੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਅਥਾਹ ਪਿਆਰ ਕਰਦੇ ਹਨ (People love Kejriwal:Chada)। ਚੰਨੀ ਨੇ ਲੋਕਾਂ ਦੇ ਹਰਮਨ ਪਿਆਰੇ ਆਗੂ ਅਰਵਿੰਦ ਕੇਜਰੀਵਾਲ ਨੂੰ ਅੱਜ ‘ਕਾਲ਼ਾ ਅੰਗਰੇਜ਼’ ਕਿਹਾ (Channi termed Kejriwal a 'black') ਹੈ। ਇਸ ਤੋਂ ਪਹਿਲਾ ਵੀ ਉਹ (ਚੰਨੀ ਅਤੇ ਕਾਂਗਰਸੀ) ਅਰਵਿੰਦ ਕੇਜਰੀਵਾਲ ਨੂੰ ਰੋਜ਼ ਗਾਲਾਂ ਕੱਢਦੇ ਹਨ (Alleged Congress and Channi abusing Kejriwal)। ਲੋਕਾਂ ਦੇ ਹੀਰੋ ਲਈ ਅਜਿਹੀ ਹੇਠਲੇ ਦਰਜ਼ੇ ਦੀ ਭਾਸ਼ਾ ਵਰਤ ਕੇ ਚੰਨੀ ਅਤੇ ਉਸ ਦੇ ਸਾਥੀ ਪੰਜਾਬੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਅਪਮਾਨ ਕਰ ਰਹੇ ਹਨ, ਅਰਵਿੰਦ ਕੇਜਰੀਵਾਲ ਨੂੰ ਇੱਕ ਲੋਕ ਹਿਤੈਸ਼ੀ ਆਗੂ ਵਜੋਂ ਪਸੰਦ ਕਰਦੇ ਹਨ।

ਕੇਜਰੀਵਾਲ ’ਤੇ ਟਿੱਪਣੀਆਂ ਮੰਦਭਾਗੀਆਂ

ਰਾਘਵ ਚੱਢਾ ਨੇ ਕਿਹਾ, ‘‘ਅੱਜ ਤੁਸੀਂ ਕਾਲ਼ਾ ਅੰਗਰੇਜ਼ ਕਹਿ ਰਹੇ ਹੋ, ਕੱਲ਼ ਤੁਸੀਂ ਕਹਿੰਦੇ ਸੀ, ਕੇਜਰੀਵਾਲ ਦੇ ਕੱਪੜੇ ਮਾੜੇ ਹਨ। ਜੋ ਸਖ਼ਸ਼ (ਕੇਜਰੀਵਾਲ) ਪੰਜਾਬ ’ਚ ਬਿਹਤਰੀਨ ਸਿੱਖਿਆ ਦੇਣਾ, ਮੁਫ਼ਤ ਅਤੇ ਵਧੀਆ ਸਿਹਤ ਸੇਵਾਵਾਂ, ਘਰ- ਘਰ ਮੁਫ਼ਤ ਅਤੇ ਨਿਰਵਿਘਨ ਬਿਜਲੀ, ਸਪਲਾਈ ਦੇਣ ਅਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦੀਆਂ ਗੱਲਾਂ ਕਰ ਰਿਹਾ ਹੈ, ਮੁੱਖ ਮੰਤਰੀ ਚੰਨੀ ਕਦੇ ਉਸ ਦੇ ਸਾਦੇ ਪਹਿਰਾਵੇ ਅਤੇ ਕਦੇ ਉਸ ਦੇ ਰੰਗ ਉਤੇ ਘਟੀਆ ਅੰਦਾਜ਼ ’ਚ ਟਿੱਪਣੀਆਂ ਕਰ ਰਹੇ ਹਨ, ਇਹ ਮੰਦਭਾਗਾ ਹੈ।’’

ਸੀਐਮ ਨੂੰ ਪੰਜਬਾ ਦੇ ਮਾੜੇ ਹਾਲਾਤ ਕਿਉਂ ਨਜਰ ਨਹੀਂ ਆਉਂਦੇ

ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਦੇ ਕੱਪੜਿਆਂ ਅਤੇ ਰੰਗ ’ਤੇ ਟਿੱਪਣੀਆਂ ਕਰਨ ਦੀ ਬਜਾਏ ਮੁੱਖ ਮੰਤਰੀ ਚੰਨੀ ਨੂੰ ਪੰਜਾਬ ਦੇ ਤਰਸਯੋਗ ਅਤੇ ਮਾੜੇ ਹਲਾਤ ਕਿਉਂ ਨਹੀਂ ਨਜ਼ਰ ਆ ਰਹੇ (Why CM is not worrying about condition of the state)?

ਕਾਂਗਰਸ ਨੇ ਪੰਜ ਸਾਲ ਸੂਬੇ ਨੂੰ ਲੁੱਟਿਆ

ਰਾਘਵ ਚੱਢਾ ਅਨੁਸਾਰ, ‘‘ਕਾਂਗਰਸ ਨੇ 5 ਸਾਲ ਪੰਜਾਬ ਨੂੰ ਬਾਦਲਾਂ ਵਾਂਗ ਰੱਜ ਕੇ ਲੁੱਟਿਆ ਅਤੇ ਕੁੱਟਿਆ। ਝੂਠ ’ਤੇ ਝੂਠ ਬੋਲਿਆ। ਵਾਅਦੇ ਵਫ਼ਾ ਕਰਨ ਦੀ ਥਾਂ ਪੈਰ- ਪੈਰ ’ਤੇ ਧੋਖ਼ੇ ਕੀਤੇ। ਦੂਜੇ ਪਾਸੇ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਦਾ ਕੀ ਗੁਨਾਹ ਹੈ ਕਿ ਇੱਕ ਇਮਾਨਦਾਰ ਬੰਦੇ ਨੂੰ ਤੁਸੀਂ ਬਾਰੇ ਮਿਲ ਕੇ (ਚੰਨੀ, ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ) ਰੋਜ਼ ਮੋਟੀਆਂ- ਮੋਟੀਆਂ ਗਾਲ਼ਾਂ ਕੱਢਦੇ ਹੋ। ‘‘ਰਾਘਵ ਚੱਢਾ ਨੇ ਕਿਹਾ ਕੇਜਰੀਵਾਲ ਪੰਜਾਬ ਦੇ ਲੋਕਾਂ ਦੇ ਦਿਲਾਂ ’ਚ ਵਸਦੇ ਹਨ, ਇਸ ਕਰਕੇ ਅਜਿਹੀ ਬਦਜ਼ੁਬਾਨੀ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ।’’

ਇਹ ਵੀ ਪੜ੍ਹੋ:ਮਨਜਿੰਦਰ ਸਿੰਘ ਸਿਰਸਾ BJP 'ਚ ਸ਼ਾਮਿਲ

ETV Bharat Logo

Copyright © 2025 Ushodaya Enterprises Pvt. Ltd., All Rights Reserved.