ETV Bharat / city

ਨਾਨ ਸਟਾਪ ਟ੍ਰੇਨ 'ਤੇਜਸ' ਦੇ ਅੰਬਾਲਾ ਤੇ ਕਰਨਾਲ 'ਚ ਲੱਗਣਗੇ ਬ੍ਰੇਕ - ਚੰਡੀਗੜ੍ਹ

ਅਗਸਤ ਵਿੱਚ ਚੱਲਣ ਵਾਲੀ ਤੇਜਸ ਟਰੇਨ ਨਹੀਂ ਹੋਵੇਗੀ ਨਾਨ ਸਟਾਪ, ਅੰਬਾਲਾ ਅਤੇ ਕਰਨਾਲ ਹੋਵੇਗਾ ਸਟੇਸ਼ਨ।

Tejas Train
author img

By

Published : Jun 20, 2019, 1:34 PM IST

ਚੰਡੀਗੜ੍ਹ: ਭਾਰਤੀ ਰੇਲਵੇ ਦੀ ਡ੍ਰੀਮ ਟਰੇਨ 'ਤੇਜਸ' ਇਕ ਸਾਲ ਪਹਿਲਾਂ ਹੀ ਤਿਆਰ ਹੋ ਗਈ ਸੀ। ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ। ਇੱਥੋਂ ਤੱਕ ਕਿ ਪਿਛਲੇ ਸਾਲ ਮਈ ਵਿੱਚ ਵੀ ਇਸ ਨੂੰ ਚਲਾਉਣ ਦੀਆਂ ਤਿਆਰੀਆਂ ਵੀ ਹੋ ਗਈਆਂ ਸੀ ਪਰ ਚੰਡੀਗੜ੍ਹ-ਨਵੀਂ ਦਿੱਲੀ ਦੇ ਵਿਚਕਾਰ ਹਾਈ ਸਪੀਡ 'ਤੇਜਸ' ਦਾ ਮਾਮਲਾ ਇੰਝ ਲਟਕਿਆ ਕਿ ਇੱਕ ਸਾਲ ਤੱਕ ਸ਼ੁਰੂ ਹੀ ਨਹੀਂ ਹੋਈ।

ਹੁਣ ਇੱਕ ਵਾਰ ਫਿਰ ਅਗਸਤ ਵਿੱਚ ਇਸ ਨੂੰ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ। ਨਾਰਦਰਨ ਰੇਲਵੇ, ਨਵੀਂ ਦਿੱਲੀ ਡਿਵੀਜਨ ਦੇ ਚੀਫ਼ ਪਬਲਿਕ ਰਿਲੇਸ਼ਨ ਅਫ਼ਸਰ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਅਗਸਤ ਵਿੱਚ ਟਰੇਨ ਚੱਲਣ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ। ਟਾਇਮ ਟੇਬਲ ਮੁਤਾਬਕ ਇਸ ਦੇ ਕਰਨਾਲ ਅਤੇ ਅੰਬਾਲਾ ਵਿੱਚ ਵੀ ਸਟਾਪ ਹੋਣਗੇ।

ਉੱਧਰ ਉੱਤਰ ਰੇਲਵੇ ਨੇ ਫ਼ੈਸਲਾ ਲਿਆ ਹੈ ਕਿ ਦਿੱਲੀ ਭੋਪਾਲ ਸ਼ਤਾਬਦੀ ਐਕਸਪ੍ਰੇਸ ਦੀ ਥਾਂ ਟੀ-18 ਐਕਸਪ੍ਰੈਸ ਚਲਾਉਣ ਦਾ ਫ਼ੈਸਲਾ ਲਿਆ ਹੈ। ਭੋਪਾਲ ਤੋਂ ਸ਼ਤਾਬਦੀ ਦੁਪਹਿਰ 2 ਵਜੇ ਚਲਦੀ ਹੈ, ਤੇ ਰਾਤ ਨੂੰ 11 ਵਜੇ ਪੁੱਜਦੀ ਹੈ। ਇੱਥੇ ਸ਼ਤਾਬਦੀ ਦਾ ਰੈਕ ਸਵੇਰੇ ਨਵੀਂ ਦਿੱਲੀ ਵਲੋਂ ਚੰਡੀਗੜ੍ਹ ਲਈ ਰਵਾਨਾ ਹੁੰਦਾ ਹੈ।

ਰੇਲ ਮੰਤਰੀ ਪੀਯੂਸ਼ ਗੋਇਲ ਆਪਣੇ ਪਿਛਲੇ ਕਾਰਜਕਾਲ ਵਿੱਚ ਕਹਿ ਚੁੱਕੇ ਹਨ ਕਿ ਸ਼ਤਾਬਦੀ ਐਕਸਪ੍ਰੇਸ ਵਿੱਚ ਫੁਟਫਾਲ ਜ਼ਿਆਦਾ ਨਹੀਂ ਹੈ, ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਕਿਤੇ ਇਸ ਸ਼ਤਾਬਦੀ ਐਕਸਪ੍ਰੇਸ ਦੀ ਥਾਂ 'ਤੇਜਸ' ਐਕਸਪ੍ਰੇਸ ਹੀ ਨਾ ਚਲਾ ਦਿੱਤੀ ਜਾਵੇ।

Intro:Body:

create

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.