ਚੰਡੀਗੜ੍ਹ: ਦੁਨੀਆ ਭਰ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਗਲੇਸ਼ੀਅਰ ਦੇ ਵੱਡੇ-ਵੱਡੇ ਹਿੱਸੇ ਟੁੱਟ ਕੇ ਸਮੁੰਦਰ ਵਿੱਚ ਸਮਾ ਰਹੇ ਹਨ। ਅਜੇ ਹਾਲ ਹੀ ਵਿੱਚ, ਆਰਕਟਿਕ ਮਹਾਂਦੀਪ 'ਤੇ ਮੁੰਬਈ ਸ਼ਹਿਰ ਤੋਂ ਤਿੰਨ ਗੁਣਾਂ ਵੱਡੇ ਗਲੇਸ਼ੀਅਰ ਵਿੱਚ ਦਰਾਰ ਆਈ ਹੈ। ਜੋ ਕਦੇ ਵੀ ਸਮੁੰਦਰ ਵਿੱਚ ਸਮਾ ਸਕਦੇ ਹੈ। ਇੰਨ੍ਹਾਂ ਸਾਰਿਆਂ ਦਾ ਕਾਰਨ ਸਿਰਫ ਇੱਕ ਹੈ ਗਲੋਬਲ ਵਾਰਮਿੰਗ।
ਸਾਡੇ ਦੇਸ਼ ਵਿੱਚ ਵੀ ਗਲੋਬਲ ਵਾਰਮਿੰਗ ਦਾ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਗਰਮੀ ਦਾ ਮੌਸਮ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਵਰਗੀ ਗ੍ਰੀਨ ਸਿਟੀ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਹੁੰਦੇ ਹੀ ਤਾਪਮਾਨ ਵੀ 30 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ। ਆਮਤੌਰ ਉੱਤੇ ਇੰਨ੍ਹਾਂ ਤਾਪਮਾਨ ਮਾਰਚ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਦਰਜ ਕੀਤਾ ਜਾਂਦਾ ਹੈ। ਮਾਰਚ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਵੱਧ ਤੋਂ ਵੱਧ ਅਤੇ ਘੱਟੋਂ-ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਦੋਂ ਅਸੀਂ ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪੌਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਰਚ ਦੀ ਸ਼ੁਰੂਆਤ ਵਿੱਚ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੀਆਂ ਗਰਮੀਆਂ ਵਿੱਚ ਵੀ ਤਾਪਮਾਨ ਜਿਆਦਾ ਰਹੇਗਾ।
44 ਡਿਗਰੀ ਪਹੁੰਚ ਸਕਦਾ ਹੈ ਤਾਪਮਾਨ
ਉਨ੍ਹਾਂ ਦੱਸਿਆ ਕਿ ਇਸ ਸਾਲ ਮਾਰਚ-ਅਪ੍ਰੈਲ ਅਤੇ ਮਈ ਵਿੱਚ ਤਾਪਮਾਨ ਸਧਾਰਨ ਤੋਂ ਜਿਆਦਾ ਰਹਿਣਗੇ। ਮਈ ਦੇ ਬਾਅਦ ਤਾਪਮਾਨ 40 ਡਿਗਰੀ ਤੋਂ ਜਿਆਦਾ ਪਹੁੰਚ ਜਾਵੇਗਾ। ਵੱਧ ਤਾਪਮਾਨ 44 ਡਿਗਰੀ ਤੱਕ ਪਹੁੰਚ ਸਕਦਾ ਹੈ। ਮਾਨਸੂਨ ਦੇ ਬਾਰੇ ਗਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਤਾਪਮਾਨ ਮਾਨਸੂਨ ਦੇ ਲਈ ਮਹਤਵਪੂਰਨ ਕਾਰਕ ਹੈ ਪਰ ਇਸ ਦੇ ਇਲਾਵਾ ਮਾਨਸੂਨ ਦੇ ਹੋਰ ਗੱਲਾਂ ਉੱਤੇ ਨਿਰਭਰ ਕਰਦਾ ਹੈ। ਇਸ ਲਈ ਫਿਲਹਾਲ ਮਾਨਸੂਨ ਦੇ ਬਾਰੇ ਵਿੱਚ ਭਵਿੱਖਬਾਣੀ ਕਰਨਾ ਜਲਦਬਾਜੀ ਹੋਵੇਗੀ।
ਮੌਸਮ ਦੇ ਅਚਾਨਕ ਬਦਲਣ ਨਾਲ ਲੋਕਾਂ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਅਜਿਹੇ ਵਕਤ ਵਿੱਚ ਲੋਕਾਂ ਨੂੰ ਆਪਣੀ ਸਿਹਤ ਉੱਤੇ ਧਿਆਨ ਦੇਣ ਲੋੜ ਹੈ। ਇਸ ਬਾਰੇ ਜਦੋਂ ਅਸੀਂ ਰਾਸ਼ਟਰੀ ਆਯੁਸ਼ ਮਿਸ਼ਨ ਦੇ ਨੋਡਲ ਅਫਸਰ ਰਾਜੀਵ ਕਪਿਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਦਲਦਾ ਮੌਸਮ ਸਿਹਤ ਲਈ ਹਾਨੀਕਾਰਨ ਸਿੱਧ ਹੋ ਸਕਦਾ ਹੈ।
ਫਿਲਹਾਲ ਜੋ ਮੌਸਮ ਚਲ ਰਿਹਾ ਹੈ ਉਸ ਵਿੱਚ ਦਿਨ ਵਿੱਚ ਗਰਮੀ ਹੁੰਦੀ ਹੈ ਜਦਕਿ ਸਵੇਰੇ ਅਤੇ ਰਾਤ ਵੇਲੇ ਠੰਡ ਹੁੰਦੀ ਹੈ। ਅਜਿਹੇ ਮੌਸਮ ਵਿੱਚ ਬੀਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ਮੌਸਮ ਵਿੱਚ ਖਾਸੀ, ਬੁਖਾਰ, ਨਜਲਾ ਅਤੇ ਜੁਕਾਮ ਵਰਗੀ ਕਈ ਬਿਮਾਰੀਆਂ ਲਗ ਸਕਦੀਆਂ ਹਨ। ਇਸ ਦੇ ਇਲਾਵਾ ਅਜਿਹੇ ਮੌਸਮ ਵਿੱਚ ਬੈਕਟੇਰਿਆ ਅਤੇ ਵਾਇਰਸ ਵੀ ਜਿਆਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਖਾਣ-ਪੀਣ ਅਤੇ ਆਪਣੇ ਕਪੜੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਲੋਕ ਦਿਨ ਵਿੱਚ ਅਜਿਹੇ ਕੱਪੜੇ ਪਾਉਂਦੇ ਹਨ ਜਿਸ ਵਿੱਚ ਜਿਆਦਾ ਗਰਮੀ ਨਾ ਲਗੇ ਅਤੇ ਸਵੇਰੇ ਅਤੇ ਰਾਤ ਵੇਲੇ ਥੋੜੇ ਗਰਮ ਕਪੜੇ ਪਾਉਂਦੇ ਤਾਂ ਕਿ ਸਰਦੀ ਨਾ ਲਗੇ।
ਬਿਮਾਰੀ ਤੋਂ ਬਚਣ ਦੇ ਲਈ ਇਹ ਖਾਉ
ਉਨ੍ਹਾਂ ਕਿਹਾ ਕਿ ਖਾਣ ਪੀਣ ਵਿੱਚ ਅਜਿਹੀ ਵਸਤੂਆਂ ਦਾ ਸੇਵਨ ਜ਼ਿਆਦਾ ਕਰੋਂ। ਜੋ ਸਿਹਤ ਦੇ ਲਈ ਫਾਇਦੇ ਮੰਦ ਹੈ। ਉਦਾਹਰਣ ਦੇ ਲਈ ਸ਼ਹਿਦ ਕਾਲੀ ਮਿਰਚ ਅਤੇ ਅਦਰਕ ਦਾ ਸੇਵਨ ਕਰੋਂ। ਸ਼ਹਿਦ ਵਿੱਚ ਕਾਲੀ ਮਿਰਚ ਅਤੇ ਅਦਰਕ ਮਿਲਾ ਕੇ ਵੀ ਖਾਇਆ ਜਾ ਸਕਦਾ ਹੈ। ਜੋ ਤੁਹਾਨੂੰ ਸਰਦੀ ਲੱਗਣ ਅਤੇ ਬੁਖਾਰ ਤੋਂ ਬਚਾਏਗਾ। ਇਸ ਦੇ ਇਲਾਵਾ ਬਾਹਰ ਭੋਜਨ ਬਿਲਕੁਲ ਨਹੀਂ ਖਾਏ। ਘਰ ਦਾ ਬਣਿਆ ਸਾਫ ਸੁਧਰਾ ਖਾਣਾ ਵੀ ਖਾਏ।
ਸੁਖਨਾ ਲੇਕ ਵਿਚੋਂ ਪ੍ਰਵਾਸੀ ਪੰਛੀਆਂ ਦਾ ਜਾਣਾ ਸ਼ੁਰੂ
ਸਮੇਂ ਤੋਂ ਪਹਿਲਾਂ ਗਰਮੀਆਂ ਦੇ ਸ਼ੁਰੂ ਹੋਣ ਦਾ ਅਸਰ ਪਸ਼ੂ ਪੱਛੀਆਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਖਾਸਕਰ ਪ੍ਰਵਾਸੀ ਪੱਛੀ ਇਸ ਸਾਲ ਸਮੇਂ ਤੋਂ ਪਹਿਲਾਂ ਹੀ ਚੱਲੇ ਗਏ ਹਨ। ਇਸ ਬਾਰੇ ਵਿੱਚ ਅਸੀਂ ਚੰਡੀਗੜ੍ਹ ਵਿੱਚ ਮਾਈਗ੍ਰੇਟਡ ਬਰਡ ਆਫ ਸੁਖਣਾ ਲੇਕ ਦੇ ਐਡਮਿਨ ਕੁਲਭੁਸ਼ਣ ਕੰਵਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਤਰ੍ਹਾਂ ਦੇ ਪ੍ਰਵਾਸੀ ਪੱਛੀ ਹਰ ਸਾਲ ਆਉਂਦੇ ਹਨ। ਇਸ ਸਾਲ ਫਰਵਰੀ ਮਹੀਨੇ ਵਿੱਚ ਹੀ ਤਾਪਮਾਨ ਵਿੱਚ ਵਾਧਾ ਹੋਣ ਨਾਲ ਪ੍ਰਵਾਸੀ ਪੰਛੀ ਚਲੇ ਗਏ ਹਨ।
ਜਾਣਕਾਰਾਂ ਮੁਤਾਬਕ ਗਲੋਬਲ ਵਾਰਮਿੰਗ ਦੇ ਚਲਦੇ 0.5 ਡਿਗਰੀ ਸੈਲਸੀਅਸ ਔਸਤਨ ਤਾਪਮਾਨ ਵਧਿਆ ਹੈ। ਮੌਸਮ ਵਿਭਾਗ ਮੁਤਾਬਕ ਔਸਤਨ ਤਾਪਮਾਨ ਵੱਧਣ ਨਾਲ ਖੇਤਰੀ ਪੱਧਰ ਉੱਤੇ ਮੌਸਮ ਵਿੱਚ ਬਦਲਾਅ ਆਉਣ ਸਾਧਾਰਣ ਹੈ। ਪਰ ਇਹ ਮਨੁੱਖੀ ਸਭਿਅਤਾ ਦੇ ਲਈ ਚਿੰਤਾ ਦਾ ਵਿਸ਼ਾ ਹੈ। ਵਾਤਾਵਰਣ ਵਿੱਚ ਆ ਰਹੇ ਬਦਲਾਅ ਨਾਲ ਹਾਲ ਹੀ ਵਿੱਚ ਉਤਰਾਖੰਡ ਵਿੱਚ ਹੋਈ ਤਬਾਹੀ ਦੀ ਤਰ੍ਹਾਂ ਹੀ ਖਤਰਨਾਕ ਨਤੀਜੇਂ ਸਾਹਮਣੇ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੇ ਮੌਸਮ ਵਿੱਚ ਹੋ ਰਹੇ ਬਦਲਾਅ ਇਨਸਾਨਾਂ ਦੇ ਲਈ ਚੇਤਾਵਨੀ ਹੈ। ਜਿਸ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।