ਚੰਡੀਗੜ੍ਹ: ਸੁਖਪਾਲ ਸਿੰਘ ਖਹਿਰਾ (Sukhpal Singh Khaira) ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ (Congress party) ਵਿਚ ਸ਼ਾਮਲ ਹੋਣ ਤੋਂ ਪਹਿਲਾਂ 3 ਜੂਨ ਨੂੰ ਆਪਣੇ ਭੁਲੱਥ (Bulath) ਤੋਂ ਐੱਮ.ਐੱਲ.ਏ. (MLA) ਦੇ ਅਹੁਦੇ ਤੋਂ ਅਸਤੀਫਾ (Resign) ਦੇ ਦਿੱਤਾ ਸੀ। ਹੁਣ ਮਾਣਯੋਗ ਸਪੀਕਰ ਸਾਬ੍ਹ ਨੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਅਸਤੀਫਾ ਸੌਂਪਣ ਲਈ ਕਿਹਾ ਹੈ ਪਰ ਉਹ ਆਪਣੇ ਕਿਸੇ ਨਿੱਜੀ ਕਾਰਣਾਂ ਕਰਕੇ ਹਾਜ਼ਰ ਨਹੀਂ ਹੋ ਸਕਦੇ। ਜਦੋਂਕਿ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਜਦੋਂ ਮੁੱਖ ਮੰਤਰੀ ਦੇ ਅਹੁਦੇ 'ਤੇ ਸਨ ਤਾਂ ਉਦੋਂ ਸੁਖਪਾਲ ਸਿੰਘ ਖਹਿਰਾ (Sukhpal Singh Khaira) 2 ਹੋਰ ਵਿਧਾਇਕਾਂ ਨਾਲ ਕਾਂਗਰਸ ਪਾਰਟੀ (Congress party) ਵਿਚ ਸ਼ਾਮਲ ਹੋ ਗਏ ਸਨ। ਸੁਖਪਾਲ ਸਿੰਘ ਖਹਿਰਾ ਵਲੋਂ ਕੈਪਟਨ ਅਮਰਿੰਦਰ ਸਿੰਘ (Captain Amrinder Singh) ਕੋਲੋਂ ਮਿਲਣ ਲਈ ਸਮਾਂ ਮੰਗਿਆ ਗਿਆ ਸੀ ਅਤੇ ਉਨ੍ਹਾਂ ਦੀ ਰਿਹਾਇਸ਼ ਵਿਖੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵਿਚ ਸ਼ਾਮਲ ਹੋਏ ਸਨ।
ਆਪ ਤੋਂ ਬਾਗੀ ਹੋ ਖਹਿਰਾ ਨੇ ਬਣਾਈ ਸੀ ਪੰਜਾਬ ਏਕਤਾ ਪਾਰਟੀ
ਸੁਖਪਾਲ ਖਹਿਰਾ ਆਮ ਆਦਮੀ ਪਾਰਟੀ (Aam Aadmi party) ਦੇ ਸੰਯੋਜਕ ਅਰਵਿੰਦ ਕੇਜਰੀਵਾਲ (Arvind kejriwal) ਵੱਲੋਂ ਅਕਾਲੀ ਦਲ (Akali dal) ਦੇ ਨੇਤਾ ਬਿਕਰਮ ਸਿੰਘ ਮਜੀਠੀਆ (Bikram Singh Majithia) ਕੋਲੋਂ ਨਸ਼ੇ ਦੇ ਮਾਮਲੇ 'ਚ ਮੁਆਫੀ ਮੰਗਣ ਤੋਂ ਨਾਰਾਜ਼ ਸਨ। ਇਸ ਦੇ ਚਲਦੇ ਉਨ੍ਹਾਂ ਨੇ ਜਨਵਰੀ 2019 'ਚ ਆਮ ਆਦਮੀ ਪਾਰਟੀ ਤੋਂ ਅਲਗ ਹੋ ਕੇ ਪੰਜਾਬ ਏਕਤਾ ਪਾਰਟੀ ਬਣਾ ਲਈ।
ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਨੇ ਸੁਖਪਾਲ ਖਹਿਰਾ
11 ਮਾਰਚ 2017 ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਬਣਨ ਮਗਰੋਂ 20 ਜੁਲਾਈ 2017 ਨੂੰ ਸੁਖਪਾਲ ਖਹਿਰਾ ਨੂੰ ਵਿਰੋਧ ਧਿਰ ਦੇ ਨੇਤਾ ਬਣਾਇਆ ਗਿਆ ਸੀ। 26 ਜੁਲਾਈ 2018 ਨੂੰ ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ 3 ਨਵੰਬਰ 2018 ਨੂੰ ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਸੀ। ਉਥੇ ਹੀ ਖਹਿਰਾ ਨੇ 6 ਜਨਵਰੀ 2019 ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ 7 ਜਨਵਰੀ 2019 ਨੂੰ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ-ਸ਼ਾਇਰਾਨਾ ਅੰਦਾਜ਼ ਵਿਚ ਮੁਹੰਮਦ ਮੁਸਤਫਾ ਨੇ ਕੀਤਾ ਇਹ ਟਵੀਟ, ਕਿਹਾ...