ਚਡੀਗੜ੍ਹ: ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਗਰੁੱਪ ਸਣੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਸਦਨ ਦਾ ਵਾਕਆਊਟ ਕੀਤਾ ਗਿਆ। ਵਾਕਆਊਟ ਕਰਨ ਤੋਂ ਬਾਅਦ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਿਸ਼ਾਨ ਵਿੰਨ੍ਹੇ।
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣਾ ਕਿ ਗਲਤੀ ਹਰ ਇੱਕ ਇਨਸਾਨ ਤੋਂ ਹੋ ਜਾਂਦੀ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਚੁੱਪ ਚਾਪ ਬੈਠਾ ਵਿਧਾਨ ਸਭਾ ਵਿੱਚ ਦੇਖਦਾ ਰਿਹਾ ਜਦਕਿ ਡੀਜੀਪੀ ਦਿਨਕਰ ਗੁਪਤਾ ਨੂੰ ਸਰਕਾਰ ਵੱਲੋਂ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਖਹਿਰਾ ਮੁਤਾਬਕ ਪੰਜਾਬ ਪੁਲਿਸ ਨੇ ਜੋ ਰਿਕਵਰੀਆਂ ਡਰੋਨ ਦੀਆਂ ਕੀਤੀਆਂ ਨੇ ਉਹ ਵੀ ਇੱਕ ਡਰਾਮਾ ਹੈ, ਉਹ ਵੀ ਇੱਕ ਸਾਜਿਸ਼ ਦਾ ਹਿੱਸਾ ਹੈ।
ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਿਸ਼ਾਨਾ ਵਿੰਨ੍ਹਦਿਆਂ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਘਰ ਦੇ ਵਿੱਚ ਇੱਕ ਪਾਕਿਸਤਾਨੀ ਮਹਿਮਾਨ ਰਹਿੰਦਾ ਹੈ। ਗ੍ਰਹਿ ਮੰਤਰੀ ਅਤੇ ਪੰਜਾਬ ਪੁਲਿਸ ਦੀ ਮਦਦ ਨਾਲ ਦਿੱਲੀ ਦੀਆਂ ਏਜੰਸੀਆਂ ਉਸ ਉੱਤੇ ਕੋਈ ਕਾਰਵਾਈ ਨਹੀਂ ਕਰਦੀਆਂ। ਡੀਜੀਪੀ ਦਿਨਕਰ ਗੁਪਤਾ ਨੇ ਖ਼ੁਦ ਇੱਕ ਨੈਸ਼ਨਲ ਪੇਪਰ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਦਿੱਲੀ ਵਿੱਚ ਕਰਤਾਰਪੁਰ ਕੋਰੀਡੋਰ ਦੀ ਸਕਿਓਰਿਟੀ ਨੂੰ ਲੈ ਕੇ ਬਰੇਨ ਸਟਰੋਮਿੰਗ ਸੈਸ਼ਨ ਬੁਲਾਇਆ ਗਿਆ ਸੀ ਤੇ ਏਜੰਸੀਆਂ ਰਾਹੀਂ ਇਹ ਖੇਲ੍ਹ ਸੂਬੇ ਵਿੱਚ ਚੱਲ ਰਿਹਾ ਹੈ।
ਖਹਿਰਾ ਨੇ ਮੁੱਖ ਮੰਤਰੀ ਉੱਤੇ ਇਹ ਵੀ ਇਲਜ਼ਾਮ ਲਗਾਏ ਕਿ ਕਦੇ ਮੁੱਖ ਮੰਤਰੀ, ਜਨਰਲ ਬਾਜਵਾ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ ਤੇ ਕਦੇ ਇਮਰਾਨ ਖਾਨ ਦੇ ਵਿਰੁੱਧ, ਜਿਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਕਰੋੜਾਂ ਅਰਬਾਂ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਕੀਤੀਆਂ।