ਚੰਡੀਗੜ੍ਹ: ਲਾਲੀ ਮਜੀਠੀਆ ਨੇ ਪਨਗ੍ਰੇਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ (Majithia resigns from PUNGRAIN Chairmanship)ਦੇਣ ਉਪਰੰਤ ਇਹ ਵੀ ਕਿਹਾ ਹੈ ਕਿ ਅਜੇ ਉਹ ਕਿਸੇ ਪਾਰਟੀ ਦੇ ਸੰਪਰਕ ਵਿੱਚ ਨਹੀਂ ਹਨ। ਇਸ ਬਿਆਨ ਨਾਲ ਪਾਰਟੀ ਦੀ ਚਿੰਤਾ ਵਧਣਾ ਹੋਰ ਵੀ ਸੁਭਾਵਿਕ ਹੋ ਜਾਂਦਾ ਹੈ। ਹਾਲਾਂਕਿ ਮਜੀਠੀਆ ਨੇ ਅਜੇ ਅਗਲੀ ਰਣਨੀਤੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਜਿਸ ਤਰ੍ਹਾਂ ਦਾ ਮਹੌਲ ਕਾਂਗਰਸ (big jolt to congress)ਵਿੱਚ ਬਣਿਆ ਹੋਇਆ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲਾਲੀ ਮਜੀਠੀਆ ਵੀ ਕਿਸੇ ਦੂਜੀ ਪਾਰਟੀ ਵਿੱਚ ਨਹੀਂ ਜਾ ਸਕਦੇ(Lalli Majithia can join another party) ।
![ਲਾਲੀ ਮਜੀਠੀਆ ਨੇ ਦਿੱਤਾ ਅਸਤੀਫਾ](https://etvbharatimages.akamaized.net/etvbharat/prod-images/letter_3012newsroom_1640846047_247.jpeg)
ਮਾਝਾ ਬ੍ਰਿਗੇਡ ਦੇ ਮੁਕਾਬਲੇ ਖੇਤਰ ਵਿੱਚ ਲਾਲੀ ਮਜੀਠੀਆ ਹਨ ਵੱਡਾ ਚਿਹਰਾ
ਮਾਝੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਕਾਂਗਰਸ ਪਾਰਟੀ ਦੇ ਮੁੱਖ ਚਿਹਰੇ ਮੰਨੇ ਜਾਂਦੇ ਹਨ ਤੇ ਉਨ੍ਹਾਂ ਨੂੰ ਮਾਝਾ ਬ੍ਰਿਗੇਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸੇ ਕਾਰਨ ਪਾਰਟੀ ਵੱਲੋਂ ਮਾਝੇ ਵਿੱਚ ਇਸ ਬ੍ਰਿਗੇਡ ਦੇ ਨਾਲ ਹੀ ਇੱਕ ਦੂਜੀ ਤਾਕਤ ਖੜ੍ਹੀ ਕਰਨ ਲਈ ਲਾਲੀ ਮਜੀਠੀਆ ਹੀ ਮਾਝੇ ਖੇਤਰ ਵਿੱਚ ਕਾਂਗਰਸ ਦਾ ਵੱਡਾ ਚਿਹਰਾ ਮੰਨੇ ਜਾਂਦੇ ਹਨ ਤੇ ਉਨ੍ਹਾਂ ਨੂੰ ਮਜੀਠਾ ਹਲਕੇ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵਿਰੁੱਧ ਚੋਣ ਲੜਾਈ ਗਈ ਸੀ।
ਛੇ ਮਹੀਨੇ ਪਹਿਲਾਂ ਹੀ ਸੰਭਾਲਿਆ ਸੀ ਅਹੁਦਾ
ਲਾਲੀ ਮਜੀਠੀਆ ਚੋਣ ਹਾਰ ਗਏ ਸੀ ਤੇ ਅਜੇ ਛੇ ਮਹੀਨੇ ਪਹਿਲਾਂ 18 ਜੂਨ ਨੂੰ ਹੀ ਲਾਲੀ ਮਜੀਠੀਆ ਨੂੰ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਨਗ੍ਰੇਨ ਦਾ ਚੇਅਰਮੈਨ ਲਗਾਇਆ ਸੀ ਪਰ ਛੇ ਮਹੀਨੇ ਬਾਅਦ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਜਿਕਰਯੋਗ ਹੈ ਕਿ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਫੇਰ ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਤੇ ਹੁਣ ਲਾਲੀ ਮਜੀਠੀਆ ਨੇ ਕਾਂਗਰਸ ਸਰਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਕਈ ਵੱਡੇ ਚਿਹਰਿਆਂ ਨੇ ਕਰਵਾਈ ਸੀ ਤਾਜਪੋਸ਼ੀ
ਜਿਕਰਯੋਗ ਹੈ ਕਿ ਲਾਲੀ ਮਜੀਠੀਆ ਨੂੰ ਪਨਗ੍ਰੇਨ ਦੇ ਚੇਅਰਮੈਨ ਦੇ ਅਹੁਦੇ ’ਤੇ ਸੁਸ਼ੋਭਿਤ ਕਰਵਾਉਣ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਮੀਤ ਸਿੰਘ ਸੋਢੀ, ਓ.ਪੀ.ਸੋਨੀ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ, ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ, ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਦਰਸ਼ਨ ਸਿੰਘ ਬਰਾੜ ਉਚੇਚੇ ਤੌਰ ’ਤੇ ਪੁੱਜੇ ਸੀ। ਉਪਰੋਕਤ ਵਿੱਚੋਂ ਰਾਣਾ ਗੁਰਮੀਤ ਸਿੰਘ ਕਾਂਗਰਸ ਛੱਡ ਚੁੱਕੇ ਹਨ, ਗੁਰਜੀਤ ਔਜਲਾ ਲਗਭਗ ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਬੋਲਦੇ ਰਹੇ ਹਨ ਤੇ ਐਮਪੀ ਰਵਨੀਤ ਬਿੱਟੂ ਦੀ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨਾਂ ਦੇ ਉਲਟ ਬਿਆਨਬਾਜੀ ਆਉਂਦੀ ਰਹਿੰਦੀ ਹੈ। ਅਜਿਹੇ ਹਾਲਾਤ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ।
ਪੰਜਾਬ ਦੇ ਕਾਂਗਰਸੀਆਂ ਵਿੱਚ ਬੇਚੈਨੀ ਤੋਂ ਹਾਈਕਮਾਂਡ ਗੰਭੀਰ ਚਿੰਤਾ ਵਿੱਚ
ਇਥੇ ਇਹ ਵੀ ਜਿਕਰਯੋਗ ਹੈ ਕਿ ਤਿੰਨ ਉੱਘੀਆਂ ਸਖ਼ਸ਼ੀਅਤਾਂ ਵੱਲੋਂ ਕਾਂਗਰਸ ਛੱਡੇ ਜਾਣ (Crisis of congress may rise) ਤੋਂ ਬਾਅਦ ਹਾਈਕਮਾਂਡ ਨੇ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਦਿੱਲੀ ਤਲਬ ਕੀਤਾ ਹੋਇਆ ਹੈ। ਇਸ ਤੋਂ ਇਹ ਅੰਦਾਜਾ ਸਹਿਜ ਹੀ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਪੰਜਾਬ ਦੇ ਆਗੂਆਂ ਵੱਲੋਂ ਕਾਂਗਰਸ ਛੱਡਣ ਕਾਰਨ ਗੰਭੀਰ ਚਿੰਤਾ ਵਿੱਚ ਹੈ।
ਇਹ ਵੀ ਪੜ੍ਹੋ:ਰਾਹੁਲ ਗਾਂਧੀ ਨਿੱਜੀ ਵਿਦੇਸ਼ ਯਾਤਰਾ 'ਤੇ, ਮੁਲਤਵੀ ਹੋ ਸਕਦੈ ਪੰਜਾਬ ਦੌਰਾ