ETV Bharat / city

ਭਾਜਪਾ ਅਤੇ ਕੈਪਟਨ ਮਿਲ ਕਿਸਾਨਾਂ ਖ਼ਿਲਾਫ ਕਰ ਰਹੇ ਸਾਜਿਸ਼: ਸੁਖਬੀਲ ਬਾਦਲ - sukhbir badal's reaction on ferm act 2020

ਕਿਸਾਨਾਂ ਦੀ ਕੇਂਦਰ ਨਾਲ ਹੋਈ ਬੈਠਕ ਬੇਸਿੱਟਾ ਰਹੀ। ਸੁਖਬੀਰ ਬਾਦਲ ਅੱਜ ਦੀ ਬੈਠਕ ਨੂੰ ਕਿਸਾਨਾਂ ਦਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਸੂਬਾ ਸਰਕਾਰ ਦਾ ਕੇਂਦਰ ਨਾਲ ਮਿਲਣ ਹੋਣ ਦਾ ਬਿਆਨ ਵੀ ਦਿੱਤਾ ਹੈ।

ਸੁਖਬੀਲ ਬਾਦਲ
ਸੁਖਬੀਲ ਬਾਦਲ
author img

By

Published : Oct 14, 2020, 9:22 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਵਿਚ ਭਾਜਪਾ ਸਰਕਾਰ ਵੱਲੋਂ ਅਖੌਤੀ ਗੱਲਬਾਤ ਕਰਨ ਦੇ ਬਹਾਨੇ ਕਿਸਾਨਾਂ ਤੇ ਉਨ੍ਹਾਂ ਦੇ ਸੰਗਠਨਾਂ ਦੀ ਪਿੱਠ ’ਚ ਛੁਰਾ ਮਾਰਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਮਰਿੰਦਰ ਤੇ ਭਾਜਪਾ ਦੀ ਸਾਜ਼ਿਸ਼ੀ ਅਤੇ ਗੰਢ ਤੁੱਪ ਕਿਸਾਨਾਂ ਨੂੰ ਧੋਖਾ ਦੇਣ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਹਰਾਉਣ ਲਈ ਕੰਮ ਕਰ ਰਹੀ ਹੈ।

  • On the pretext of so-called talks between reps of farmers & the Centre, BJP govt in Delhi deceived farmers. It messed up a great opportunity created by farm organisations with a constructive response to the Centre’s invite. PM should have met them instead of sending a bureaucrat. pic.twitter.com/bEp76nA16f

    — Sukhbir Singh Badal (@officeofssbadal) October 14, 2020 " class="align-text-top noRightClick twitterSection" data=" ">

ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਵੀ ਉਹੀ ਵੱਡੀਆਂ ਗ਼ਲਤੀਆਂ ਦੁਹਰਾ ਰਹੀ ਹੈ ਜੋ ਬੀਤੇ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਨੇ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਵਤੀਰੇ ਨਾਲ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਲਈ ਗੰਭੀਰ ਨਤੀਜੇ ਨਿਕਲ ਸਕਦੇ ਹਨ ਕਿਉਂਕਿ ਕਿਸਾਨ ਇੱਕ ਕੌਮੀ ਮੁੱਦੇ 'ਤੇ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਮਾਂ ਕੱਢ ਕੇ ਦੇਸ਼ ਦੇ ਅੰਨਦਾਤੇ ਨੂੰ ਮਿਲਣਾ ਚਾਹੀਦਾ ਸੀ ਨਾ ਕਿ ਛੋਟੇ ਅਫ਼ਸਰਾਂ ਨੂੰ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮੀਟਿੰਗ ਵਿਚੋਂ ਬਾਹਰ ਆ ਸਾਜ਼ਿਸ਼ ਵਿਚੋਂ ਨਿਕਲ ਕੇ ਬਹੁਤ ਚੰਗਾ ਕਾਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਸੰਘਰਸ਼ ਨਾਲ ਬਿਨਾਂ ਸ਼ਰਤ ਡੱਟ ਕੇ ਖੜ੍ਹਾ ਹੈ ਅਤੇ ਇਸ ਸੰਘਰਸ਼ ਚ ਕਿਸਾਨ ਯੂਨੀਅਨਾਂ ਜੋ ਵੀ ਹੁਕਮ ਸਾਨੂੰ ਸੁਣਾਉਣਗੀਆਂ ਅਸੀਂ ਉਨ੍ਹਾਂ ਦੀ ਪਾਲਣਾ ਕਰਾਂਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਖ਼ਿਲਾਫ਼ ਸਾਰੇ ’ਕਾਲੇ ਕਾਨੂੰਨਨ’ ਰੱਦ ਕੀਤੇ ਜਾਣ ਅਤੇ ਅੱਗੇ ਦੇ ਸਫ਼ਰ ਵਾਸਤੇ ਕਿਸਾਨ ਸੰਗਠਨਾਂ ਨਾਲ ਰਾਏ ਮਸ਼ਵਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਨੁਕਸਾਨ ਸਾਰੇ ਦੇਸ਼ ਦਾ ਨੁਕਸਾਨ ਹੈ। ਕਾਲੇ ਕਾਨੂੰ ਸਿਰਫ਼ ਕਿਸਾਨਾਂ ਦੇ ਹੀ ਨਹੀਂ ਬਲਕਿ ਖੇਤ ਮਜ਼ਦੂਰਾਂ, ਮੰਡੀ ਮਜ਼ਦੂਰਾਂ, ਆੜ੍ਹਤੀਆਂ, ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦੇ ਨਾਲ ਨਾਲ ਸਾਰੇ ਵਪਾਰ ਤੇ ਉਦਯੋਗ ਲਈ ਨੁਕਸਾਨਦੇਹ ਹਨ।

ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਸੰਘਰਸ਼ ਨੂੰ ਸਾਬੋ ਤਾਜ ਕਰਨ ਵਾਸਤੇ ਭਾਜਪਾ ਸਰਕਾਰ ਦੇ ਇਸ਼ਾਰਿਆਂ ਮੁਤਾਬਿਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਸਿਰਫ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਭੇਜੇ ਤਾਂ ਕਿ ਉਹ ਆਪਣੇ ਵਾਜਬ ਸੰਘਰਸ਼ ਤੇ ਸੜਕ ਤੇ ਰੇਲ ਰੋਕੋ ਨੂੰ ਵਾਪਸ ਲੈ ਲੈਣ।

ਉਨ੍ਹਾਂ ਕਿਹਾ ਕਿ ਕੇਂਦਰ ਦਾ ਦੋਗਲਾਪਨ ਸਾਬਤਸਕਰਦਾ ਹੈ ਕਿ ਉਹ ਕਿਸਾਨਾਂ ਪ੍ਰਤੀ ਕਿਹੋ ਜਿਹੀਆਂ ਭਾਵਨਾਵਾਂ ਰੱਖਦੇ ਹਨ।ਉਨ੍ਹਾਂ ਕਿਹਾ ਕਿ ਕੇਂਧਰ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਕਿਸਾਨੀ ਮੁੱਦੇ 'ਤੇ ਸੰਜੀਦਾ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.