ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਕੁਝ ਸੂਬਿਆਂ ਨੂੰ ਵੈਕਸੀਨ (vaccine) ਖ਼ਰਾਬ ਕਰਨ ਦੇ ਮਾਮਲੇ ’ਚ ਝਾੜ ਪਾਈ ਗਈ ਹੈ ਜਿਸ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ 1, 2 ਫੀਸਦੀ ਵੈਕਸੀਨ (vaccine) ਖ਼ਾਰਾਬ ਹੋ ਜਾਂਦੀ ਹੈ ਪਰ ਜਿਆਦਾਤਰ ਵੈਕਸੀਨ ਲਗਾਈ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਪਹਿਲਾਂ ਹੀ ਬਹੁਤ ਘੱਟ ਵੈਕਸੀਨ (vaccine) ਮਿਲ ਰਹੀ ਹੈ ਜੋ ਅਸੀਂ ਸਮੇਂ ਸਿਰ ਲਗਾ ਰਹੇ ਹਾਂ ਤੇ ਕਰੀਬ 12 ਵਜੇ ਤੱਕ ਹਰ ਰੋਜ਼ ਸਾਡੇ ਕੋਲ ਵੈਕਸੀਨ (vaccine) ਖ਼ਤਮ ਹੋ ਜਾਂਦੀ ਹੈ।
ਇਹ ਵੀ ਪੜੋ: Punjab COVID-19 vaccine: 1 ਜੂਨ ਤੋਂ 18+ ਉਮਰ ਵਰਗ ਦੇ ਟੀਕਾਕਰਨ ਸੂਚੀ ਦਾ ਦਾਇਰਾ ਵਧੇਗਾ
ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਸਰਕਾਰ ਨੂੰ ਵੈਕਸੀਨ (vaccine) ਨਾ ਮਿਲਣ ’ਤੇ ਸਵਾਲ ਖੜਾ ਕਰਦਿਆ ਪੁੱਛਿਆ ਜਾ ਰਿਹਾ ਹੈ ਕਿ ਜੇਕਰ ਐਸਜੀਪੀਸੀ (SGPC) ਨੂੰ ਟੀਕਾ (vaccine) ਮਿਲ ਸਕਦਾ ਹੈ ਤਾਂ ਸਰਕਾਰ ਨੂੰ ਕਿਉਂ ਨਹੀਂ, ਜਿਸ ਬਾਰੇ ਸਿੱਧੂ ਨੇ ਕਿਹਾ ਕੀ ਸੁਖਬੀਰ ਬਾਦਲ ਨੇ ਟਰੰਪ ਵਾਲਾ ਟੀਕਾ (vaccine) ਲਗਵਾਇਆ ਹੈ ਜਿਸਦੀ ਕੀਮਤ 62 ਹਜ਼ਾਰਾਂ ਰੁਪਏ ਹੈ ਕੀ ਉਹ ਪੂਰੇ ਪੰਜਾਬ ਨੂੰ ਉਹ ਟੀਕਾ (vaccine) ਲਗਵਾਉਣਗੇ। ਉਹਨਾਂ ਨੇ ਕਿਹਾ ਕਿ ਉਹ SGPC ਦੀ ਗੋਲਕ ਦਾ ਇਸਤੇਮਾਲ ਆਪਣੀ ਸਿਆਸਤ ਲਈ ਕਰ ਰਹੇ ਹਨ ਜੋ ਗਲਤ ਹੈ, ਪਰ ਐਸਜੀਪੀਸੀ (SGPC) ਸੰਸਥਾ ਚੰਗਾ ਕੰਮ ਕਰ ਰਹੀ ਹੈ ਜਿਸਨੂੰ ਸਾਲ ਪਹਿਲਾਂ ਇਹ ਸੇਵਾ ਸ਼ੁਰੂ ਕਰਨੀ ਚਾਹੀਦੀ ਸੀ।
ਇਹ ਵੀ ਪੜੋ: Corona Free Punjab: ਕੋਰੋਨਾ ਮੁਕਤ ਪੰਜਾਬ ਲਈ ‘ਰੂਰਲ ਕੋਰੋਨਾ ਵਲੰਟੀਅਰ’ ਸਮੂਹ ਕਾਇਮ ਕਰਨ ਦੇ ਹੁਕਮ