ETV Bharat / city

'ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਤੋਂ ਕੀਤੀ ਇਹ ਮੰਗ'

ਕੇਂਦਰ ਵਲੋਂ ਪੰਜਾਬ 'ਚ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਕਰਨ ਨੂੰ ਲੈਕੇ ਸੁਖਬੀਰ ਬਾਦਲ ਨੇ ਇਸ ਨੂੰ ਕੇਂਦਰ ਵਲੋਂ ਸੂਬੇ ਦੇ ਅਧਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਵਾਜ਼ ਚੁੱਕਣ ਲਈ ਅਪੀਲ ਕੀਤੀ ਹੈ।

Sukhbir Badal
Sukhbir Badal
author img

By

Published : Oct 17, 2021, 11:57 AM IST

Updated : Oct 17, 2021, 12:16 PM IST

ਚੰਡੀਗੜ੍ਹ: ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਪੰਜਾਬ 'ਚ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਕੀਤਾ ਗਿਆ। ਜਿਸ ਨੂੰ ਲੈਕੇ ਪੰਜਾਬ 'ਚ ਸਿਆਸਤ ਲਗਾਤਾਰ ਗਰਮਾ ਗਈ ਹੈ। ਕੇਂਦਰ ਦੇ ਇਸ ਫੈਸਲੇ ਨੂੰ ਜਿਥੇ ਪੰਜਾਬ ਭਾਜਪਾ ਸਹੀ ਠਹਿਰਾ ਰਹੀ ਹੈ,ਉਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਇਸ ਦੀ ਹਮਾਇਤ ਕੀਤੀ ਗਈ ਹੈ।

ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੇਂਦਰ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦਾ ਬੀਐਸਐਫ ਦੇ ਖੇਤਰੀ ਅਧਿਕਾਰ ਖੇਤਰ 'ਚ ਵਾਧਾ ਕਰਨ ਦਾ ਇੱਕਪਾਸੜ ਫੈਸਲਾ ਸਾਡੇ ਸੰਵਿਧਾਨ ਸੰਵਿਧਾਨ 'ਚ ਸ਼ਾਮਲ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ 'ਚ ਆਪਸੀ ਵਖਰੇਵੇਂ ਛੱਡ ਕੇ ਅਵਾਜ਼ ਚੁੱਕਣ ਦੀ ਲੋੜ ਹੈ।

  • Hence, I would humbly request all parties to come together against this draconian move and work as a united front. I implore CM @CHARANJITCHANNI to convene an all-party meet at the earliest so that the course of action can be decided at the earliest. (2/2)

    — Sukhbir Singh Badal (@officeofssbadal) October 17, 2021 " class="align-text-top noRightClick twitterSection" data=" ">

'ਆਲ ਪਾਰਟੀ ਮੀਟਿੰਗ ਬਲਾਉਣ'

ਇਸ ਦੇ ਚੱਲਦਿਆਂ ਸੁਖਬੀਰ ਬਾਦਲ ਵਲੋਂ ਜਿਥੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਕੇਂਦਰ ਦੇ ਇਸ ਫੈਸਲੇ ਖਿਲਾਫ਼ ਸੰਯੁਕਤ ਤੌਰ 'ਤੇ ਇਕੱਠੇ ਹੋਣ ਦੀ ਲੋੜ ਹੈ। ਉਥੇ ਹੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਅਪੀਲ ਕਿ ਉਹ ਜਲਦੀ ਤੋਂ ਜਲਦੀ ਸੂਬੇ 'ਚ ਆਲ ਪਾਰਟੀ ਮੀਟਿੰਗ ਬਲਾਉਣ ਤਾਂ ਜੋ ਕੇਂਦਰ ਦੀ ਇਸ ਕਾਰਵਾਈ ਖਿਲਾਫ਼ ਜਲਦ ਤੋਂ ਜਲਦ ਐਕਸ਼ਨ ਲਿਆ ਜਾ ਸਕੇ।

ਧਾਰਮਿਕ ਸਥਾਨਾਂ 'ਤੇ ਕਰ ਸਕਦੇ ਕਬਜ਼ਾ

ਦੱਸ ਦਈਏ ਕਿ ਪਿਛਲੇ ਦਿਨੀਂ ਸੁਖਬੀਰ ਬਾਦਲ ਵਲੋਂ ਆਪਣੀ ਲੁਧਿਆਣਾ ਫੇਰੀ ਦੌਰਾਨ ਬਿਆਨ ਦਿੱਤਾ ਸੀ ਕਿ ਕੇਂਦਰ ਦਾ ਇਸ ਫੈਸਲੇ ਨਾਲ ਪੰਜਾਬ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਖਦਸਾ ਪ੍ਰਗਟਾਇਆ ਸੀ ਕਿ ਹੁਣ ਬੀਐਸਐਫ ਕਿਸੇ ਵੀ ਸਮੇਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੋ ਸਕਦੀ (Can enter Golden Temple) ਹੈ ਤੇ ਨਾਲ ਹੀ ਇਸੇ ਤਰ੍ਹਾਂ ਦੁਰਗਿਆਣਾ ਮੰਦਰ (Durgiana Mandir) ਵਿੱਚ ਵੀ ਇਹ ਪੈਰਾ ਮਿਲਟਰੀ ਫੋਰਸ ਵੜ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਇਸ ਦਾ ਨਜਾਇਜ ਫਾਇਦਾ ਚੁੱਕਣ ਦੀ ਤਾਕ ਵਿੱਚ ਹੈ।

ਦਿੱਲੀ ਵਾਂਗ ਪੰਜਾਬ ਨੂੰ ਸ਼ਕਤੀ ਰਹਿਤ ਬਣਾਉਣ ਦੀ ਕੋਸ਼ਿਸ਼

ਉਨ੍ਹਾਂ ਕਿਹਾ ਇਸ ਤੋਂ ਵੀ ਮਾੜੀ ਗੱਲ ਕਾਂਗਰਸ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਅਧਿਕਾਰ ਕੇਂਦਰ ਨੂੰ ਦੇ ਦਿੱਤੇ ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਦੇ ਵਿਚ ਪੁਲਿਸ ਤੱਕ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਅਧੀਨ ਨਹੀਂ ਉਸੇ ਤਰ੍ਹਾਂ ਪੰਜਾਬ ਚ ਵੀ ਮਾਹੌਲ ਬਣਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦਾ ਹੁਣ ਕੀ ਰੋਲ ਹੈ ਉਨ੍ਹਾਂ ਕਿਹਾ ਕਿ ਆਪਣੀ ਸਿਆਸੀ ਕਿੜ ਕੱਢਣ ਲਈ ਜਦੋਂ ਮਰਜ਼ੀ ਬੀਐੱਸਐਫ ਰਾਹੀਂ ਕੇਂਦਰ ਸਰਕਾਰ ਜਿਸ ਮਰਜ਼ੀ ਨੂੰ ਚੁੱਕ ਕੇ ਕਾਰਵਾਈ ਕਰ ਸਕਦੀ ਹੈ।

ਬੀਐਸਐਫ ਮੁੱਦੇ ਨੂੰ ਲੈ ਕੇ ਹਾਲਾਂਕਿ ਪਿਛਲੇ ਦਿਨਾਂ ਤੋਂ ਰਾਜਸੀ ਭੂਚਾਲ ਆਇਆ ਹੋਇਆ ਹੈ। ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ (Pargat Singh), ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਦੇ ਕੌਮੀ ਬੁਲਾਰੇ ਨੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਨਿਸ਼ਾਨੇ ‘ਤੇ ਲਿਆ ਸੀ ਕਿ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਕੇਂਦਰ ਨੇ ਇਹ ਕਾਰਵਾਈ ਕੀਤੀ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਆਖਰ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਹੈ।

ਕਾਲੇ ਦੌਰ ਨਾਲ ਜੋੜਿਆ

ਇਸੇ ਦੌਰਾਨ ਸੁਖਬੀਰ ਬਾਦਲ ਨੇ ਵੱਡਾ ਬਿਆਨ ਦੇ ਕੇ ਇਸ ਨੂੰ ਕਾਲੇ ਦੌਰ ਨਾਲ ਵੀ ਜੋੜ ਦਿੱਤਾ ਹੈ। ਉਨ੍ਹਾਂ ਸਿੱਧੇ ਤੌਰ ਸੀਐਮ ਚੰਨੀ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਹਸਤਾਖਰ ਕਰਕੇ ਬੀਐਸਐਫ ਦੀਆਂ ਸ਼ਕਤੀਆਂ ਵਿੱਚ ਵਾਧਾ ਕਰਨ ਲਈ ਕੇਂਦਰ ਦਾ ਹੱਥ ਖੁੱਲ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੇ ਸੂਬੇ ਦੀਆਂ ਸ਼ਕਤੀਆਂ ਕੇਂਦਰ ਨੂੰ ਦੇ ਦਿੱਤੀਆਂ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਨੂੰ ਨਵਾਂ ਨਵਾਂ ਮੁੱਖ ਮੰਤਰੀ ਬਣਨ ਦਾ ਚਾਅ ਚੜ੍ਹਿਆ ਹੋਇਆ ਹੈ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੀ ਕਰਨਾ ਹੈ ਕੀ ਨਹੀਂ।

ਇਹ ਵੀ ਪੜ੍ਹੋ:ਸੁਖਬੀਰ ਨੇ ਬੀਐਸਐਫ ਦੀ ਵਧੇ ਦਾਇਰੇ ਨੂੰ ਕਾਲੇ ਦੌਰ ਨਾਲ ਜੋੜਿਆ, ਦਿੱਤਾ ਵੱਡਾ ਬਿਆਨ

Last Updated : Oct 17, 2021, 12:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.