ETV Bharat / city

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਬਿਆਨ, ਕਿਹਾ...

ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ 'ਚ ਉਨ੍ਹਾਂ ਕਿਹਾ ਕਿ ਚੰਗੇ ਮਾਹੌਲ 'ਚ ਇਹ ਬੈਠਕ ਹੋਈ ਹੈ।

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਬਿਆਨ, ਕਿਹਾ...
ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਬਿਆਨ, ਕਿਹਾ...
author img

By

Published : Nov 17, 2021, 2:49 PM IST

Updated : Nov 17, 2021, 4:06 PM IST

ਚੰਡੀਗੜ੍ਹ: ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਰਾਜ ਕੁਮਾਰ ਵੇਰਕਾ ਵੀ ਮੌਜੂਦ ਸਨ।

ਇਸ 'ਚ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਚੰਗੇ ਅਤੇ ਖੁਸ਼ੀ ਭਰੇ ਮਾਹੌਲ 'ਚ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ 18 ਪੁਆਇੰਟ , ਜਿਨ੍ਹਾਂ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਜੋ ਸੀ, ਉਹ ਸਰਕਾਰ ਨੇ ਮੰਨੀਆਂ ਹਨ ਅਤੇ ਕਿਸਾਨ ਆਗੂ ਮੀਟਿੰਗ ਤੋਂ ਖੁਸ਼ ਹੋ ਕੇ ਗਏ ਹਨ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਧੰਨਵਾਦ ਕਰਦਾਦ ਹਾਂ ਕਿ ਪੰਜਾਬ ਲਈ ਲੰਬੀ ਲੜਾਈ ਲੜ ਰਹੇ ਹਨ।

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਬਿਆਨ, ਕਿਹਾ...

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਲੜਾਈ 'ਚ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਿਧਾਨਸਭਾ 'ਚ ਜੋ ਕਿਸਾਨਾਂ ਦਾ ਕਹਿਣਾ ਸੀ ਕਿ ਪ੍ਰਸਤਾਵ ਲੈਕੇ ਆਉਂਦਾ ਜਾਵੇ ਅਤੇ ਸਰਬਸੰਮਤੀ ਨਾਲ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ। ਇਸ ਦੇ ਨਾਲ ਹੀ ਅਕਾਲੀ ਸਰਟਕਾਰ ਦੇ ਸਮੇਂ ਸਾਲ 2013 'ਚ ਕਾਲੇ ਕਾਨੂੰਨਾਂ ਨਾਲ ਮਿਲਦਾ ਜੁਲਦਾ ਕਾਨੂੰਨ ਸੀ, ਉਸ ਨੂੰ ਵੀ ਰੱਦ ਕੀਤਾ ਗਿਆ ਜੋ ਕਿਸਾਨਾਂ ਦੇ ਖਿਲਾਫ਼ ਸੀ। ਉਨ੍ਹਾਂ ਕਿਹਾ ਕਿ 18 ਮੰਗਾਂ 'ਚ ਕਰਜ਼ ਮੁਆਫ਼ੀ ਵੀ ਸੀ, ਉਹ ਸਰਕਾਰ ਨੇ ਮੰਨੀਆਂ ਹਨ।

ਮੁੱਖ ਮੰਤਰੀ ਚੰਨੀ ਨੇ ਨਾਲ ਹੀ ਕਿਹਾ ਕਿ ਗੁਲਾਬੀ ਸੁੰਡੀ ਦੀ ਜੋ ਸਮੱਸਿਆ ਬਠਿੰਡਾ 'ਚ ਹੈ, ਜਿਸ ਨੂੰ ਲੈਕੇ ਉਗਰਾਹਾਂ ਜਥੇਬੰਦੀ ਧਰਨਾ ਦੇ ਰਹੀ ਹੈ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਹਜ਼ਾਰ ਦਾ ਪਹਿਲਾ ਮੁਆਵਜ਼ਾ ਸੀ, ਜੋ ਹੁਣ 17 ਹਜ਼ਾਰ ਕੀਤਾ ਗਿਆ ਹੈ, ਜਿਨ੍ਹਾਂ ਦਾ 75 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਜੋ ਮਜ਼ਦੂਰ ਨਰਗਾ ਚੁਗਦੇ ਹਨ, ਉਨ੍ਹਾਂ ਨੂੰ 10 ਪ੍ਰਤੀਸ਼ਤ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਦੇ ਪੈਸੇ ਡੀ.ਸੀ ਨੂੰ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਕਿਸਾਨ ਸੰਘਰਸ਼ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਲਿਸ਼ਟ ਮੰਗੀ ਹੈ, ਉਨ੍ਹਾਂ ਨੂੰ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਗੰਨਾ ਕਿਸਾਨਾਂ ਨੂੰ 35 ਸਰਕਾਰ ਅਤੇ 15 ਰੁਪਏ ਗੰਨਾ ਮਿਲ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਵਧੀਆ ਫਸਲ ਹੋਈ ਹੈ ਅਤੇ ਪੇਮੈਂਟ ਵੀ ਸਮੇਂ 'ਤੇ ਹੋਈ ਹੈ. ਇਸ ਲਈ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ ਪਈ। ਕਿਸਾਨਾਂ ਦਾ ਕਹਿਣਾ ਕਿ 20 ਸਾਲਾਂ 'ਚ ਸਭ ਤੋਂ ਵਧੀਆ ਖਰੀਦ ਹੋਈ ਹੈ।

ਇਹ ਵੀ ਪੜ੍ਹੋ : ਬੀਐਸਐਫ ਨੇ ਮੋੜਿਆ ਪਾਕ ਡਰੋਨ, ਸਰਹੱਦ ’ਤੇ ਫਾਇਰਿੰਗ

ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਏ.ਪੀ ਸਕੀਮ ਤਹਿਤ ਮੀਟਰ ਲਏ ਹਨ ਉਨ੍ਹਾਂ ਦਾ ਬਿੱਲ 37 ਹਜ਼ਾਰ ਆਉਂਦਾ ਹੈ ਇਸ ਲਈ 500 ਮੀਟਰ ਕੀਤੇ ਜਾਣਗੇ ਕਿਉਂਕਿ ਇਹ ਕਿਸਾਨੀ 'ਚ ਇਸਤੇਮਾਲ ਹੁੰਦੇ ਹਨ। ਇਸ ਦੇ ਨਾਲ ਹੀ 75 ਪ੍ਰਤੀਸ਼ਤ ਰਾਖਵਾਂਕਰਨ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਹਫ਼ਤੇ 'ਚ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਪਰਾਲੀ ਨੂੰ ਕੋਈ ਕਿਸਾਨ ਅੱਗ ਨਾ ਲਗਾਵੇ ਇਸ ਨੂੰ ਲੈਕੇ ਸਖ਼ਤੀ ਕੀਤੀ ਜਾ ਰਹੀ ਹੈ, ਪਿਛਲੇ ਪਰਚੇ ਰੱਦ ਕਰ ਰਹੇ ਹਨ, ਪਰ ਅੱਗੇ ਕੋਈ ਪਰਾਲੀ ਨੂੰ ਅੱਗ ਨਾ ਲਗਾਵੇ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਅੱਜ ਤੱਕ ਕਿਸੇ ਮੁੱਖ ਮੰਤਰੀ ਨਾਲ ਅਜਿਹੀ ਬੈਠਕ ਨਹੀਂ ਹੋਈ ,ਜਿਹੀ ਤੁਹਾਡੇ ਨਾਲ ਹੋਈ ਹੈ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇੱਕ-ਇੱਕ ਵੱਡੀ ਮੰਡੀ ਖੁੱਲੀ ਹੈ, ਕਿਸਾਨਾਂ ਨੂੰ ਕਿਹਾ ਹੈ ਕਿ ਆਪਣੀ ਫਸਲ ਦੀ ਫੋਟੋ ਭੇਜੋ, ਉਸਦੀ ਖਰੀਦ ਕੀਤੀ ਜਾਵੇਗੀ। ਬਿਕਰਮ ਮਜੀਠੀਆ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਧਾਨਸਭਾ 'ਚ ਜੋ ਮੈਂ ਕਿਹਾ ਸੀ ਉਸ ਦੀ ਕਾਪੀ ਦੇ ਦਵਾਂਗਾ। ਇਸ ਦੇ ਨਾਲ ਹੀ ਧਰਨਾ ਦੇ ਰਹੇ ਮੁਲਾਜ਼ਮਾਂ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨਾਲ 2 ਤੋਂ 3 ਮੀਟਿੰਗਾਂ ਕੀਤੀਆਂ ਜਾਣ, ਕਿਉਂਕਿ ਬਾਕੀ ਮੁੱਦੇ ਹੱਲ ਕੀਤੇ ਜਾ ਚੁੱਕੇ ਹਨ, ਸਿਰਫ਼ ਇਹ ਦੋ ਮੁੱਦੇ ਬਾਕੀ ਹਨ।

ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈਕੇ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਪਹਿਲੀ ਮੁਲਾਕਾਤ ਪ੍ਰਧਾਨ ਮੰਤਈ ਨਾਲ ਕੀਤੀ ਸੀ ਤਾਂ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਤੋਂ ਖੋਲ੍ਹਣ ਦੀ ਮੰਗ ਰੱਖੀ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਜਥੇ 'ਚ 50 ਲੋਕ ਜਾਣਗੇ ਅਤੇ ਉਸ ਤੋਂ ਬਾਅਦ 50 ਲੋਕਾਂ ਹੋਰ ਜਾਣਗੇ , ਜਿਨ੍ਹਾਂ 'ਚ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਲੰਮੀ ਘਾਲਣਾ ਘੱਲਣ ਉਪਰੰਤ ਖੁੱਲ੍ਹਿਆ ਕਰਤਾਰਪੁਰ ਲਾਂਘਾ

Last Updated : Nov 17, 2021, 4:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.