ਨਵੀਂ ਦਿੱਲੀ: ਟਰਾਂਸਪੋਰਟ ਮੰਤਰਾਲੇ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰਧਿਤ ਅਪਰਾਧ ਹੋਣ ਦੇ ਪੰਦਰਾਂ ਦਿਨ੍ਹਾਂ ਦੇ ਅੰਦਰ ਮੁਲਜ਼ਮ ਨੂੰ ਨੋਟਿਸ ਭੇਜਣਾ ਹੋਵੇਗਾ ਅਤੇ ਚਲਾਨ ਦੇ ਨਿਪਟਾਰੇ ਤੱਕ ਰਿਕਾਰਡ ਸੰਭਾਲਿਆ ਜਾਵੇਗਾ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਲੈਕਟ੍ਰੌਨਿਕ ਨਿਗਰਾਨੀ ਅਤੇ ਸੜਕ ਸੁਰੱਖਿਆ ਨੂੰ ਲੈਕੇ ਸੋਧੇ ਮੋਟਰ ਵਾਹਨ ਐਕਟ 1989 ਦੇ ਤਹਿਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਚਲਾਨ ਜਾਰੀ ਕਰਨ ਲਈ ਇਲੈਕਟ੍ਰੌਨਿਕ ਉਪਕਰਣਾਂ ਦੀ ਵਰਤੋਂ ਕੀਤੀ ਜਾਏਗੀ।
ਮੰਤਰਾਲੇ ਨੇ ਟਵੀਟ ਕੀਤਾ, “ਅਪਰਾਧ ਦੀ ਸੂਚਨਾ ਅਪਰਾਧ ਦੇ ਵਾਪਰਨ ਦੇ ਪੰਦਰਾਂ ਦਿਨਾਂ ਦੇ ਅੰਦਰ ਭੇਜੀ ਜਾਵੇਗੀ ਅਤੇ ਇਲੈਕਟ੍ਰੌਨਿਕ ਨਿਗਰਾਨੀ ਰਾਹੀਂ ਇਕੱਤਰ ਕੀਤੇ ਇਲੈਕਟ੍ਰੌਨਿਕ ਰਿਕਾਰਡ ਨੂੰ ਚਲਾਨ ਦੇ ਨਿਪਟਾਰੇ ਤੱਕ ਸਟੋਰ ਕੀਤਾ ਜਾਣਾ ਚਾਹੀਦਾ ਹੈ।”
ਨਵੇਂ ਨਿਯਮਾਂ ਦੇ ਤਹਿਤ, ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਇਲੈਕਟ੍ਰੌਨਿਕ ਉਪਕਰਣਾਂ ਦੀ ਪ੍ਰਮੁੱਖ ਵਰਤੋਂ ਕੀਤੀ ਜਾਏਗੀ। ਇਨ੍ਹਾਂ ਵਿੱਚ ਸਪੀਡ ਕੈਪਚਰ ਕੈਮਰੇ, ਸੀਸੀਟੀਵੀ ਕੈਮਰੇ, ਸਪੀਡ ਗਨ,ਮੋਟਰ ਡੈਸ਼ਬੋਰਡ ਕੈਮਰੇ, ਆਟੋਮੈਟਿਕ ਨੰਬਰ ਪਲੇਟ ਪਛਾਣ ਯੰਤਰ (ਏਐਨਪੀਆਰ), ਤੋਲਣ ਵਾਲੀਆਂ ਮਸ਼ੀਨਾਂ ਅਤੇ ਹੋਰ ਤਕਨੀਕਾਂ ਸ਼ਾਮਿਲ ਹਨ।
ਇੱਕ ਅਧਿਕਾਰਤ ਰਿਲੀਜ਼ ਦੇ ਅਨੁਸਾਰ, ਸੂਬਾ ਸਰਕਾਰਾਂ ਇਹ ਸੁਨਿਸ਼ਚਿਤ ਕਰਨਗੀਆਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਾਰੇ ਇਲੈਕਟ੍ਰੌਨਿਕ ਉਪਕਰਣ ਰਾਸ਼ਟਰੀ ਰਾਜਮਾਰਗਾਂ ਅਤੇ ਰਾਜ ਮਾਰਗਾਂ ਦੇ ਉੱਚ ਜੋਖਮ ਵਾਲੀਆਂ ਅਤੇ ਬਹੁਤ ਭੀੜ ਭੜੱਕੇ ਵਾਲੀਆਂ ਸੜਕਾਂ ‘ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ, ਇਹ ਉਪਕਰਣ ਘੱਟੋ ਘੱਟ 10 ਲੱਖ ਦੀ ਆਬਾਦੀ ਵਾਲੇ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਮਹੱਤਵਪੂਰਣ ਚੌਰਾਹਿਆਂ ਅਤੇ ਚੌਕ 'ਤੇ ਸਥਾਪਤ ਕੀਤੇ ਜਾਣਗੇ।
ਇਹ ਵੀ ਪੜ੍ਹੋ:ਸਿੱਧੂ ਦੀ ਕੋਠੀ ਦਾ ਘਿਰਾਓ: ਪੁਲਿਸ ਤੇ ਬੀਜੇਪੀ ਵਰਕਰਾਂ ’ਚ ਧੱਕਾਮੁੱਕੀ