ETV Bharat / city

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼, ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ - ਲਾਹੌਰ ਵਿਖੇ ਸ਼ਹੀਦੀ ਪ੍ਰਾਪਤ

ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਦੁਨੀਆ ਦੇ ਕੋਨੋ ਕੋਨੇ ਵਿੱਚ ਬੈਠੀ ਸਿੱਖ ਸੰਗਤ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਹੋਰ ਸਿਆਸੀ ਆਗੂ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ। ਭਾਈ ਤਾਰੂ ਸਿੰਘ ਜੀ ਦਾ ਜਨਮ ਅਕਤੂਬਰ 1720 ਈਸਵੀ ਦੇ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ‘ਚ ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ।

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼
ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼
author img

By

Published : Jul 16, 2021, 12:27 PM IST

ਚੰਡੀਗੜ੍ਹ: ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਦੁਨੀਆ ਦੇ ਕੋਨੋ ਕੋਨੇ ਵਿੱਚ ਬੈਠੀ ਸਿੱਖ ਸੰਗਤ ਉਨ੍ਹਾਂ ਨੂੰ ਸਿਜਦਾ ਕਰ ਰਹੀ ਹੈ। ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ ਜਿੰਨ੍ਹਾਂ ਨੇ ਸਿੱਖੀ ਲਈ ਆਪਣੀ ਖੋਪਰੀ ਉਤਰਵਾ ਦਿੱਤੀ ਪਰ ਸਿਦਕ ਨਹੀਂ ਹਾਰਿਆ। ਉਨ੍ਹਾਂ ਦਾ ਜਨਮ ਅਕਤੂਬਰ 1720 ਈਸਵੀ ਦੇ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ‘ਚ ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ।

  • ਸਿੱਖੀ ਦੇ ਬੂਟੇ ਨੂੰ ਅੱਗੇ ਵਧਾਉਣ ਤੇ ਇਸਦੇ ਵਧਣ-ਫੁਲਣ ‘ਚ ਸ਼ਹੀਦਾਂ ਤੇ ਸ਼ਹਾਦਤਾਂ ਦੀ ਮੁੱਖ ਭੂਮਿਕਾ ਰਹੀ ਹੈ। ਸਿੱਖੀ ਨੂੰ ਕੇਸਾਂ, ਸੁਆਸਾਂ ਨਾਲ ਨਿਭਾਅ ਕੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖ ਕੌਮ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਤੇ ਅਸੀਂ ਆਪ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। #ShaheedBhaiTaruSinghJi pic.twitter.com/Z1hGFuoWKV

    — Capt.Amarinder Singh (@capt_amarinder) July 16, 2021 " class="align-text-top noRightClick twitterSection" data=" ">

ਭਾਈ ਤਾਰੂ ਸਿੰਘ ਜੀ ਦੇ ਸਮੇਂ ਸਿੱਖਾਂ ‘ਤੇ ਮੁਗਲ ਹਕੂਮਤ ਅੰਨ੍ਹਾ ਜੁਲਮ ਢਾਹ ਰਹੀ ਸੀ। ਇਸ ਦੌਰਾਨ ਅਜਿਹੇ ਨਾਜੁਕ ਹਾਲਾਤਾਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਸਿੱਖਾਂ ਦੀ ਮਦਦ ਲਈ ਅੱਗੇ ਆਏ ਅਤੇ ਆਪਣੇ ਪਰਿਵਾਰ ਸਮੇਤ ਮੁਗਲ ਹਕੂਮਤ ਦਾ ਡਟ ਕੇ ਸਾਹਮਣਾ ਕਰ ਰਹੇ ਸਿੰਘਾਂ ਦੀ ਸੇਵਾ ਵਿੱਚ ਲੱਗ ਗਏ ਅਤੇ ਉਨ੍ਹਾਂ ਲਈ ਲੰਗਰ-ਪਾਣੀ ਦੀ ਸੇਵਾ ਕਰਨ ਲੱਗ ਗਏ। ਮੁਗਲ ਹਕੂਮਤ ਉਨ੍ਹਾਂ ਦੀ ਇਹ ਸੇਵਾ ਸਵੀਕਾਰ ਨਹੀਂ ਸੀ ਤੇ ਇਸਦੇ ਦੇ ਜੁਰਮ ਵਜੋਂ ਲਾਹੌਰ ਦੇ ਗਵਰਨਰ ਜਕਰੀਆ ਖਾਨ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ‘ਤੇ ਧਰਮ ਤਬਦੀਲ ਕਰਨ ਦੇ ਲਈ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਪਰ ਭਾਈ ਤਾਰੂ ਸਿੰਘ ਅਡੋਲ ਹੋ ਕੇ ਮੁਗਲ ਹਕੂਮਤ ਦੇ ਜੁਲਮ ਸਾਹਮਣੇ ਡਟੇ ਰਹੇ ਪਰ ਈਨ ਨਹੀਂ ਮੰਨੀ।

  • ਸਿੱਖਾਂ ਲਈ ਕੇਸ ਗੁਰੂ ਦੀ ਮੋਹਰ ਹਨ ਅਤੇ ਇਸ ਸੰਸਾਰ 'ਚ ਧਾਰਮਿਕ ਮਾਨਤਾਵਾਂ ਦੇ ਸਨਮਾਨ ਲਈ ਹੋਈਆਂ ਸ਼ਹੀਦੀਆਂ 'ਚ ਭਾਈ ਤਾਰੂ ਸਿੰਘ ਜੀ ਦਾ ਨਾਂਅ ਮੋਹਰੀ ਕਤਾਰ ਵਿੱਚ ਆਉਂਦਾ ਹੈ। ਕੇਸ ਨਾ ਕਟਾਉਣ ਬਦਲੇ ਖੋਪਰ ਲੁਹਾਉਣਾ ਪ੍ਰਵਾਨ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਤਿਕਾਰ। #BhaiTaruSinghJi pic.twitter.com/BGVq4nBPJ3

    — Sukhbir Singh Badal (@officeofssbadal) July 16, 2021 " class="align-text-top noRightClick twitterSection" data=" ">

ਇਸ ਦੇ ਚੱਲਦੇ ਹੀ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਦੀ ਖੋਪਰੀ ਉਤਰਾਵਾ ਕੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ। ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਅ ਕੇ 1745 ਈਸਵੀ ਦੇ ਵਿੱਚ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ।

  • ਕੇਸਾਂ ਦੇ ਸਤਿਕਾਰ ਲਈ ਰੰਬੀ ਨਾਲ ਖੋਪਰ ਲੁਹਾ ਕੇ ਸ਼ਹੀਦੀ ਗਲ਼ ਲਾਉਣ ਵਾਲੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਸੰਸਾਰ ਦੇ ਅਦੁੱਤੀ ਸ਼ਹੀਦ ਹਨ। ਕੇਸਾਂ ਦੇ ਮਹੱਤਵ ਦਾ ਪ੍ਰੇਰਨਾਦਾਇਕ ਇਤਿਹਾਸ ਲਿਖਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ। #BhaiTaruSinghJi #MartyrdomDay pic.twitter.com/JvbScSvQ9j

    — Harsimrat Kaur Badal (@HarsimratBadal_) July 16, 2021 " class="align-text-top noRightClick twitterSection" data=" ">

ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ 16 ਜੁਲਾਈ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀ ਸਿੱਖ ਸੰਗਤ ਮਨਾਉਂਦੀ ਹੈ ਅਤੇ ਉਨ੍ਹਾਂ ਨੂੰ ਯਾਦ ਕਰਦੀ ਹੈ। ਇਸ ਤਰ੍ਹਾਂ ਅੱਜ ਦੇ ਦਿਨ ਜਿੱਥੇ ਗੁਰੂ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਉਨ੍ਹਾਂ ਦੀ ਸ਼ਹਾਦਤ ਸਿਜਦਾ ਕਰ ਰਹੀ ਹੈ ਉੱਥੇ ਹੀ ਵੱਡੇ ਸਿਆਸੀ ਆਗੂ ਵੀ ਉਨ੍ਹਾਂ ਸ਼ਹਾਦਤ ਨੂੰ ਨਮਨ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਹੋਰ ਸਿਆਸੀ ਆਗੂ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.