ETV Bharat / city

ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਪੁੱਤਰ ਗ੍ਰਿਫਤਾਰ ! - ਟਿਫਨ ਬੰਬ ਮਾਮਲੇ ਦੀ ਜਾਂਚ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਘਰ ਚੋਂ ਆਰਡੀਐਕਸ, ਡਰੋਨ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸਿੱਖ ਪ੍ਰਚਾਰਕ ਜਸਵੀਰ ਸਿੰਘ ਰੋਡੇ ਦੇ ਮੁੰਡੇ ਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਵੀ ਕਰ ਲਿਆ ਹੈ।

ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਪੁੱਤਰ ਗ੍ਰਿਫਤਾਰ !

author img

By

Published : Aug 20, 2021, 1:36 PM IST

Updated : Aug 20, 2021, 5:44 PM IST

ਚੰਡੀਗੜ੍ਹ: ਅੰਮ੍ਰਿਤਸਰ ’ਚ ਟਿਫਨ ਬੰਬ ਮਾਮਲੇ ਦੀ ਜਾਂਚ ਨੂੰ ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਸੌਂਪ ਦਿੱਤੀ ਹੈ। ਐਨਆਈਏ ਵੱਲੋ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਚੱਲਦੇ ਐਨਆਈਏ ਅਤੇ ਆਈਬੀ ਨੇ ਸਾਂਝੇ ਤੌਰ ’ਤੇ ਸਿੱਖ ਪ੍ਰਚਾਰਕ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਮੁੰਡੇ ਦੇ ਜਲੰਧਰ ਵਿਖੇ ਘਰ ਚ ਛਾਪੇਮਾਰੀ ਕੀਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਘਰ ਚੋਂ ਆਰਡੀਐਕਸ, ਡਰੋਨ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸਿੱਖ ਪ੍ਰਚਾਰਕ ਤੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਮੁੰਡੇ ਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਵੀ ਕਰ ਲਿਆ ਹੈ।

ਦੱਸ ਦਈਏ ਕਿ ਟਿਫਨ ਬੰਬ ਬਰਾਮਦ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਪੁਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਹੱਦੀ ਖੇਤਰਾਂ ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਪੁੱਤਰ ਗ੍ਰਿਫਤਾਰ !

ਇਹ ਵੀ ਪੜੋ: ਟਿਫਨ ਬੰਬ ਮਾਮਲੇ ’ਚ ਗ੍ਰਹਿ ਮੰਤਰਾਲੇ ਨੇ ਚੁੱਕਿਆ ਇਹ ਕਦਮ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿੱਖ ਪ੍ਰਚਾਰਕ ਜਸਵੀਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਨ੍ਹਾਂ ਦੇ ਘਰ ਕੁਝ ਲੋਕ ਆਏ ਅਤੇ ਘਰ ਦੀ ਤਲਾਸ਼ੀ ਲੈਣ ਲੱਗੇ। ਬਾਅਦ ’ਚ ਉਹ ਗੁਰਮੁੱਖ ਸਿੰਘ ਨੂੰ ਆਪਣੇ ਨਾਲ ਲੈ ਕੇ ਚੱਲੇ ਗਏ। ਜਸਵੀਰ ਸਿੰਘ ਦੇ ਮੁਤਾਬਿਕ ਕਰੀਬ ਦੋ ਘੰਟੇ ਬਾਅਦ ਟੀਮ ਲੋਕ ਗੁਰਮੁੱਖ ਸਿੰਘ ਨੂੰ ਲੈ ਕੇ ਵਾਪਿਸ ਆਈ ਅਤੇ ਇੱਕ ਬੈੱਗ ਸਣੇ ਮੁੜ ਤੋਂ ਆਪਣੇ ਨਾਲ ਲੈ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਇਹ ਨਹੀਂ ਜਾਣਦੇ ਇਸ ਬੈੱਗ ’ਚ ਕੀ ਸੀ।

ਟਿਫਨ ਬੰਬ ਹੋਇਆ ਸੀ ਬਰਾਮਦ

ਕਾਬਿਲੇਗੌਰ ਹੈ ਕਿ ਜ਼ਿਲ੍ਹੇ ਦੇ ਦਿਹਾਤੀ ਖੇਤਰ ਚੋਂ ਟਿਫਨ ਬੰਬ ਬਰਾਮਦ ਹੋਏ ਸੀ। ਇਹ ਬੰਬ ਬੱਚਿਆਂ ਦੇ ਪਲਾਸਟਿਕ ਟਿਫਨ ਬਾਕਸ ਚੋਂ ਬਰਾਮਦ ਕੀਤੇ ਗਏ ਸੀ। ਦੱਸ ਦਈਏ ਕਿ ਇਹ ਘਟਨਾ ਕਲੇਕੇ ਪਿੰਡ ਥਾਣਾ ਲੋਪੋਕੇ ਚ ਵਾਪਰੀ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਸਰਹੱਦ ਉੱਥੇ ਸ਼ੱਕੀ ਡਰੋਨ ਵੀ ਵੇਖੇ ਗਏ ਸੀ। ਜਿਨ੍ਹਾਂ ਦੀ ਆਵਾਜ ਪਿੰਡ ਵਾਸੀਆਂ ਵੱਲੋਂ ਸੁਣੀ ਗਈ ਸੀ। ਉਨ੍ਹਾਂ ਵੱਲੋਂ ਸ਼ੱਕੀ ਡਰੋਨ ਦੇਖੇ ਜਾਣ ਦੀ ਗੱਲ ਆਖੀ ਗਈ ਸੀ।

ਇਹ ਸੀ ਪੂਰਾ ਮਾਮਲਾ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀ ਵੱਲੋਂ ਥਾਂ-ਥਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਾਮਲੇ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਸੀ ਕਿ ਪਾਕਿਸਤਾਨ ਤੋਂ ਡਰੋ ਰਾਹੀ ਭੇਜੇ ਗਏ 7 ਬੰਬ ਬਾਕਸ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ IED ਬੰਬ ਵਿੱਚ 2 ਤੋਂ 4 ਕਿਲੋ ਦੀ RDX ਭਰੀ ਗਈ ਸੀ ਅਤੇ ਇਹ ਹਾਈ ਤਕਨੀਕ ਵਾਲਾ ਟਾਈਮਰ ਬੰਬ ਸੀ। ਇਨ੍ਹਾਂ ਬੰਬਾਂ ਨੂੰ ਰਿਮੋਟ ਨਾਲ ਵੀ ਐਕਟਿਵ ਕੀਤਾ ਜਾ ਸਕਦਾ ਸੀ। ਇਸ ਦੇ ਨਾਲ ਹੀ 3 ਡੇਟੋਨੇਟਰ ਵੀ ਬਰਾਮਦ ਕੀਤੇ ਗਏ ਸੀ।

Last Updated : Aug 20, 2021, 5:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.