ETV Bharat / city

ਰੈਨੋਵੇਟ ਕਰਵਾਉਣ ਦੇ ਬਾਵਜੂਦ ਬੇਟਾ ਨਹੀਂ ਪਿਤਾ ਦੇ ਘਰ ਦਾ ਹੱਕਦਾਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਬੇਦਖ਼ਲੀ (Disowned) ਦੇ ਆਦੇਸ਼ਾਂ ਨੂੰ ਬਰਕਰਾਰ ਰੱਖਿਆ ਹੈ ਇਸੇ ਤਹਿਤ ਬੇਟਾ ਇਕ ਪਿਤਾ ਦੇ ਮਕਾਨ ਵਿੱਚ ਰਹਿਣ ਦੀ ਜ਼ਿੱਦ ਨਹੀਂ ਕਰ ਸਕਦਾ ਕਿ ਘਰ ਦੀ ਰੈਨੋਵੇਸ਼ਨ ਵਿਚ ਉਸ ਵੱਲੋਂ ਖ਼ਰਚਾ ਕੀਤਾ ਗਿਆ ਹੈ ।

ਬੇਟਾ ਨਹੀਂ ਪਿਤਾ ਦੇ ਘਰ ਦਾ ਹੱਕਦਾਰ
ਬੇਟਾ ਨਹੀਂ ਪਿਤਾ ਦੇ ਘਰ ਦਾ ਹੱਕਦਾਰ
author img

By

Published : Sep 30, 2021, 1:35 PM IST

ਚੰਡੀਗੜ੍ਹ: ਦਰਅਸਲ ਇਹ ਮਾਮਲਾ ਇਕ ਪਿਤਾ ਦੇ ਆਪਣੇ ਬੇਟੇ ਅਤੇ ਨੂੰਹ ਨੂੰ ਬੇਦਖ਼ਲ ਕਰਨ ਤੋਂ ਜੁੜਿਆ ਹੋਇਆ ਹੈ ਜਿਸ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ (Senior Citizen) ਦੀ ਦੇਖਭਾਲ ਅਤੇ ਉਨ੍ਹਾਂ ਦੀ ਵੈਲਫੇਅਰ ਐਕਟ 2007 ਦੇ ਤਹਿਤ ਆਦੇਸ਼ਾਂ ਨੂੰ ਬਰਕਰਾਰ ਰੱਖਿਆ ਹੈ ।

ਰੈਨੋਵੇਸ਼ਨ ਕਰਵਾਉਣ ਦੇ ਦਮ ‘ਤੇ ਜਿਤਾਇਆ ਸੀ ਹੱਕ

ਇਸ ਮਾਮਲੇ ਵਿੱਚ ਬੇਟੇ ਨੇ ਇਹ ਦਲੀਲ ਦਿੱਤੀ ਸੀ ਕਿ ਉਸ ਨੇ ਮਕਾਨ ਦੀ ਗਰਾਊਂਡ ਫਲੋਰ ਰੈਨੋਵੇਸ਼ਨ ਕਰਵਾਇਆ ਸੀ। ਇਸ ਮਾਮਲੇ ਵਿਚ ਕੋਰਟ ਨੇ ਸਾਫ ਕਿਹਾ ਕਿ ਬੇਟਾ ਇਹ ਕਹਿ ਕੇ ਮਕਾਨ ਵਿਚ ਰਹਿਣ ਦਾ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੇ ਰੈਨੋਵੇਟ ਕਰਾਇਆ ਸੀ ਅਤੇ ਇਹ ਉਸ ਦਾ ਹੱਕ ਹੈ।

ਬੱਚਿਆਂ ਵੱਲੋਂ ਪ੍ਰੇਸ਼ਾਨੀ ਕਾਰਨ ਮਾਪਿਆਂ ਦੀ ਦੁਨੀਆ ਖਤਮ ਹੋ ਜਾਂਦੀ ਹੈ
ਇਸ ਦੌਰਾਨ ਕੋਰਟ ਨੇ ਇਹ ਵੀ ਕਿਹਾ ਕਿ ਜਦ ਬੱਚੇ ਆਪਣੇ ਮਾਪਿਆਂ ਨੂੰ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ ਅਤੇ ਆਪਣੀ ਤਾਕਤ ਨਾਲ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਮਾਪਿਆਂ ਦੀ ਦੁਨੀਆਂ ਖ਼ਤਮ ਹੋ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੀਵਨ ਵਿਚ ਕਈ ਪ੍ਰੇਸ਼ਾਨੀਆਂ ਹਨ ਪਰ ਮੌਕੇ ਵੀ ਬਥੇਰੇ ਹਨ। ਇਨ੍ਹਾਂ ਮੌਕਿਆਂ ਦਾ ਇਸਤੇਮਾਲ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਨਹੀਂ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਬੜਾ ਕੀਤਾ ਹੋਵੇ ।

ਮਾਪਿਆਂ ਨੂੰ ਰੱਬ ਮੰਨਣਾ ਚਾਹੀਦਾ

ਇਸ ਦੌਰਾਨ ਜਸਟਿਸ ਹਰਨਰੇਸ਼ ਸਿੰਘ ਗਿੱਲ (Harnaresh Singh Gill) ਦੀ ਬੈਂਚ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦਾ ਜ਼ਿਕਰ ਕੀਤਾ ਤੇ ਕਿਹਾ ਕਿ ਬੱਚਿਆਂ ਨੂੰ ਮਾਪਿਆਂ ਨੂੰ ਭਗਵਾਨ ਦਾ ਰੂਪ ਮੰਨਣਾ ਚਾਹੀਦਾ ਹੈ ।ਦੱਸ ਦਈਏ ਕਿ ਇਸ ਮਾਮਲੇ ਵਿਚ ਪਿਤਾ ਨੇ ਬੇਟੇ ਅਤੇ ਨੂੰਹ ਨੂੰ ਇਸ ਕਰਕੇ ਮਕਾਨ ਤੋਂ ਬੇਦਖਲ ਕਰਨ ਦੀ ਅਰਜ਼ੀ ਦਿੱਤੀ ਸੀ ਕਿਉਂਕਿ ਬੇਟਾ ਅਤੇ ਉਨ੍ਹਾਂ ਦੇ ਨਾਲ ਸਹੀ ਵਰਤਾਅ ਨਹੀਂ ਕਰ ਰਹੀ ਸੀ ਅਤੇ ਪ੍ਰਾਪਰਟੀ ਨੂੰ ਹਥਿਆਉਣਾ ਚਾਹੁੰਦੇ ਸੀ।

ਪਟੀਸ਼ਨਕਰਤਾ ਬੇਟਾ ਅਤੇ ਨੂੰਹ ਨੇ ਕਿਹਾ ਕਿ ਮਕਾਨ ਸੰਯੁਕਤ ਹਿੰਦੂ ਪਰਿਵਾਰ ਦੀ ਪ੍ਰਾਪਰਟੀ ਹੈ ਅਤੇ ਉਨ੍ਹਾਂ ਨੂੰ ਇਸ ਮਕਾਨ ਤੋਂ ਬੇਦਖ਼ਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਦੇ ਮਕਾਨ ਦਾ ਰੈਨੋਵੇਸ਼ਨ ਕਰਵਾਇਆ ਹੈ। ਇਸ ਮਾਮਲੇ ਵਿੱਚ ਪਿਤਾ ਨੇ ਦਲੀਲ ਦਿੱਤੀ ਸੀ ਕਿ ਮਕਾਨ ਉਨ੍ਹਾਂ ਦਾ ਖ਼ੁਦ ਦਾ ਬਣਾਇਆ ਹੋਇਆ ਹੈ ਅਤੇ ਇਹ ਸਿਹਤ ਹਿੰਦੂ ਪਰਿਵਾਰ ਦੀ ਪ੍ਰਾਪਤੀ ਨਹੀਂ ਹੈ ।ਅਜਿਹੇ ਵਿੱਚ ਕੋਰਟ ਨੇ ਸਾਫ਼ ਕਰ ਦਿੱਤਾ ਕਿ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਬੇਦਖ਼ਲੀ ਦਾ ਪ੍ਰਾਵਧਾਨ ਹੈ ਇਸ ਕਰਕੇ ਬੇਟੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ।

ਇਹ ਵੀ ਪੜ੍ਹੋ:ਸੁਪਰੀਮ ਕੋਰਟ ਕਾਲਜੀਅਮ ਨੇ ਸੰਦੀਪ ਮੌਦਗਿਲ ਨੂੰ ਜੱਜ ਬਣਾਉਣ ਦੀ ਸਿਫਾਰਸ਼ ਭੇਜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.