ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਦੇਸ਼ ਤੋਂ ਵੱਡਾ ਨਹੀਂ ਹੈ ਅਤੇ ਦੇਸ਼ ਦਾ ਹਰ ਵਰਗ ਅੱਜ ਖ਼ਤਰੇ ਵਿੱਚ ਹੈ। ਨੌਜਵਾਨ, ਕਿਸਾਨ, ਜਵਾਨ, ਔਰਤਾਂ ਅਤੇ ਮੁਲਾਜ਼ਮ ਵਰਗ ਸਭ ਖ਼ਤਰੇ ਵਿੱਚ ਹੈ। ਨਰਿੰਦਰ ਮੋਦੀ ਗ਼ਰੀਬਾਂ ਦੀ ਵੋਟ ਲੈ ਕੇ ਹੁਣ ਗ਼ਰੀਬਾਂ ਨਾਲ ਹੀ ਧੋਖਾ ਕਰ ਰਿਹਾ।
ਅੱਜ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਬਾਈਕ ਜਾਂ ਸਕੂਟਰ ਤੇ ਆਪਣੇ ਕੰਮਾਂਕਾਰਾਂ ਤੇ ਜਾਣ ਵਾਲੇ ਲੋਕ ਸੌ ਰੁਪਏ ਦਾ ਤੇਲ ਵੀ ਸੋਚ ਸਮਝ ਕੇ ਪੁਆਉਂਦੇ ਹਨ। ਜਾਖੜ ਨੇ ਵੀ ਕਿਹਾ ਕਿ ਅੱਠ ਸੌ ਸੱਠ ਰੁਪਏ ਦੇ ਸਿਲੰਡਰ ਨਾਲ ਅੱਜ ਦੇ ਸਮੇਂ ਨਾ ਤਾਂ ਕੋਈ ਚਾਹ ਦੀ ਦੁਕਾਨ ਲਗਾ ਸਕਦਾ ਅਤੇ ਨਾ ਹੀ ਕੋਈ ਪਕੌੜੇ ਵੇਚਣ ਦਾ ਰੋਜ਼ਗਾਰ ਕਰ ਸਕਦੈ।
ਸੁਨੀਲ ਜਾਖੜ ਨੇ ਆਪਣੇ ਹੀ ਕਾਂਗਰਸ ਦੇ ਕਈ ਸੀਨੀਅਰ ਲੀਡਰ ਜਿਨ੍ਹਾਂ ਵੱਲੋਂ G23 ਕੀਤੀ ਗਈ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਲੈ ਕੇ ਵਧ ਰਹੀ ਮਹਿੰਗਾਈ ਦੇ ਮੁੱਦੇ 'ਤੇ ਵੀ ਚਰਚਾ ਕਰਨ ਨਾ ਕਿ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ।
ਜਾਖੜ ਨੇ ਕਿਹਾ ਕਿ ਕਈ ਕਾਂਗਰਸੀ ਪਾਰਟੀ ਨੂੰ ਕਮਜ਼ੋਰ ਕਰ ਦੇਸ਼ ਦਾ ਵੱਡਾ ਨੁਕਸਾਨ ਕਰ ਰਹੇ ਨੇ ਅਤੇ ਅੱਜ ਹਰ ਇਕ ਮੱਧ ਵਰਗੀ ਪਰਿਵਾਰ ਨੂੰ ਕਾਂਗਰਸ ਸਰਕਾਰ ਤੋਂ ਉਮੀਦ ਹੈ ਕਿ ਮਨਮੋਹਨ ਸਿੰਘ ਦੀਆਂ ਪਾਲਸੀਆਂ ਤੇ ਚੱਲ ਕੇ ਕਾਂਗਰਸ ਸਰਕਾਰ ਦੇਸ਼ ਦੀ ਗ਼ਰੀਬ ਜਨਤਾ ਲਈ ਕੁਝ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਜਟ ਇਜਲਾਸ ਸ਼ੁਰੂ, ਰਾਜਪਾਲ ਨੇ ਭਾਸ਼ਣ 'ਚ ਪੜ੍ਹਿਆ ਸਰਕਾਰ ਦੀਆਂ ਪ੍ਰਾਪਤੀਆਂ