ETV Bharat / city

ਪੰਜਾਬ ’ਚ ਅੱਤਵਾਦੀ ਸਰਗਰਮ

author img

By

Published : Aug 30, 2021, 6:45 PM IST

ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਡਰੋਨ ਦੇ ਜਰੀਏ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਵਧ ਰਹੀ ਹੈ। ਸੂਬਾ ਪੁਲਿਸ ਨੇ ਹਾਈ ਅਲਰਟ ਜਾਰੀ ਕੀਤਾ ਹੈ।

ਪੰਜਾਬ ’ਚ ਅੱਤਵਾਦੀ ਸਰਗਰਮ
ਪੰਜਾਬ ’ਚ ਅੱਤਵਾਦੀ ਸਰਗਰਮ

ਚੰਡੀਗੜ੍ਹ: ਪੰਜਾਬ ਬਾਰਡਰ ਸੂਬਾ ਹੈ ਅਤੇ ਅੱਤਵਾਦੀਆਂ ਦੀ ਨਜ਼ਰ ਪੰਜਾਬ ’ਤੇ ਰਹਿੰਦੀ ਹੈ। ਖਾਸ ਕਰਕੇ ਪੰਜਾਬ ਦੇ ਸਰਹੱਦਾਂ ਇਲਾਕਿਆਂ ਜਿੱਥੇ ਅੱਤਵਾਦੀਆਂ ਦੀ ਨਜ਼ਰ ਜਿਆਦਾ ਰਹਿੰਦੀ ਹੈ। ਉੱਥੇ ਹੀ ਮੌਜੂਦਾ ਸਮੇਂ ਚ ਵੀ ਐਨਆਈਏ ਦੇ ਇਨਪੁੱਟਸ ਦੇ ਆਧਾਰ ’ਤੇ ਪੰਜਾਬ ਪੁਲਿਸ ਨੇ ਪੰਜਾਬ ’ਚ ਹਾਈ ਅਰਲਟ ਜਾਰੀ ਕੀਤਾ ਹੈ। ਇਸ ਚ ਆਮ ਜਨਤਾ ਨੂੰ ਅਲਰਟ ’ਤੇ ਰਹਿਣ ਦੇ ਲਈ ਆਖਿਆ ਹੈ। ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲਾਵਾਰਿਸ ਜਾਂ ਸ਼ੱਕੀ ਚੀਜ਼ ਦਿਖਣ ’ਤੇ ਇਸਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦੇਣ। ਦੱਸ ਦਈਏ ਕਿ ਕੇਂਦਰੀ ਅਤੇ ਪੰਜਾਬ ਦੀ ਸੁਰੱਖਿਆ ਏਜੰਸੀਆਂ ’ਤੇ ਥਾਂ-ਥਾਂ ’ਤੇ ਨਜਰ ਬਣਾਈ ਹੋਈ ਹੈ ਪਰ ਉਨ੍ਹਾਂ ਦੇ ਅੱਗੇ ਕਈ ਚੁਣੌਤੀਆਂ ਹਨ।

ਪੰਜਾਬ ਦੇ ਸਰਹੱਦੀ ਇਲਾਕਿਆਂ ਚ ਡਰੋਨ ਦੇ ਜਰੀਏ ਨਸਾ ਅਤੇ ਹਥਿਆਰਾਂ ਦੀ ਤਸਕਰੀ ਵਧ ਰਹੀ ਹੈ। ਸੂਬਾ ਪੁਲਿਸ ਨੇ ਹਾਈ ਅਲਰਟ ਜਾਰੀ ਕੀਤਾ ਹੈ। ਇਹ ਅਲਰਟ 5 ਜਨਵਰੀ ਤੱਕ ਜਾਰੀ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਡੇਢ ਸਾਲ ਚ ਪੰਜਾਬ ’ਚ 14 ਡਰੋਨ ਮਿਲੇ ਹਨ। ਸਾਢੇ 8 ਕਿਲੋ ਦੇ ਕਰੀਬ ਆਰਡੀਐਕਸ਼ ਅਤੇ ਵੱਡੀ ਗਿਣਤੀ ਚ ਹਥਿਆਰ ਮਿਲੇ ਹਨ। ਇਸ ਦੇ ਚੱਲਦੇ ਸੂਬਾਈ ਪੁਲਿਸ ਨੇ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ, ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਦੁਆਰਾ ਭੇਜੇ ਗਏ ਵੱਖ -ਵੱਖ ਹਥਿਆਰਾਂ ਦਾ ਪਤਾ ਲਗਾਇਆ ਹੈ, ਜਿਸ ਵਿੱਚ 36 ਅਜਿਹੇ ਗ੍ਰਨੇਡ ਹੋਣ ਦਾ ਪਤਾ ਲੱਗਿਆ ਹੈ ਕਿ ਜੋ ਆਪਣੇ ਕੁਰੀਅਰ ਅਤੇ ਮਾਡੀਉਲ ਦੇ ਜਰੀਏ ਅੱਤਵਾਦੀਆਂ ਦੁਆਰਾ ਭੇਜੇ ਗਏ ਹਨ।

ਇਸਦੇ ਚਲੱਦੇ ਸੂਬਾਈ ਪੁਲਿਸ ਨੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਪਠਾਨਕੋਟ, ਗੁਰਦਾਸਪੁਰ ਆਦਿ ਸ਼ਾਮਲ ਹਨ। ਇਸ ਸਬੰਧ ਵਿੱਚ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਕਾਰਨ ਹੁਣ ਗੁਆਢੀਆਂ ਸੂਬਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਉਨ੍ਹਾਂ ਦੇ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਪੰਜਾਬ ਪੁਲਿਸ ਵੱਲੋਂ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸੂਬੇ ਵਿੱਚ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਸਾਜ਼ਿਸ਼ ਕਰ ਰਹੇ ਹਨ ਉਹ ਮੁੱਖ ਤੌਰ ’ਤੇ ਪਾਕਿਸਤਾਨ, ਕੈਨੇਡਾ ਵਿੱਚ ਬੈਠੇ ਹਨ। ਮੁੱਖ ਤੌਰ ’ਤੇ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਕਈ ਅੱਤਵਾਦੀ ਸੰਗਠਨ ਸ਼ਾਮਲ ਹਨ।

5 ਮਾਮਲਿਆਂ ਦੀ ਜਾਂਚ ਕਰ ਰਹੀ ਐਨਆਈਏ

ਐਨਆਈਏ 5 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਜਾਂਚ ਸਾਹਮਣੇ ਆਇਆ ਹੈ ਕਿ ਪੰਜਾਬ ’ਚ ਸਾਜਿਸ਼ ਰੱਚਣ ਵਾਲੇ ਅੱਤਵਾਦੀ ਵਾਂਟੇਡ ਹੈ ਅਤੇ ਇਹ ਅੱਤਵਾਦੀਆਂ ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਟਾਰਗੇਟ ਕਰਨਾ ਚਾਹੁੰਦੇ ਹੈ। ਜਿਸ ਨੂੰ ਲੈ ਕੇ ਸੂਬਾਈ ਪੁਲਿਸ ਨੇ ਪਹਿਲਾਂ ਹੀ ਸਾਰੇ ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਅਲਰਟ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਪੰਜਾਬ ਸੁਰੱਖਿਆ ਸਮੀਖਿਆ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਆਰਐਸਐਸ ਅਤੇ ਭਾਜਪਾ ਦੇ ਨੇਤਾਵਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਕੱਟੜਪੰਥੀ ਸਮੂਹਾਂ ਤੋਂ ਵੀ ਖ਼ਤਰਾ ਹੈ, ਮੁੱਖ ਤੌਰ 'ਤੇ 4 ਸਮੂਹ ਹਨ ਅਤੇ ਉਨ੍ਹਾਂ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਰਾਹੀਂ ਡਰੋਨ ਖਰੀਦੇ ਜਾ ਰਹੇ ਹਨ। ਜਿਨ੍ਹਾਂ ਰਾਹੀਂ ਹਥਿਆਰ ਭੇਜੇ ਗਏ ਹਨ ਅਤੇ ਉਹ ਡਰੋਨ ਦੇ ਜਰੀਏ ਹੋਏ ਹਨ ਅਤੇ ਇਨ੍ਹਾਂ ਦੇ ਸਲੀਪਰ ਕਰਨ ਵਾਲੇ ਸਲੀਪਰ ਸੈੱਲ ਹੈ। ਜਾਂਚ ਦੇ ਦੌਰਾਨ ਹੀ ਸਾਹਮਣੇ ਆਇਆ ਹੈ ਕਿ ਸਲੀਪਰ ਸੈੱਲ ਚ ਅਜਿਹੇ ਨੌਜਵਾਨਾਂ ਨੂੰ ਲੱਭਿਆ ਜਾਂਦਾ ਹੈ ਜੋ ਬੇਰੁਜ਼ਗਾਰ ਹੋ ਆਰਥਿਕ ਤੌਰ ’ਤੇ ਪਰੇਸ਼ਾਨ ਹੋ ਇਨ੍ਹਾਂ ਸੋਸ਼ਲ ਮੀਡੀਆ ਦੇ ਜਰੀਏ ਇਨ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਇਸ ਕੰਮ ਲਈ 60 ਤੋਂ 70 ਹਜ਼ਾਰ ਮਿਲਦੇ ਹਨ।

ਪੰਜਾਬ ’ਚ ਅਲਰਟ

ਪਿਛਲੇ ਦਿਨਾਂ ਪੰਜਾਬ ਦੇ ਜਲੰਧਰ ਜਿਲ੍ਹਿਆ ਚ ਫੜੇ ਗਏ ਗੁਰਮੁਖ ਸਿੰਘ ਰੋਡ ਨੇ ਪੁਲਿਸ ਪੁੱਛਗਿੱਛ ਕਈ ਖੁਲਾਸੇ ਕੀਤੇ ਗਏ ਹਨ ਜਿਸਦੇ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਲਈ ਅਲਰਟ ਜਾਰੀ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ ਕਿਉਂਕਿ ਗੁਰਮੁਖ ਸਿੰਘ ਨੇ ਦੱਸਿਆ ਹੈ ਕਿ ਉਸਨੇ ਤਿੰਨ ਟਿਫਨ ਬੰਬ ਡਿਲੀਵਰ ਕੀਤੇ ਹਨ ਅਤੇ ਸਲੀਪਰ ਸੈੱਲ ਪੰਜਾਬ ਵਿੱਚ ਸਰਗਰਮ ਹੋ ਗਏ ਹਨ। ਗੁਰਮੁਖ ਸਿੰਘ ਪੰਜਾਬ ਵਿੱਚ ਕੁਝ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣਾ ਚਾਹੁੰਦਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸਨੂੰ ਐਨਆਈਏ ਨੇ ਖੁਫੀਆ ਜਾਣਕਾਰੀ ਦੇ ਕਾਰਨ ਗ੍ਰਿਫਤਾਰ ਕਰ ਲਿਆ ਸੀ।

ਇਸ ਸਬੰਧੀ ਲੁਧਿਆਣਾ ਦੇ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਵਿਚ ਪੰਜਾਬ ਪੁਲਿਸ ਨੂੰ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਮਿਲੀ ਹੈ ਅਤੇ ਕੁਝ ਇਨਪੁੱਟ ਵੀ ਮਿਲੇ ਹਨ ਉਸ ਦੇ ਆਧਾਰ ’ਤੇ ਇਹ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਸਤੂ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

ਇਹ ਵੀ ਪੜੋ: ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵੱਲੋਂ ਜਾਰੀ ਕੀਤਾ ਗਿਆ ਅਲਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.