ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ (Mankirt Aulakh got threats) ਦਿੱਤੀ ਗਈ ਹੈ। ਦੱਸ ਦਈਏ ਕਿ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਿਹਾ ਗਿਆ ਹੈ ਕਿ ਮਨਕੀਰਤ ਔਲਖ ਤੈਨੂੰ ਟੱਕਰਾਂਗੇ।
ਮਨਕੀਰਤ ਔਲਖ ਨੂੰ ਧਮਕੀ: ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਾਫ ਕਰ ਦਿੰਦੇ ਹਨ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜਰੂਰ ਲੈਣਗੇ ਭਾਵੇ ਇਸ ਲਈ ਉਨ੍ਹਾਂ ਨੂੰ ਜ਼ਿਨ੍ਹਾਂ ਮਰਜ਼ੀ ਸਮਾਂ ਲੱਗ ਜਾਵੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਵੀ ਬੰਦਾ ਜੱਗੂ, ਲਾਰੈਂਸ ਅਤੇ ਗੋਲਡੀ ਬਰਾੜ ਦਾ ਸਾਥ ਦੇਣਗੇ ਉਸ ਨੂੰ ਇਸਦਾ ਅੰਜਾਮ ਭੁਗਤਣਾ ਪਵੇਗਾ। ਮਨਕੀਰਤ ਔਲਖ ਦੋਸ਼ੀ ਹੈ ਸਾਡੀ ਲਿਸਟ ਵਿੱਚ ਉਸਦਾ ਨਾਂ ਸਭ ਤੋਂ ਉੱਤੇ ਹੈ। ਤੈਨੂੰ ਮਿਲਾਂਗੇ ਜਰੂਰ।
ਬੰਬੀਹਾ ਗਰੁੱਪ ਨੇ ਪਹਿਲਾਂ ਵੀ ਲਾਇਆ ਸੀ ਇਲਜ਼ਾਮ: ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁਕ ਵਾਲੀ ਇੱਕ ਪੋਸਟ ਵਾਇਰਲ ਹੋਈ ਸੀ। ਜਿਸ ਉਸਨੇ ਕਿਹਾ ਸੀ ਕਿ ਇਸ ਕਤਲ ਵਿੱਚ ਮਨਕੀਰਤ ਔਲਖ ਦਾ ਪੂਰਾ ਹੱਥ ਹੈ
ਮਨਕੀਰਤ ਔਲਖ ਨੇ ਦਿੱਤੀ ਸੀ ਸਫਾਈ: ਦਵਿੰਦਰ ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਮਨਕੀਰਤ ਔਲਖ ਵੱਲੋਂ ਸਫਾਈ (mankirat aulakh on sidhu moose wala) ਵੀ ਦਿੱਤੀ ਗਈ ਸੀ ਜਿਸ ਚ ਉਸਨੇ ਲਿਖਿਆ ਸੀ ਕਿ ਉਨ੍ਹਾਂ ਬਾਰੇ ਝੂਠੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ। ਇਸ ਵਿੱਚ ਮੇਰਾ ਜਾਂ ਮੇਰੇ ਮੈਨੇਜਰ ਦਾ ਹੱਥ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜਿੰਨਾ ਸਦਮਾ ਲੱਗਾ ਹੈ। ਮੈਂ ਵੀ ਉਹੀ ਸਦਮਾ ਮਹਿਸੂਸ ਕੀਤਾ ਹੈ। ਅਪੀਲ ਕਰਦਿਆਂ ਮਨਕੀਰਤ ਨੇ ਕਿਹਾ ਕਿ ਮੇਰੇ ਬਾਰੇ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ।
ਇਹ ਹੈ ਮਾਮਲਾ: 29 ਮਈ ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਇਸ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 7 ਗੋਲ਼ੀਆਂ ਲੱਗੀਆਂ ਸਨ।
ਇਹ ਵੀ ਪੜੋ: ਸਾਂਸਦ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ