ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪੰਜਾਬ ਦੇ 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ ਦੀ ਸੁਣਵਾਈ ਅੱਜ ਯਾਨੀ ਬੁੱਧਵਾਰ ਨੂੰ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਵੀ ਕੀਤਾ ਹੈ।
-
STF report on multi-crore Drug racket linked to Majithia will be opened today by Hon’ble High Court. After more than 3.5 yrs of wait Judiciary will name the main culprits
— Navjot Singh Sidhu (@sherryontopp) October 13, 2021 " class="align-text-top noRightClick twitterSection" data="
A Priority among High Command’s 18 Point Agenda yet Mothers of Punjab are still awaiting action by the State
">STF report on multi-crore Drug racket linked to Majithia will be opened today by Hon’ble High Court. After more than 3.5 yrs of wait Judiciary will name the main culprits
— Navjot Singh Sidhu (@sherryontopp) October 13, 2021
A Priority among High Command’s 18 Point Agenda yet Mothers of Punjab are still awaiting action by the StateSTF report on multi-crore Drug racket linked to Majithia will be opened today by Hon’ble High Court. After more than 3.5 yrs of wait Judiciary will name the main culprits
— Navjot Singh Sidhu (@sherryontopp) October 13, 2021
A Priority among High Command’s 18 Point Agenda yet Mothers of Punjab are still awaiting action by the State
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਜੀਠੀਆ ਦੇ ਨਾਲ ਜੁੜੇ ਕਰੋੜਾਂ ਰੁਪਏ ਦੇ ਡਰੱਗ ਰੈਕੇਟ (Drug racket) ’ਤੇ ਐਸਟੀਐਫ ਦੀ ਰਿਪੋਰਟ (STF report) ਅੱਜ ਮਾਨਯੋਗ ਹਾਈਕੋਰਟ ਦੁਆਰਾ ਖੋਲ੍ਹੀ ਜਾਵੇਗੀ। 3.5 ਸਾਲਾਂ ਤੋਂ ਜਿਆਦਾ ਦੇ ਇੰਤਜਾਰ ਤੋਂ ਬਾਅਦ ਮੁੱਖ ਦੋਸ਼ੀਆਂ ਦੇ ਨਾਂ ਸਾਹਮਣੇ ਆ ਜਾਣਗੇ।
ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਸੂਬੇ ਦੀਆਂ ਮਾਵਾਂ ਨੂੰ ਅਜੇ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਉਡੀਕ ਹੈ।
ਮਾਮਲੇ ’ਚ ਹੁਣ ਕੀ ਹੋਇਆ ?
ਦੱਸ ਦਈਏ ਕਿ ਹਾਈਕੋਰਟ (High Court) ’ਚ ਪੰਜਾਬ ਦੇ 6000 ਹਜ਼ਾਰ ਕਰੋੜ ਦੇ ਡਰੱਗ ਰੈਕੇਟ (Drug racket) ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ (Chief Justice) ਨੇ ਇਸ ਮਾਮਲੇ ਦੀ ਸੁਣਵਾਈ ਲਈ ਨਵੇਂ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ (Advocate Navkiran Singh) ਨੇ ਇਸ ਮਾਮਲੇ ਦੀ ਜਲਦ ਸੁਣਵਾਈ ਲਈ ਅਰਜ਼ੀ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾੜੀ ਦੇ ਵਿਸ਼ੇਸ਼ ਬੈਂਚ ਵਿੱਚ ਇਸ ਅਰਜ਼ੀ 'ਤੇ ਸੁਣਵਾਈ ਚੱਲ ਰਹੀ ਸੀ। ਪਰ 1 ਸਿਤੰਬਰ ਨੂੰ ਜਸਟਿਸ ਅਜੇ ਤਿਵਾੜੀ ਨੇ ਆਪਣੇ ਆਪ ਨੂੰ ਕੇਸ ਤੋਂ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਸਟਿਸ ਰਾਜਨ ਗੁਪਤਾ ਦੇ ਤਬਾਦਲੇ ਦੀ ਸਿਫਾਰਸ਼ ਕੀਤੀ ਸੀ।
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਕੁੱਝ ਸਾਲ ਪਹਿਲਾਂ 6 ਹਜ਼ਾਰ ਕਰੋੜ ਦਾ ਡਰੱਗ ਰੈਕੇਟ ਸਾਹਮਣੇ ਆਇਆ ਸੀ। ਜਿਸਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਕੀਤੀ ਸੀ। ਜਿਸ ਵਿੱਚ ਈਡੀ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਨਵਜੋਤ ਸਿੱਧੂ ਲਗਾਤਾਰ ਇਸੇ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਦਾ ਇੱਕ ਵੱਡਾ ਕਾਰਨ ਵੀ ਦੱਸਿਆ ਗਿਆ। ਪਿਛਲੀਆਂ ਚੋਣਾਂ ਵਿੱਚ ਵੀ ਪੰਜਾਬ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਸੀ। ਜਿਸਦਾ ਨੁਕਸਾਨ ਅਕਾਲੀ-ਭਾਜਪਾ ਗਠਜੋੜ ਨੂੰ ਭੁਗਤਣਾ ਪਿਆ ਜੋ ਉਸ ਸਮੇਂ ਸੱਤਾ ਵਿੱਚ ਸੀ।
ਪੰਜਾਬ ’ਚ ਨਸ਼ਾ ਵੱਡਾ ਮੁੱਦਾ
ਜਿਕਰਯੋਗ ਹੈ ਕਿ ਸੂਬੇ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਹੈ। ਜਿੱਥੇ ਪੰਜਾਬ ਦੇ ਨੌਜਵਾਨ ਇਸ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਉੱਥੇ ਹੀ ਸਿਆਸੀ ਪਾਰਟੀਆਂ ਖੂਬ ਇਸ ਮੁੱਦੇ ਤੇ ਸਿਆਸਤ ਕਰਦੀਆਂ ਹਨ। ਸਾਲ 2017 ਦੀ ਜੇ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ ਵਿੱਚ ਗੁਟਕਾ ਫੜ੍ਹ ਸਹੁੰ ਚੁੱਕੀ ਗਈ ਸੀ ਕਿ 4 ਹਫਤਿਆਂ ਦੇ ਵਿੱਚ ਨਸ਼ੇ ਨੂੰ ਖਤਮ ਕਰ ਦੇਣਗੇ ਪਰ ਅਜੇ ਤੱਕ ਨਸ਼ੇ ਦਾ ਮੁੱਦਾ ਜਿਉਂ ਦਾ ਤਿਉਂ ਬਣਿਆ ਹੋਇਆ। ਇਸ ਵਾਰ ਫਿਰ ਚੋਣਾਂ ਤੋਂ ਪਹਿਲਾਂ ਨਸ਼ਾ ਇੱਕ ਵੱਡਾ ਮੁੱਦਾ ਬਣਿਆ ਹੋਣਿਆ। ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਲੈਕੇ ਇੱਕ-ਦੂਜੇ ਤੇ ਇਲਜ਼ਾਮ ਲਗਾਉਂਦੀਆਂ ਵਿਖਾਈ ਦੇ ਰਹੀਆਂ ਹਨ।
ਇਹ ਵੀ ਪੜੋ: ਪੰਜਾਬ ਅਤੇ ਹਰਿਆਣਾ ’ਚ ਨਹੀਂ ਸੜ ਰਹੀ ਪਰਾਲੀ, ਫੇਰ ਵੀ ਦਿੱਲੀ ’ਚ ਵਧਿਆ ਪ੍ਰਦੂਸ਼ਣ !