ETV Bharat / city

'ਗਵਾਚਿਆ ਗੁਰਬਖ਼ਸ਼' ਰਾਹੀਂ ਸਿੱਧੂ ਮੂਸੇਵਾਲਾ ਲੋਕਾਂ ਨੂੰ ਕਰ ਰਿਹਾ ਜਾਗਰੂਕ - ਪੰਜਾਬ ਵਿੱਚ ਕੋਰੋਨਾ ਵਾਇਰਸ

ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਕੋਰੋਨਾ ਵਾਇਰਸ 'ਤੇ ਇੱਕ ਗੀਤ 'ਮੈਂ ਗੁਰਬਖ਼ਸ਼ ਗਵਾਚਾ, ਇਟਲੀ ਤੋਂ ਆਇਆ ਹਾਂ', ਪੰਜਾਬ ਪੁਲਿਸ ਲਈ ਬਣਾਇਆ ਹੈ। ਜਿਸ ਨੂੰ ਡੀਜੀਪੀ ਪੰਜਾਬ ਨੇ ਸਾਂਝਾ ਕੀਤਾ ਹੈ।

ਕੋਵਿਡ 19: 'ਮੈਂ ਗੁਰਬਖ਼ਸ਼ ਗਵਾਚਾਂ ਇਟਲੀ ਤੋਂ ਆਇਆ ਹਾਂ'
ਫ਼ੋਟੋ
author img

By

Published : Mar 26, 2020, 11:39 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਦੁਨੀਆ ਭਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਉੱਥੇ ਹੀ ਭਾਰਤ ਸਹਿਤ ਕਈ ਦੇਸ਼ਾਂ ਵਿੱਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰਾਂ ਦੇ ਨਾਲ ਗਾਇਕ ਵੀ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ। ਉੱਥੇ ਹੀ ਪੰਜਾਬੀ ਸਿੰਗਰ ਸਿੱਧੂ ਮੁਸੇਵਾਲਾ ਇਸ ਮਹਾਮਾਰੀ ਨੂੰ ਲੈ ਕੇ ਇੱਕ ਗੀਤ 'ਮੈਂ ਗੁਰਬਖ਼ਸ਼ ਗਵਾਚਾਂ ਇਟਲੀ ਤੋਂ ਆਇਆ ਹਾਂ', ਲੈ ਕੇ ਆਏ ਹਨ।

  • Gawacha Gurbaksh who has been missing since his return from Italy has something to tell everyone out there.Listen as Sidhu Moose Wala speaks on his behalf,about his journey home &the role he should have played in fight against Corona.#GawachaGurbakshhttps://t.co/yKTxQybgzE

    — DGP Punjab Police (@DGPPunjabPolice) March 26, 2020 " class="align-text-top noRightClick twitterSection" data=" ">

ਇਸ ਗੀਤ ਦੀ ਪੂਰੀ ਕਹਾਣੀ ਇਟਲੀ ਤੋਂ ਵਾਪਿਸ ਆਏ ਗੁਰਬਖ਼ਸ਼ ਦੀ ਹੈ, ਜੋ ਨਾ ਜਾਣਦੇ ਹੋਏ ਆਪਣੇ ਨਾਲ ਜਾਨਲੇਵਾ ਬਿਮਾਰੀ ਨੂੰ ਲੈ ਕੇ ਪਰਤਿਆ ਹੈ। ਗਾਣੇ ਦੀਆਂ ਸਤਰਾਂ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, 21 ਸਾਲ ਪਹਿਲਾਂ ਘਰੋਂ ਸੀ ਕੱਢਿਆ ਬੇਰੁਜ਼ਗਾਰੀ ਨੇ, ਫ਼ਿਰ ਮਾੜੀ ਕਿਸਮਤ ਦਬ ਲਿਆ ਇੱਥੇ ਦੇਖ ਬਿਮਾਰੀ ਨੇ, ਓਸ ਦਰ ਤੋਂ ਛੜ ਕੇ ਆਇਆ ਮੁਲਕ ਪਰਾਇਆ ਹਾਂ, ਮੈਂ ਗੁਰਬਖ਼ਸ਼ ਗਵਾਚਾਂ ਇਟਲੀ ਤੋਂ ਆਇਆ ਹਾਂ'। ਇਸ ਗਾਣੇ ਵਿੱਚ ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਅਤੇ ਇਸ ਨਾਲ ਨਵਾਂ ਸ਼ਹਿਰ ਵਿੱਚ 70 ਸਾਲਾ ਬਲਦੇਵ ਸਿੰਘ ਦੀ ਹੋਈ ਮੌਤ ਅਤੇ ਉਸ ਨਾਲ ਇਸ ਮਹਾਂਮਾਰੀ ਦੇ ਹੋਰਾਂ ਨੂੰ ਚਪੇਟ ਵਿੱਚ ਲਏ ਜਾਣ ਬਾਰੇ ਵੀ ਦਿਖਾਇਆ ਗਿਆ ਹੈ, ਕਿ ਕਿਵੇਂ ਉਸ ਦੇ ਇਟਲੀ ਤੋਂ ਪਰਤਣ ਮਗਰੋਂ ਇਸ ਬਿਮਾਰੀ ਨੇ ਉਸ ਦੇ ਪੁੱਤਰ, ਪੋਤੇ, ਪੋਤੀ, ਦੋਸਤਾਂ ਸਮੇਤ ਕਈਆਂ ਨੂੰ ਚਪੇਟ ਵਿੱਚ ਲੈ ਲਿਆ।

ਗਾਣੇ ਨੂੰ ਪੰਜਾਬ ਪੁਲਿਸ ਡੀਜੀਪੀ ਨੇ ਕੀਤਾ ਸ਼ੇਅਰ
ਇਸ ਗਾਣੇ ਨੂੰ ਪੰਜਾਬ ਪੁਲਿਸ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵੀਟਰ ਪੇਜ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਇਸ ਗਾਣੇ ਦੀਆਂ ਕੁਝ ਸਤਰਾਂ ਵੀ ਲਿਖੀਆਂ ਹਨ।

ਦੱਸਦਈਏ ਕਿ ਇਸ ਮਹਾਮਾਰੀ ਨੇ ਪੂਰੇ ਭਾਰਤ ਵਿੱਚ ਆਪਣੇ ਪੈਰ ਪਸਾਰ ਲਏ ਹਨ। ਇਸ ਨਾਲ ਪੀੜਤ ਲੋਕਾਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਹੁਣ ਤੱਕ ਭਾਰਤ ਵਿੱਚ ਇਸ ਦੇ 700 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ 16 ਲੋਕਾਂ ਦੀਆਂ ਮੌਤਾਂ ਹੋ ਚੁੱਕੀ ਹੈ। ਉੱਥੇ ਹੀ ਪੰਜਾਬ ਵਿੱਚ ਇਸ ਮਹਾਮਾਰੀ ਦੇ ਕਰੀਬ 33 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.