ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (shiromani akali dal) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਦੀ ਰਿਹਾਇਸ਼ ਦਾ ਘਿਰਾਓ (shiromani akali dal Leader Protest) ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰਨ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਵੱਲੋ ਇਹ ਪ੍ਰਦਰਸ਼ਨ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ (shiromani akali dal) ਦੇ ਆਗੂਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਚ ਲੈ ਲਿਆ ਹੈ। ਅਕਾਲੀ ਆਗੂਆਂ ਨੂੰ ਸਹਾਰਨਪੁਰ ਥਾਣੇ ਚ ਲੈ ਕੇ ਜਾਇਆ ਗਿਆ ਹੈ।
ਗ੍ਰਿਫਤਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ (shiromani akali dal) ਦੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪੰਜਾਬ ਕਾਂਗਰਸ ਦੀ ਆਪਸ ਦੀ ਲੜਾਈ ਦਾ ਖਾਮੀਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹ ਜੋ ਵੀ ਕਰਨਾ ਚਾਹੁੰਦੇ ਹਨ ਕਰ ਲੈਣ ਉਨ੍ਹਾਂ ਕੋਲ ਸਿਰਫ ਇੱਕ ਮਹੀਨਾ ਰਹਿ ਗਿਆ ਹੈ।
ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ (Navjot SIngh Sidhu) ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿੱਧੂ ਦੀ ਲੜਾਈ ਚਰਨਜੀਤ ਸਿੰਘ ਚੰਨੀ ਦੇ ਨਾਲ ਹੈ। ਸਿੱਧੂ ਚਾਹੁੰਦਾ ਹੈ ਕਿ ਉਹ ਚੰਨੀ ’ਤੇ ਦਬਾਅ ਬਣਾਵੇ। ਇਸੇ ਕਾਰਨ ਉਹ ਚੰਨੀ ਨੂੰ ਧਮਕੀ ਦੇ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਵੀ ਅਧਿਕਾਰੀ ਗਲਤ ਕੰਮ ਕਰੇਗਾ ਉਹ ਅੰਦਰ ਜਾਵੇਗਾ।
ਇਹ ਵੀ ਪੜੋ: ਸੁਮੇਧ ਸੈਣੀ ਨਾਲ ਸੁਖਬੀਰ ਮੇਰੇ ਸਬੰਧ ਸਾਬਤ ਕਰੇ, ਸਿਆਸਤ ਛੱਡ ਦਿਆਂਗਾ: ਨਵਜੋਤ ਸਿੱਧੂ