ਚੰਡੀਗੜ੍ਹ: ਪੰਜਾਬ ਦੇ ਵਿੱਚ 2022 ਦੀਆ ਵਿਧਾਨ ਸਭਾ ਚੋਣਾਂ (2022 Assembly Election) ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ। ਸਿਆਸੀ ਪਾਰਟੀਆਂ ਲਗਾਤਾਰ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ’ਚ ਲੱਗੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵੱਲੋਂ ਹੁਣ 4 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਮੀਦਵਾਰਾਂ ਦੇ ਨਾਮਾਂ ਮੋਹਰ ਲਗਾਈ ਗਈ ਹੈ। ਮਲੇਰਕੋਟਲਾ ਤੋਂ ਨੁਸਰਤ ਅਲੀ ਖਾਨ, ਫਿਰੋਜ਼ਪੁਰ ਤੋਂ ਰੋਹਿਤ ਵੋਹਰਾ, ਕਾਦੀਆਂ ਤੋਂ ਗੁਰ ਇਕਬਾਲ ਸਿੰਘ ਮਹਿਲ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਰਾਜਨਵੀਰ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ। ਅਕਾਲੀ ਦਲ ਦੇ ਵੱਲੋਂ ਹੁਣ ਤੱਕ 88 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ।
ਇਸ ਸਬੰਧੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ।
-
SAD President S Sukhbir S Badal announced Nusrat Ali Khan from Malerkotla, Rohit Vohra from Ferozpur, Gur Iqbal S Mahal from Quadian & Rajanbir Singh from Sri Hargobindpur assembly constituency. Total announced 88.
— Dr Daljit S Cheema (@drcheemasad) November 28, 2021 " class="align-text-top noRightClick twitterSection" data="
">SAD President S Sukhbir S Badal announced Nusrat Ali Khan from Malerkotla, Rohit Vohra from Ferozpur, Gur Iqbal S Mahal from Quadian & Rajanbir Singh from Sri Hargobindpur assembly constituency. Total announced 88.
— Dr Daljit S Cheema (@drcheemasad) November 28, 2021SAD President S Sukhbir S Badal announced Nusrat Ali Khan from Malerkotla, Rohit Vohra from Ferozpur, Gur Iqbal S Mahal from Quadian & Rajanbir Singh from Sri Hargobindpur assembly constituency. Total announced 88.
— Dr Daljit S Cheema (@drcheemasad) November 28, 2021
ਇਹ ਵੀ ਪੜ੍ਹੋ: ਮੁੱਖ ਮੰਤਰੀ ਦਾਅਵੇਦਾਰੀ ਨਾ ਮਿਲਣ ਦੇ ਗਮ 'ਚ ਭਗਵੰਤ ਮਾਨ ਪੀ ਰਿਹੈ ਸ਼ਰਾਬ: ਚੀਮਾ
ਜੇ ਗੱਲ ਕਰੀਏ ਮੌਜੂਦਾ ਕਾਂਗਰਸ ਸਰਕਾਰ (Congress Government) ਦੀ ਤਾਂ ਅਜੇ ਤੱਕ ਪਾਰਟੀ ਦੇ ਵੱਲੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਆਪਣੇ ਉਮੀਦਵਾਰਾਂ ਦੀ ਇੱਕ ਲਿਸਟ ਜਾਰੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ: Punjab Assembly Election 2022: ਆਖਿਰ ਇਸ ਵਾਰ ਕਿਸ ਦੀ ਝੋਲੀ ’ਚ ਪਵੇਗੀ ਤਲਵੰਡੀ ਸਾਬੋ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...