ਚੰਡੀਗੜ੍ਹ: ਸ਼ਹੀਦੀ ਜੋੜ ਮੇਲਾ ਬਾਬਾ ਬੁੱਢਾ ਜੀ (Shahidi Jodh Mela Baba Buddha Ji) ਗੁਰਦੁਆਰਾ ਬੀੜ ਬਾਬਾ ਬੁੱਢਾ ਜੀ (ਠੱਠਾ) ਵਿਖੇ ਸੰਗਤ ਵੱਲੋਂ ਹਰ ਸਾਲ ਬਹੁਤ ਹੀ ਸਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ (Amritsar) ਦੇ ਪਿੰਡ ਠੱਠਾ ਵਿੱਚ ਸਥਿਤ ਹੈ। ਇਸ ਸਥਾਨ ਉੱਤੇ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਬਤੀਤ ਕੀਤਾ ਸੀ। ਇਥੇ ਹੀ ਬਾਬਾ ਬੁੱਢਾ ਜੀ ਤੋਂ ਮਾਤਾ ਗੰਗਾ ਜੀ ਨੇ ਪੁੱਤਰ ਦੀ ਦਾਤ ਮੰਗੀ ਸੀ। ਬਾਬਾ ਜੀ ਦੇ ਆਸ਼ੀਰਵਾਦ ਨਾਲ ਮਾਤਾ ਗੰਗਾ ਦੀ ਘਰ ਗੁਰੂ ਹਰਿਗੋਬਿੰਦ ਜੀ ਦਾ ਜਨਮ ਹੋਇਆ।
ਇਸ ਸਾਲ ਕਰੋਨਾ ਮਹਾਂਮਾਰੀ ਦੇ ਬਾਵਜੂਦ ਵੱਡੀ ਤਦਾਦ ਵਿੱਚ ਸੰਗਤਾਂ ਬਹੁਤ ਹੀ ਸਰਧਾ ਭਾਵ ਨਾਲ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ (ਠੱਠਾ) ਵਿਖੇ ਨਤਮਸਤਕ ਹੋਈਆਂ। ਜੋੜ ਮੇਲੇ ਦੇ ਸਬੰਧ 'ਚ ਅੱਜ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰੂਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਹੋਈ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਕੀਤਾ ਗਿਆ।
-
Government of Punjab led by Chief Minister @CHARANJITCHANNI greets everyone on the occasion of Jod Mela, held in remembrance of Baba Buddha Ji. pic.twitter.com/dU2lGziirz
— CMO Punjab (@CMOPb) September 25, 2021 " class="align-text-top noRightClick twitterSection" data="
">Government of Punjab led by Chief Minister @CHARANJITCHANNI greets everyone on the occasion of Jod Mela, held in remembrance of Baba Buddha Ji. pic.twitter.com/dU2lGziirz
— CMO Punjab (@CMOPb) September 25, 2021Government of Punjab led by Chief Minister @CHARANJITCHANNI greets everyone on the occasion of Jod Mela, held in remembrance of Baba Buddha Ji. pic.twitter.com/dU2lGziirz
— CMO Punjab (@CMOPb) September 25, 2021
ਇਸ ਮੌਕੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਵੀ ਸੰਗਤਾਂ ਨੂੰ ਸ਼ਹੀਦੀ ਜੋੜ ਮੇਲਾ ਬਾਬਾ ਬੁੱਢਾ ਜੀ ਵਧਾਈਆਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ:- ਪੰਜਾਬ ਕੈਬਨਿਟ ਵਿਸਥਾਰ: ਮੁੱਖ ਮੰਤਰੀ ਚੰਨੀ 2 ਦਿਨਾਂ 'ਚ 2 ਵਾਰ ਦਿੱਲੀ ਤਲਬ