ETV Bharat / city

ਸ਼੍ਰੋਮਣੀ ਕਮੇਟੀ ਮੈਂਬਰ ਨੇ ਚੰਨੀ ਨੂੰ ਸੌਂਪਿਆ ਮੰਗ ਪੱਤਰ - ਮੁੱਖ ਮੰਤਰੀ ਵੱਲੋਂ ਸਕਾਲਰਸ਼ਿਪ ਨੂੰ ਰਿਲੀਜ਼ ਕਰਨ ਦਾ ਵਿਸ਼ਵਾਸ

ਪੰਜਾਬ ਵਿੱਚ ਵਿਦਿਆਰਥੀਆਂ ਦੀ ਸਕਾਲਰਸ਼ਿੱਪ (SC Scholarship) ਦਾ ਮੁੱਦਾ ਜਿਉਂ ਦਾ ਤਿਉਂ ਪਿਆ ਜਾਪ ਰਿਹਾ ਹੈ। ਆਮ ਸਕੂਲਾਂ ਦੇ ਵਿਦਿਆਰਥੀਆਂ ਦੇ ਵਜੀਫੇ ਦਾ ਮਾਮਲਾ ਸਰਕਾਰ ਲਈ ਨਮੋਸ਼ੀ ਦਾ ਵੱਡਾ ਕਾਰਣ ਬਣਿਆ ਰਿਹਾ ਪਰ ਸਰਕਾਰ ਵੱਲੋਂ ਹੋਰ ਚੈਰੀਟੇਬਲ ਟਰੱਸਟਾਂ ਤੇ ਅਦਾਰਿਆਂ ਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਵਜੀਫੇ ਵੀ ਨਹੀਂ ਪੁੱਜੇ (Scholarship not disbursed)।

ਸ਼੍ਰੋਮਣੀ ਕਮੇਟੀ ਮੈਂਬਰ ਨੇ ਚੰਨੀ ਨੂੰ ਸੌਂਪਿਆ ਮੰਗ ਪੱਤਰ

author img

By

Published : Oct 29, 2021, 5:42 PM IST

ਸ਼੍ਰੀ ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਕਮੇਟੀ (SGPC) ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਦਾ ਵਜੀਫਾ ਲਟਕਿਆ ਪਿਆ ਹੈ। ਇਸੇ ਸਕਾਲਰਸ਼ਿੱਪ ਜਾਰੀ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਰਿਆ ਨੇ ਮੁੱਖ ਮੰਤਰੀ ਨੂੰ ਯਾਦ ਪੱਤਰ ਦਿੱਤਾ ਹੈ (SGPC Member presented a demand charter to CM Channi)। ਐਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ 'ਚ ਗੁਜ਼ਰ ਰਹੇ ਹਨ ਤੇ ਇਸ ਯਾਦ ਪੱਤਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਮੇਟੀ ਮੈਂਬਰ ਨੂੰ ਜਲਦੀ ਤੋਂ ਜਲਦੀ ਸਕਾਲਰਸ਼ਿਪ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ (CM Channi offerd prayer at Fatehgarh Sahib), ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਵੱਲੋਂ ਇਨਫਰਮੇਸ਼ਨ ਦਫ਼ਤਰ ਵਿਖੇ ਸਿਰੋਪਾਓ, ਸ੍ਰੀ ਸਾਹਿਬ ਅਤੇ ਯਾਦਗਾਰ ਤਸਵੀਰ ਦੇ ਕੇ ਵਿਸ਼ੇਸ਼ ਸਨਮਾਨ (Honored with momento) ਵੀ ਕੀਤਾ । ਜਥੇਦਾਰ ਅਵਤਾਰ ਸਿੰਘ ਰਿਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਐਸ.ਸੀ ਸਕਾਲਰਸ਼ਿਪ ਦਾ ਪੰਜਾਬ ਸਰਕਾਰ ਵੱਲ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦਾ 2016 ਤੋਂ ਹੁਣ ਤੱਕ 43 ਕਰੋੜ ਰੁਪਏ ਬਕਾਇਆ ਪਿਆ ਹੈ, ਤੇ ਇਹ ਬਕਾਇਆ ਨਾ ਮਿਲਣ ਕਾਰਨ ਵਿੱਦਿਅਕ ਅਦਾਰਿਆਂ ਨੂੰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਨੇ ਚੰਨੀ ਨੂੰ ਸੌਂਪਿਆ ਮੰਗ ਪੱਤਰ

ਇਸ ਮੌਕੇ ਤੇ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਇਸ ਸਕਾਲਰਸ਼ਿਪ ਨੂੰ ਰਿਲੀਜ਼ ਕਰਨ ਦਾ ਵਿਸ਼ਵਾਸ ਦਿਵਾਇਆ (CM assured of scholarship) । ਇਸ ਮੌਕੇ ਸ. ਚੰਨੀ ਪਹਿਲਾਂ ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ ਹੋਏ। ਉਥੇ ਉਨ੍ਹਾਂ ਨੇ ਅਰਦਾਸ ਕਰਵਾਈ ਤੇ ਇਸ ਦੌਰਾਨ ਗਿਆਨੀ ਸਿੰਘਾਂ ਨੇ ਦਰਬਾਰ ਸਾਹਿਬ ਵਿਚ ਸ. ਚੰਨੀ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਉਪਰੰਤ ਉਹ ਸ਼੍ਰੋਮਣੀ ਕਮੇਟੀ ਦੇ ਦਫਤਰ ਵੀ ਗਏ ਤੇ ਇਥੇ ਕਮੇਟੀ ਮੈਂਬਰ ਰਿਆ ਤੇ ਹੋਰਨਾਂ ਨੇ ਉਨ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੁੰਦਰ ਤਸਵੀਰ ਯਾਦ ਨਿਸ਼ਾਨੀ ਵਜੋਂ ਭੇਂਟ ਕੀਤੀ।

ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਅਦਾਲਤ ਵੱਲੋਂ ਤਲਬ

ETV Bharat Logo

Copyright © 2025 Ushodaya Enterprises Pvt. Ltd., All Rights Reserved.