ਚੰਡੀਗੜ੍ਹ: ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਕੋਰੋਨਾ ਮਹਾਂਮਾਰੀ ਕਿਸੇ ਨੂੰ ਵੀ ਆਪਣੀ ਚਪੇਟ ਵਿੱਚ ਲੈ ਰਿਹਾ ਹੈ, ਜਿਸ ਦੀ ਵਜ੍ਹਾ ਇਹ ਹੈ ਕਿ ਲੋਕ ਮਾਸਕ ਨਹੀਂ ਪਾ ਰਹੇ ਹਨ। ਹੁਣ ਪੰਜਾਬ ਦੇ ਇੱਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਤੋਂ ਮਿਲਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਜੱਜਾਂ ਨੂੰ ਇਤਹਾਤ ਦੇ ਤੌਰ 'ਤੇ ਇਕਾਂਤਵਾਸ ਭੇਜ ਕਰ ਦਿੱਤਾ ਗਿਆ।
ਹਾਈ ਕੋਰਟ ਦੀ ਰਜਿਸਟਰਾਰ ਵਿਜੀਲੈਂਸ, ਪੀਆਰਓ ਵਿਕਰਮ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਦੇ ਇੱਕ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਹਾਈ ਕੋਰਟ ਦਿ ਆਈਐਲਆਰ ਸੈਕਸ਼ਨ ਵਿੱਚ ਇੱਕ ਕਰਮਚਾਰੀ ਅਤੇ ਹਾਈਕੋਰਟ ਦੇ ਜੱਜ ਦਾ ਇੱਕ ਚਪੜਾਸੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਦੱਸ ਦੇਈਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਿਮਿਟਿਡ ਫ਼ਿਜ਼ੀਕਲ ਹਿਅਰਿੰਗ ਇਸ ਮਹੀਨੇ ਦੇ ਵਿੱਚ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ, 5 ਮਰੀਜ਼ਾਂ ਦੀ ਮੌਤ
ਪੂਰੇ 10 ਮਹੀਨਿਆਂ ਬਾਅਦ ਹਾਈਕੋਰਟ ਦੇ ਵਿੱਚ ਫਿਜ਼ੀਕਲ ਹਿਅਰਿੰਗ ਸ਼ੁਰੂ ਹੋਈ ਸੀ, ਜਿਸ ਵਿੱਚ ਇੱਕ ਡਿਵੀਜ਼ਨ ਬੈਂਚ ਦੇ ਨਾਲ 8 ਸਿੰਗਲ ਬੈਂਚ ਫ਼ਿਜ਼ੀਕਲ ਹਿਅਰਿੰਗ ਦੇ ਜ਼ਰੀਏ ਸੁਣਵਾਈਆਂ ਕਰ ਰਹੀਆਂ ਹਨ। ਜੇਕਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਹਨ, ਕਿਤੇ ਨਾ ਕਿਤੇ ਸੰਭਾਵਨਾ ਇਹ ਹੈ ਕਿ ਇੱਕ ਵਾਰ ਫਿਰ ਤੋਂ ਫਿਜ਼ੀਕਲ ਹੀਅਰਿੰਗ ਬੰਦ ਹੋ ਜਾਵੇਗੀ। ਕਿਉਂਕਿ ਹਾਈਕੋਰਟ ਦੇ ਵਿੱਚ ਰੋਜ਼ਾਨਾ ਹਜ਼ਾਰ ਤੋਂ ਵੱਧ ਲੋਕ ਆਉਂਦੇ ਹਨ, ਜਿਸ ਵਿੱਚ ਵਕੀਲ ਵੀ ਸ਼ਾਮਲ ਹਨ।