ETV Bharat / city

ਸਤੰਬਰ ਮਹੀਨਾ ਸੂਬੇ 'ਚ ‘ਪੋਸ਼ਣ ਮਾਹ’ ਵਜੋਂ ਮਨਾਇਆ ਜਾਵੇਗਾ

ਸੂਬੇ ਭਰ 'ਚ ਸਤੰਬਰ ਮਹੀਨਾ, ‘ਪੋਸ਼ਣ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਨੂੰ ਮਨਾਏ ਜਾਣ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਨੂੰ ਖ਼ਤਮ ਕਰਕੇ ਚੰਗੀ ਸਿਹਤ ਨੂੰ ਵਧਾਵਾ ਦੇਣਾ ਹੈ।

ਫ਼ੋਟੋ
author img

By

Published : Sep 6, 2019, 8:06 AM IST

ਚੰਡੀਗੜ੍ਹ: ਪੋਸ਼ਣ ਅਭਿਆਨ ਦੇ ਹਿੱਸੇ ਵਜੋਂ ਪੰਜਾਬ 'ਚ ਸਤੰਬਰ ਮਹੀਨੇ ਨੂੰ ‘ਪੋਸ਼ਣ ਮਾਹ’ ਵਜੋਂ ਮਨਾਇਆ ਜਾਵੇਗਾ। ਇਹ ‘ਪੋਸ਼ਣ ਮਾਹ’ ਪੂਰੇ ਸਤੰਬਰ ਮਹੀਨੇ ਦੌਰਾਨ ਮਨਾਇਆ ਜਾਵੇਗਾ ਅਤੇ ਇਸਦਾ ਮੁੱਢਲਾ ਉਦੇਸ਼ ਗਰਭਵਤੀ ਔਰਤਾਂ, ਬੱਚਿਆਂ ਨੂੰ ਦੱਧ ਪਿਆਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਵਿੱਚ ਪੌਸ਼ਟਿਕ ਭੋਜਨ ਦੀ ਖ਼ੁਰਾਕ ਨੂੰ ਯਕੀਨੀ ਬਣਾਉਣਾ ਹੈ। ਇਸ ਦੀ ਸ਼ੁਰੂਆਤ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕੀਤੀ।

ਫੋਟੋ
ਫ਼ੋਟੋ

ਇਸ ਮੌਕੇ ਸਮਾਜਿਕ ਸੁੱਰਖਿਆ ਤੇ ਮਹਿਲਾ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਸਤੰਬਰ ਮਹੀਨੇ ਨੂੰ ‘ਪੋਸ਼ਣ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ। ਇਹ ਅਭਿਆਨ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਲੋਕਾਂ ਨੂੰ ਪੌਸ਼ਟਿਕ ਭੋਜਨ ਲਈ ਜਾਗਰੂਕ ਕਰਨ ਲਈ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ।

ਅਰੁਣਾ ਚੌਧਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੇ ਤਹਿਤ ਗਰਭਵਤੀ ਔਰਤਾਂ, ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਮਾਵਾਂ ਅਤੇ ਵੱਡੇ ਹੋ ਰਹੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਚੰਗੀ ਸਿਹਤ ਅਤੇ ਪੌਸ਼ਟਿਕ ਖਾਣੇ ਸਬੰਧੀ ਖ਼ਾਸ ਜਾਣਕਾਰੀ ਦਿੱਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਕੈਂਪ, ਪੋਸ਼ਣ ਰੈਲੀਆਂ, ਆਈ ਐਫ ਏ ਦੀਆਂ ਗੋਲੀਆਂ ਦੀ ਵੰਡ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।

ਇਹ ਸਾਰੀ ਮੁਹਿੰਮ ਬਲਾਕ ਪੱਧਰਾਂ ਤੱਕ ਚਲਾਈ ਜਾਵੇਗੀ। ਇਸ ਨਵੀਂ ਪਹਿਲ ਨੂੰ ਲੋਕ ਲਹਿਰ ਬਣਾਉਣ ਉੱਤੇ ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਸੂਬਾ ਜ਼ਿਲਾ, ਬਲਾਕ ਅਤੇ ਪਿੰਡ ਪੱਧਰ ’ਤੇ ਤਿੱਖੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਪੌਸ਼ਟਿਕ ਭੋਜਨ ਦੀ ਮੱਹਤਤਾ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਲੋਕ ਚੰਗੀ ਸਿਹਤ ਕਾਰਨ ਖੁਸ਼ਹਾਲ ਜ਼ਿੰਦਗੀ ਜੀ ਸਕਣਗੇ।

Intro:Body:

September month will be celebrated as 'nutrition mah' in the state

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.