ਗਿੱਦੜਬਾਹਾ:ਹਰੀਕੇ ਕਲਾਂ ਵਿਚ ਵਿਧਾਇਕ ਰਾਜਾ ਵੜਿੰਗ (Raja Waring) ਦੀ ਪਤਨੀ ਪੁੱਜੀ ਤਾਂ ਕਿਸਾਨਾਂ ਨੇ ਅਨੋਖੇ ਢੰਗ ਨਾਲ ਪ੍ਰਦਰਸ਼ਨ (Different Demonstration) ਕੀਤਾ। ਉਨ੍ਹਾਂ ਸੜਕ ‘ਤੇ ਕੁਰਸੀਆਂ ਅਤੇ ਮੇਜ਼ ਲਾ ਕੇ ਕਿਹਾ ‘ਚਾਹ ਪਾਣੀ ਪੀਓ ਜੀ ਅਤੇ ਸਾਡੇ ਸਵਾਲਾਂ ਦੇ ਜਵਾਬ ਦਿਓ ਜੀ।‘ ਰਾਜਸੀ ਆਗੂਆਂ ਨੂੰ ਸਵਾਲ ਜਵਾਬ ਕਰਨ ਦਾ ਕਿਸਾਨਾਂ ਦਾ ਪਿੰਡ - ਪਿੰਡ ਵਿਚ ਸਿਲਸਿਲਾ ਜਾਰੀ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਹਰੀਕੇ ਕਲਾਂ ਵਿਚ ਕਿਸਾਨਾਂ ਨੇ ਅੱਜ ਸਵਾਲ-ਜਵਾਬ ਕਰਨ ਲਈ ਜ਼ੋ ਇਹ ਤਰੀਕਾ ਅਪਣਾਇਆ ਉਹ ਸੋਸਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਚਾਹ ਪਾਣੀ ਪੀਓ ਪਰ ਸੁਆਲਾਂ ਦੇ ਦਿਓ ਜਵਾਬ
ਪਿੰਡ ਹਰੀਕੇ ਕਲਾਂ ਵਿਚ ਅੱਜ ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿੰਤਾ ਵੜਿੰਗ (Amrita Waring) ਪੁੱਜੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) (BKU Sidhupur) ਨਾਲ ਸਬੰਧਤ ਪਿੰਡ ਦੇ ਵਿਅਕਤੀਆਂ ਨੇ ਵਿਰੋਧ ਵਿਚ ਕੋਈ ਨਾਅਰੇਬਾਜੀ ਨਹੀਂ ਕੀਤੀ ਅਤੇ ਨਾਂ ਹੀ ਕਾਲੀਆਂ ਝੰਡੀਆਂ ਦਿਖਾਈਆ। ਜਿਸ ਰਸਤੇ ਤੋਂ ਅਮ੍ਰਿੰਤਾ ਵੜਿੰਗ ਦੀਆਂ ਗੱਡੀਆਂ ਨੇ ਲੰਘਣਾ ਸੀ ਤੇ ਉਸ ਰਸਤੇ ਦੇ ਇੱਕ ਕਿਨਾਰੇ ‘ਤੇ ਕੁਝ ਕੁਰਸੀਆਂ ਲਗਾ ਕੇ ਇੱਕ ਮੇਜ਼ ਤੇ ਖਾਣ ਪੀਣ ਦੇ ਪਦਾਰਥ ਰੱਖ ਕੇ ਇੱਕ ਬੈਨਰ ਹੱਥ ਵਿਚ ਫੜ੍ਹ ਕੇ ਅਪੀਲ ਕੀਤੀ ਗਈ ਕਿ ਉਹ ਕੁਝ ਸਵਾਲ ਕਰਨਾ ਚਾਹੁੰਦੇ ਹਨ, ਉਹਨਾਂ ਦਾ ਜਵਾਬ ਦਿੱਤਾ ਜਾਵੇ। ਜ਼ੋ ਹੱਥ ਲਿਖਤ ਬੈਨਰ ਕਿਸਾਨ ਯੂਨੀਅਨ ਨਾਲ ਸਬੰਧਤ ਵਿਅਕਤੀਆਂ ਦੇ ਹੱਥ ਵਿਚ ਫੜਿਆ ਸੀ ਉਸ ਤੇ ਲਿਖਿਆ ਸੀ ਕਿ ਚਾਹ ਪਾਣੀ ਪੀਓ ਜੀ ਅਤੇ ਸਾਡੇ ਸਵਾਲਾਂ ਦੇ ਜਵਾਬ ਦਿਓ ਜੀ, ਅਸੀਂ ਵਿਰੋਧ ਨਹੀਂ ਕਰਦੇ ਸਿਰਫ਼ ਸਵਾਲਾਂ ਦੇ ਜਵਾਬ ਮੰਗਦੇ ਹਾਂ।
ਕਿਸਾਨਾਂ ਕੋਲ ਨਹੀਂ ਰੁਕੇ ਪਿੰਡ ‘ਚ ਆਏ ਰਾਜਾ ਵੜਿੰਗ ਦੇ ਪਤਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਤ ਇਨ੍ਹਾਂ ਵਰਕਰਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੀ ਚਰਚਾ ਹੈ। ਕਿਸਾਨ ਯੂਨੀਅਨ ਨਾਲ ਸਬੰਧਤ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਰਾਜਸੀ ਪਾਰਟੀਆਂ ਕਿਸਾਨਾਂ ਨੂੰ ਆਪਣੀ ਵਿਰੋਧੀ ਪਾਰਟੀ ਨਾਲ ਸਬੰਧਤ ਦੱਸ ਕੇ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਇਹ ਤਰੀਕਾ ਅਪਣਾਇਆ ਕਿ ਅੱਜ ਜਿਥੇ ਅਮ੍ਰਿੰਤਾ ਵੜਿੰਗ ਹੋਰ ਘਰਾਂ ਵਿਚ ਪਹੁੰਚੇ ਹਨ, ਉੱਥੇ ਕਿਸਾਨ ਯੂਨੀਅਨ ਵੱਲੋਂ ਕੀਤੇ ਇਸ ਪ੍ਰੋਗਰਾਮ ਵਿਚ ਵੀ ਪਹੁੰਚਣ ਅਤੇ ਸਵਾਲਾਂ ਦੇ ਜਵਾਬ ਦੇਣ। ਕਿਸਾਨ ਆਗੂਆਂ ਨੇ ਕਿਹਾ ਪਰ ਅਮ੍ਰਿੰਤਾ ਵੜਿੰਗ ਆਪਣੀਆਂ ਗੱਡੀਆਂ ਤੇ ਇਸ ਸਭ ਨੂੰ ਅਣਦੇਖਿਆ ਕਰਕੇ ਕੋਲੋ ਲੰਘ ਗਏ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਾ ਇਨ੍ਹਾਂ ਅਕਾਲੀ ਵਰਕਰਾਂ ਨੂੰ ਪਿਆ ਭਾਰੀ