ਚੰਡੀਗੜ੍ਹ: ਲੌਕਡਾਊਨ ਬ੍ਰੇਕਰ ਬਣਾਉਣ ਤੋਂ ਬਾਅਦ ਹੁਣ ਯੂਟੀ ਪੁਲਿਸ ਦੇ ਸਿਕਿਓਰਿਟੀ ਵਿਭਾਗ ਵੱਲੋਂ ਯੁ.ਵੀ. ਲਾਈਟ ਸੈਨੀਟਾਈਜ਼ਰ ਟਰੰਕ ਵੀ ਬਣਾਇਆ ਗਿਆ ਹੈ ਜਿਸ ਦਾ ਫਾਇਦਾ ਇਹ ਹੈ ਕਿ ਹੁਣ ਪੁਲਿਸ ਵਿਭਾਗ ਦਾ ਜੋ ਵੀ ਸਾਮਾਨ ਉਹ ਵਰਤਦੇ ਹਨ, ਉਹ ਸਭ ਸੈਨੀਟਾਈਜ਼ ਕਰਕੇ ਹੀ ਦੂਜੇ ਮੁਲਾਜ਼ਮ ਨੂੰ ਦਿੱਤਾ ਜਾਂਦਾ ਹੈ।
ਯੂਵੀ ਟਰੰਕ ਬਾਰੇ ਗੱਲ ਕਰਦੇ ਹੋਏ ਹੈੱਡ ਕਾਂਸਟੇਬਲ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਕਰਮੀਆਂ ਦੀ ਡਿਊਟੀ ਕੋਰੋਨਾ ਵਾਇਰਸ ਕਰਕੇ 24 ਘੰਟੇ ਲਗਾਈ ਗਈ ਹੈ ਅਤੇ ਉਹ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਦੀਆਂ ਡਿਊਟੀਆਂ ਵੀ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ। ਜਿੱਥੇ ਪੁਲਿਸ ਕਰਮੀ ਆਪ ਤਾਂ ਸੈਨੀਟਾਈਜ਼ ਹੋ ਜਾਂਦੇ ਨੇ ਉੱਥੇ ਹੀ ਉਨ੍ਹਾਂ ਦੇ ਵੱਲੋਂ ਵਰਤੇ ਜਾਣ ਵਾਲੇ ਗੈਜੇਟਸ ਜਿਵੇਂ ਕਿ ਵਾਕੀ ਟਾਕੀ ਫੋਨ ਸਾਇਰਨ ਇਹ ਸਭ ਚੀਜ਼ਾਂ ਵੀ ਸੈਨੇਟਾਈਜ਼ ਕਰਨੀਆਂ ਜ਼ਰੂਰੀ ਹਨ।
ਇਹ ਵੀ ਪੜ੍ਹੋ: ਤਰਨ ਤਾਰਨ ‘ਚ ਸ੍ਰੀ ਹਜ਼ੂਰ ਸਾਹਿਬ ਤੋਂ ਆਏ 6 ਸ਼ਰਧਾਲੂਆਂ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ
ਇਸ ਨੂੰ ਦੇਖਦੇ ਹੋਏ ਯੂ.ਵੀ. ਸੈਨੇਟਾਈਜ਼ਰ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਡੇ ਡੀਐਸਪੀ ਅਮਰਾਓ ਸਿੰਘ ਦੇ ਵੱਲੋਂ ਸਾਨੂੰ ਗਾਈਡ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਟਰੰਕ ਬਣਾਇਆ ਗਿਆ। ਉਨ੍ਹਾਂ ਦੱਸਿਆ ਇਸ ਟਰੰਕ ਦੇ ਵਿੱਚ ਯੂ.ਵੀ. ਵਾਇਲੇਟ ਰੇਜ਼ ਲਈ ਲਾਈਟਾਂ ਲੱਗੀਆਂ ਹੋਈਆਂ ਹਨ ਜਿਸ ਨੂੰ ਬਿਜਲੀ ਦੀ ਮਦਦ ਨਾਲ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਵਿੱਚ ਸੈਨੀਟਾਈਜ਼ ਵਾਲਾ ਸਾਮਾਨ ਰੱਖ ਕੇ ਅੱਧਾ ਘੰਟਾ ਸੰਦੂਕ ਬੰਦ ਕਰ ਦਿੱਤਾ ਜਾਂਦਾ ਹੈ ਤੇ ਅੱਧੇ ਘੰਟੇ ਬਾਅਦ ਸਵਿੱਚ ਬੰਦ ਕਰਕੇ 10 ਮਿੰਟ ਹੋਰ ਰੁਕ ਕੇ ਇਸ ਨੂੰ ਖੋਲ੍ਹਿਆ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿਰਫ ਗੈਜੇਟਸ ਹੀ ਨਹੀਂ ਸਗੋਂ ਪੁਲਿਸ ਕਰਮੀਆਂ ਵੱਲੋਂ ਵਰਤੇ ਜਾਣ ਵਾਲੇ ਹਥਿਆਰ ਵੀ ਸੈਨੇਟਾਈਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਇਹ ਯੂ.ਵੀ. ਟਰੰਕ ਇਨ੍ਹਾਂ ਸਿਕਿਓਰ ਹੈ ਕਿ ਸਿਕਿਓਰਿਟੀ ਵਿਭਾਗ ਵਿੱਚ ਆਉਣ ਵਾਲੇ ਕਰਮਚਾਰੀ ਖਾਣ-ਪੀਣ ਦੀ ਵਸਤੂਆਂ ਅਤੇ ਆਪਣੇ ਟਿਫਨ ਤੱਕ ਇਸ ਵਿੱਚ ਰੱਖ ਦਿੰਦੇ ਹਨ।