ETV Bharat / city

ਮਨਰੇਗਾ ਸਕੀਮ ਤਹਿਤ ਅਧਿਕਾਰੀ ਕਰ ਰਹੇ ਘੁਟਾਲੇ ?

ਮਨਰੇਗਾ ਸਕੀਮ ਤਹਿਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਬਿਨਾਂ ਕੰਮ ਕਰਵਾਇਆ ਕਾਗਜ਼ਾਂ 'ਚ 43 ਲੱਖ ਰੁਪਏ ਦਾ ਕੰਮਕਾਜ ਦਿਖਾ ਦਿੱਤਾ। ਜਿਸ ਦੇ ਤਹਿਤ ਕੇਂਦਰ ਸਰਕਾਰ ਨੇ ਬੀਡੀਪੀਓ ਸਮੇਤ ਓਡੀਸੀ ਲੈਵਲ ਦੇ ਅਧਿਕਾਰੀਆਂ ਨੂੰ ਨੋਟਿਸ ਭੇਜ ਘੁਟਾਲਾ ਕੀਤਾ ਪੈਸਾ ਰਿਕਵਰ ਵੀ ਕਰ ਲਿਆ ਹੈ।

ਮਨਰੇਗਾ ਸਕੀਮ ਤਹਿਤ ਅਧਿਕਾਰੀ ਕਰ ਰਹੇ ਘੁਟਾਲੇ ?
ਮਨਰੇਗਾ ਸਕੀਮ ਤਹਿਤ ਅਧਿਕਾਰੀ ਕਰ ਰਹੇ ਘੁਟਾਲੇ ?
author img

By

Published : Aug 6, 2021, 10:23 PM IST

ਚੰਡੀਗੜ੍ਹ: ਪੰਜਾਬ ਦੇ ਪੇਂਡੂ ਖੇਤਰਾਂ 'ਚ ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਤਹਿ ਘੱਟ ਤੋਂ ਘੱਟ 100 ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਵਾਲੀ ਸਕੀਮ 'ਚ ਕਈ ਥਾਵਾਂ 'ਤੇ ਅਧਿਕਾਰੀਆਂ ਨੇ ਲੱਖਾਂ ਦੇ ਘੁਟਾਲੇ ਕਰ ਦਿੱਤੇ ਹਨ। ਮਨਰੇਗਾ ਸਕੀਮ ਤਹਿਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਬਿਨਾਂ ਕੰਮ ਕਰਵਾਇਆ ਕਾਗਜ਼ਾਂ 'ਚ 43 ਲੱਖ ਰੁਪਏ ਦਾ ਕੰਮਕਾਜ ਦਿਖਾ ਦਿੱਤਾ। ਜਿਸ ਦੇ ਤਹਿਤ ਕੇਂਦਰ ਸਰਕਾਰ ਨੇ ਬੀਡੀਪੀਓ ਸਮੇਤ ਓਡੀਸੀ ਲੈਵਲ ਦੇ ਅਧਿਕਾਰੀਆਂ ਨੂੰ ਨੋਟਿਸ ਭੇਜ ਘੁਟਾਲਾ ਕੀਤਾ ਪੈਸਾ ਰਿਕਵਰ ਵੀ ਕਰ ਲਿਆ ਹੈ।

ਮਨਰੇਗਾ ਸਕੀਮ ਤਹਿਤ ਅਧਿਕਾਰੀ ਕਰ ਰਹੇ ਘੁਟਾਲੇ ?

ਉਥੇ ਹੀ ਪੰਜਾਬ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਕੇਂਦਰ ਸਰਕਾਰ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ 'ਚ ਚੱਲ ਰਹੇ ਮਨਰੇਗਾ ਦੇ ਕੰਮਾਂ ਨੂੰ ਲੈਕੇ ਗੁਟਾਲੇ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸੀ। ਇਸ ਨੂੰ ਲੈਕੇ ਕੇਂਦਰ ਸਰਕਾਰ ਵਲੋਂ ਭੇਜੀ ਗਈ ਟੀਮ ਨੂੰ ਕਈ ਫਰਜ਼ੀ ਨੌਕਰੀ ਕਾਰਡ ਵੀ ਮਿਲੇ, ਜਿਸ ਨੂੰ ਲੈਕੇ ਸੂਬੇ 'ਚਿ ਸਿਆਸਤ ਸ਼ੁਰੂ ਹੋ ਗਈ ਹੈ।

ਇਸ ਮਨਰੇਗਾ ਸਕੀਮ ਦੇ ਅਧੀਨ ਹੋਏ ਘੁਟਾਲੇ 'ਚ 18 ਜਾਅਲੀ ਨੌਕਰੀ ਕਾਰਡ ਬਣਾਏ ਗਏ, ਜਿਸ 'ਚ 31 ਲੱਖ ਰੁਪਏ ਦੀ ਦਿਹਾੜੀ ਦਿਖਾਈ ਗਈ। ਜਿਸ ਨੂੰ ਲੈਕੇ ਸਿਆਸਤ ਗਰਮਾਈ ਹੋਈ ਹੈ।

'ਏਡੀਸੀ ਅਤੇ ਬੀਡੀਪੀਓ ਖਿਲਾਫ਼ ਨਹੀਂ ਹੋਈ ਸਫ਼ਤ ਕਾਰਵਾਈ'

ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ 'ਚ ਚਲ ਰਹੇ ਇਸ ਘੁਟਾਲੇ ਦਾ ਕੇਂਦਰ ਦੀ ਟੀਮ ਵਲੋਂ ਪਰਦਾਫਾਸ਼ ਕੀਤਾ ਗਿਆ। ਇਸ ਨੂੰ ਲੈਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਵਿਧਾਨਸਭਾ 'ਚ ਵੀ ਚੁੱਕਾਂਗੇ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੋਵੇਂ ਸਿਆਸੀ ਪਾਰਟੀਆਂ ਦੇ ਸਮੇਂ ਆਪਣੇ ਨਜ਼ਦੀਕੀਆਂ ਨੂੰ ਲਾਭ ਦੇਣ ਅਜਿਹੇ ਅਧਿਕਾਰੀ ਫਰਜ਼ੀਵਾੜਾ ਕਰਨ 'ਚ ਲੱਗੇ ਹੋਏ ਹਨ।

'ਅਧਿਕਾਰੀ ਗਰੀਬਾਂ ਦਾ ਖਾ ਰਹੇ ਪੈਸਾ'

ਇਸ ਨੂੰ ਲੈਕੇ ਅਕਾਲੀ ਦਲ ਦੇ ਬੁਲਾਰੇ ਨੇ ਦੱਸਿਆ ਕਿ ਇਕੱਲੇ ਦੋ ਜ਼ਿਲ੍ਹਿਆਂ 'ਚ ਹੀ ਨਹੀਂ ਸਗੋਂ ਪੰਜਾਬ ਦੇ ਕਈ ਪਿੰਡਾਂ 'ਚ ਅਧਿਕਾਰੀ, ਕਰਮਚਾਰੀ ਅਤੇ ਲੀਡਰ ਇਕੱਠੇ ਹੋ ਕੇ ਗਰੀਬ ਲੋਕਾਂ ਦਾ ਪੈਸਾ ਖਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਬੇਸ਼ਕ ਕੇਂਦਰ ਦੀ ਟੀਮ ਵਲੋਂ ਇਸ ਨੂਮ ਬੇਪਰਦਾ ਕੀਤਾ ਗਿਆ ਹੈ, ਪਰ ਪੰਜਾਬ ਦੀ ਸਰਕਾਰ ਵਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

'ਸਰਕਾਰ ਕਰੇਗੀ ਕਾਰਵਾਈ'

ਇਸ ਨੂੰ ਲੈਕੇ ਕਾਂਗਰਸ ਦੇ ਬੁਲਾਰੇ ਅਤੇ ਲੁਧਿਆਣਾ ਦੇ ਸਾਬਕਾ ਕੌਂਸਲਰ ਨਰੇਂਦਰ ਚੌਧਰੀ ਦਾ ਕਹਿਣਾ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਘੁਟਾਲੇ ਕਰਨ ਵਾਲਿਆਂ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ।

ਇਹ ਵੀ ਪੜ੍ਹੋ:ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼: ਡੀਜੀਪੀ

ETV Bharat Logo

Copyright © 2024 Ushodaya Enterprises Pvt. Ltd., All Rights Reserved.