ETV Bharat / city

ਅਫ਼ਗਾਨਿਸਤਾਨ ਨੂੰ ਲੈਕੇ ਰੂਸ ਤੇ ਚੀਨ ਨੇ ਕੀਤਾ ਵੱਡਾ ਐਲਾਨ - announcement regarding Afghanistan

ਅਫ਼ਗਾਨਿਸਤਾਨ (Afghanistan) ਵਿੱਚ ਤਾਲਿਬਾਨ (Taliban) ਦਾ ਆਤੰਕ ਵਧਦਾ ਜਾ ਰਿਹਾ ਹੈ ਤੇ ਅਮਰੀਕਾ (USA) ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕ ਆਪਣੇ ਨਾਗਰਿਕਾਂ ਤੇ ਅਧਿਕਾਰੀਆਂ ਨੂੰ ਦੇਸ਼ ‘ਚੋਂ ਬਾਹਰ ਕੱਢ ਰਹੇ ਹਨ ਇਸ ਦੌਰਾਨ ਹੀ ਹੁਣ ਚੀਨ ਤੇ ਰੂਸ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ।

ਅਫਗਾਨਿਸਤਾਨ ਨੂੰ ਲੈਕੇ ਰੂਸ ਤੇ ਚੀਨ ਨੇ ਕੀਤਾ ਇਹ ਵੱਡਾ ਐਲਾਨ

author img

By

Published : Aug 16, 2021, 4:21 PM IST

ਚੰਡੀਗੜ੍ਹ: ਅਮਰੀਕਾ (USA) ਤੇ ਉਸ ਦੇ ਸਹਿਯੋਗੀ ਅਫਗਾਨਸਿਤਾਨ (Afghanistan) ਦੇ ਵਿੱਚ ਫਸੇ ਆਪਣੇ ਲੋਕਾਂ ਤੇ ਕਰਮਚਾਰੀਆਂ ਨੂੰ ਕੱਢਮ ਵਿੱਚ ਲੱਗਿਆ ਹੋਇਆ ਹੈ। ਇਸ ਦੌਰਾਨ ਹੀ ਵਿਸ਼ਵ ਦੀਆਂ ਦੋ ਵੱਡੀਆਂ ਤਾਕਤਾਂ ਮੰਨੇ ਜਾਂਦੇ ਰੂਸ ਤੇ ਚੀਨ ਦਾ ਅਹਿਮ ਐਲਾਨ ਸਾਹਮਣੇ ਆਇਆ ਹੈ।

ਕਾਬੁਲ ਵਿੱਚ ਚੀਨੀ ਦੂਤਾਘਰ ਵੱਲੋਂ ਸੰਕੇਤ ਦਿੱਤਾ ਗਿਾ ਹੈ ਕਿ ਉਸ ਦੇ ਤਾਲਿਬਾਨ ਨਾਲ ਸਬੰਧ ਹਨ ਤੇ ਉਹ ਉੱਥੇ ਹੀ ਰਹੇਗਾ ਭਾਵੇਂ ਵਿਦਰੋਹੀ ਤਾਕਤਾਂ ਪੂਰੀ ਤਰ੍ਹਾਂ ਦੇਸ਼ ਉੱਤੇ ਕਬਜ਼ਾ ਕਿਉਂ ਨਾ ਕਰ ਲੈਣ ਓਧਰ ਇਸ ਤਰ੍ਹਾਂ ਬਿਆਨ ਹੀ ਰੂਸ ਦਾ ਸਾਹਮਣੇ ਆਇਆ ਹੈ। ਰੂਸੀ ਦੂਤਾਵਾਸ ਨੇ ਕਿਹਾ ਹੈ ਕਿ ਉਸ ਦੀ ਅਫਗਾਨਿਸਤਾਨ ਤੋਂ ਦੂਤਾਵਾਸ ਨੂੰ ਕੱਢਣ ਦੀ ਕੋਈ ਯੋਜਨਾ ਨਹੀਂ ਹੈ।

ਚੀਨ ਨੇ ਕਿਹਾ, "ਚੀਨੀ ਦੂਤਾਘਰ ਨੇ ਅਫਗਾਨਿਸਤਾਨ ਦੇ ਵੱਖ-ਵੱਖ ਧੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨੀ ਦੇਸ਼ਾਂ, ਚੀਨੀ ਸੰਸਥਾਵਾਂ ਤੇ ਚੀਨੀ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।" ਉਧਰ, ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਸ ਨੇ ਕਾਬੁਲ ਵਿੱਚ "ਸਾਰੇ ਦੂਤਾਵਾਸਾਂ, ਕੂਟਨੀਤਕ ਕੇਂਦਰਾਂ, ਸੰਸਥਾਵਾਂ, ਸਥਾਨਾਂ ਤੇ ਵਿਦੇਸ਼ੀ ਨਾਗਰਿਕਾਂ" ਨੂੰ ਭਰੋਸਾ ਦਿੱਤਾ ਹੈ ਕਿ ਉਹ ਸੁਰੱਖਿਅਤ ਰਹਿਣਗੇ। ਜਿਕਰਯੋਗ ਹੈ ਕਿ ਇਸ ਚੱਲ ਰਹੇ ਮਾਹੌਲ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਆਪਣਾ ਦੇਸ਼ ਛੱਡ ਚੁੱਕੇ ਹਨ।

ਤਾਲਿਬਾਨ (Taliban) ਨੇ ਕਿਹਾ ਕਿ ਉਹ ਇੱਕ "ਖੁੱਲ੍ਹੀ, ਸਮਾਵੇਸ਼ੀ ਇਸਲਾਮੀ ਸਰਕਾਰ" ਦੇ ਅਧੀਨ ਦੇਸ਼ ਨੂੰ ਬਦਲਣ ਦੀ ਦਿਸ਼ਾ ਵਿੱਚ ਕੰਮ ਕਰੇਗਾ। ਹਾਲਾਂਕਿ, ਇਹ ਚਿੰਤਾਵਾਂ ਹਨ ਕਿ ਪਿਛਲੇ ਦੋ ਦਹਾਕਿਆਂ ਤੋਂ ਅਫਗਾਨ ਔਰਤਾਂ ਤੇ ਘੱਟ ਗਿਣਤੀਆਂ ਦੀ ਤਰੱਕੀ ਦੇ ਨਾਲ ਨਾਲ ਲੋਕਤੰਤਰ ਵੀ ਖਤਮ ਹੋ ਜਾਵੇਗਾ।

ਸੋਮਵਾਰ ਨੂੰ ਅਮਰੀਕਾ, ਬ੍ਰਿਟੇਨ, ਜਰਮਨੀ, ਜਾਪਾਨ ਅਤੇ 65 ਤੋਂ ਵੱਧ ਦੇਸ਼ਾਂ ਦਾ ਇੱਕ ਸਾਂਝਾ ਬਿਆਨ ਆਇਆ, ਪਰ ਚੀਨ ਜਾਂ ਰੂਸ ਵਿੱਚ ਸ਼ਾਮਲ ਨਹੀਂ ਹੋਏ। ਇਨ੍ਹਾਂ ਦੇਸ਼ਾਂ ਨੇ ਕਿਹਾ, "ਅਫਗਾਨਿਸਤਾਨ ਵਿੱਚ ਸ਼ਕਤੀ ਤੇ ਅਧਿਕਾਰ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਫਗਾਨ ਤੇ ਅੰਤਰਰਾਸ਼ਟਰੀ ਨਾਗਰਿਕ, ਜੋ ਜਾਣ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ (Antonio Guterres) ਨੇ ਸੋਮਵਾਰ ਨੂੰ ਤਾਲਿਬਾਨ ਤੇ ਹੋਰਾਂ ਨੂੰ ਅਪੀਲ ਕੀਤੀ ਕਿ ਉਹ “ਮਨੁੱਖੀ ਜਾਨਾਂ ਦੀ ਰਾਖੀ ਲਈ ਅਤਿ ਸੰਜਮ ਵਰਤਣ” ਤੇ ਮਨੁੱਖੀ ਲੋੜਾਂ ਪੂਰੀਆਂ ਕਰਨ ਨੂੰ ਯਕੀਨੀ ਬਣਾਉਣ।

ਅਪ੍ਰੈਲ ਵਿੱਚ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਪ੍ਰਸ਼ਾਸਨ ਨੇ ਐਲਾਨ ਕੀਤੀ ਸੀ ਕਿ ਉਹ 11 ਸਤੰਬਰ ਤੱਕ ਦੇਸ਼ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਲੈ ਲਵੇਗਾ, ਜਦੋਂ ਉਨ੍ਹਾਂ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫਰਵਰੀ 2020 ਚ ਤਾਲਿਬਾਨ ਨਾਲ ਅਮਰੀਕੀ ਮੌਜੂਦਗੀ ਘਟਾਉਣ ਲਈ ਸਮਝੌਤਾ ਕੀਤਾ ਗਿਆ ਸੀ। ਅਜਿਹੇ ‘ਚ ਹੁਣ ਜਦੋਂ ਅਫਗਾਨਿਸਤਾਨ ਦੇ ਵਿੱਚ ਅਸ਼ਾਂਤੀ ਫੈਲੀ ਹੋਈ ਹੈ ਤੇ ਲੋਕ ਦੇਸ਼ ਛੱਡ-ਛੱਡ ਭੱਜ ਰਹੇ ਹਨ ਪਰ ਰੂਸ ਤੇ ਚੀਨ ਵੱਲੋਂ ਆਪਣੇ ਦੂਤਾਵਾਸ ਅਫਗਾਨਿਸਤਾਨ ‘ਚੋਂ ਨਾ ਕੱਢਣ ਦਾ ਫੈਸਲਾ ਗਿਆ ਹੈ।

ਇਹ ਵੀ ਪੜ੍ਹੋ:ਕਾਬੁਲ ਹਵਾਈ ਅੱਡੇ 'ਤੇ ਹਾਲਾਤ ਬੇਕਾਬੂ, ਗੋਲੀਬਾਰੀ ‘ਚ 5 ਲੋਕਾਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.