ਚੰਡੀਗੜ੍ਹ: ਪੰਜਾਬ ਇੰਜਨੀਅਰਿੰਗ ਕਾਲਜ ਦੇ ਸਾਈਬਰ ਸਕਿਓਰਿਟੀ ਰਿਸਰਚ ਸੈਂਟਰ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਇੱਕ ਰੋਬੋਟ ਤਿਆਰ ਕੀਤਾ ਹੈ, ਜਿਸ ਦਾ ਟਰਾਇਲ ਸੈਕਟਰ-32 ਦੇ ਹਸਪਤਾਲ 'ਚ ਡਾਕਟਰਾਂ ਦੇ ਕਹਿਣ 'ਤੇ ਕੀਤਾ ਗਿਆ ਜੋ ਕਿ ਸਫ਼ਲ ਰਿਹਾ।
ਸਵੈ ਸੇਵਿਕਾ ਨਾਂਅ ਦਾ ਰੋਬੋਟ 5 ਕਿੱਲੋ ਤੱਕ ਦਾ ਸਾਮਾਨ, ਦਵਾਈਆਂ ਮਰੀਜ਼ਾਂ ਤੱਕ ਪਹੁੰਚਾ ਸਕਦਾ ਹੈ ਜਿਸ ਦਾ ਇੱਕ ਟਰਾਇਲ ਵੀ ਵਿਦਿਆਰਥੀ ਵੱਲੋਂ ਕਰਕੇ ਦਿਖਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀ-ਟੈੱਕ ਫਸਟ ਈਅਰ ਦੇ ਵਿਦਿਆਰਥੀ ਅੰਸ਼ ਚਾਵਲਾ ਨੇ ਦੱਸਿਆ ਕਿ ਡਾਕਟਰਾਂ ਦੀ ਮਦਦ ਦੇ ਲਈ ਇਹ ਰੋਬੋਟ ਤਿਆਰ ਕੀਤਾ ਗਿਆ ਹੈ। ਇਸ ਵਿੱਚ ਕਈ ਫੀਚਰ ਦਿੱਤੇ ਗਏ ਹਨ। ਹਾਲਾਂਕਿ ਉਨ੍ਹਾਂ ਵੱਲੋਂ ਲਗਾਤਾਰ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਾਰੇ ਐਰਰ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕੀਤਾ ਜਾ ਸਕੇ।
ਸੋਸ਼ਲ ਸਿਕਿਓਰਿਟੀ ਰਿਸਰਚ ਸੈਂਟਰ ਦੀ ਅਸਿਸਟੈਂਟ ਪ੍ਰੋਫੈਸਰ ਮਾਨਵਜੀਤ ਕੌਰ ਨੇ ਦੱਸਿਆ ਕਿ ਇਹ ਰੋਬੋਟ 5 ਕਿੱਲੋ ਤੱਕ ਦੀ ਦਵਾਈਆਂ ਜਾਂ ਸਾਮਾਨ ਮਰੀਜ਼ਾਂ ਤੱਕ ਪਹੁੰਚਾ ਸਕਦਾ ਹੈ। ਇਸ ਦੀ ਕੀਮਤ 8 ਹਜ਼ਾਰ ਰੁਪਏ ਹੈ, ਜੇਕਰ ਬਲਾਕ ਵਿੱਚ ਇਹ ਰੋਬੋਟ ਤਿਆਰ ਕਰਵਾਏ ਜਾਣ ਤਾਂ ਸਿਰਫ ਇਹ ਰੋਬੋਟ 4 ਤੋਂ 5 ਹਜ਼ਾਰ ਰੁਪਏ ਦੇ ਵਿੱਚ ਪਵੇਗਾ।